ਬਠਿੰਡਾ, 1 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਦੀ ਮਹਾਨ ਮਿੱਟੀ ਅੱਜ ਕੱਲ ਨਸ਼ੇ ਦੀ ਸਮੱਸਿਆ ਨਾਲ ਖਰਾਬ ਹੋ ਰਹੀ ਹੈ ਅਤੇ ਇਸ ਮਿੱਟੀ ਦੇ ਮੁੱਦੇ ਨੂੰ ਲੈ ਕੇ ਆਸਕਰ ਮੂਵੀ ਲਿਮਿ. ਤਿਆਰ ਹੈ। ਆਪਣੀ ਤਰ੍ਹਾਂ ਦੀ ਪਹਿਲੀ ਪੰਜਾਬੀ ਫਿਲਮ ‘ਬਾਰਨ ਟੂ ਬੀ ਕਿੰਗ’ ਦੇ ਨਾਲ। ਇਹ ਫਿਲਮ ਨਸ਼ੇ ਦੀ ਸਮੱਸਿਆ ਦੇ ਖਿਲਾਫ਼ ਆਵਾਜ਼ ਬੁਲੰਦ ਕਰੇਗੀ ਅਤੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਆਪਣੀ ਜਿੰਦਗੀ, ਆਪਣਾ ਦੇਸ਼ ਅਤੇ ਪੂਰੇ ਵਿਸ਼ਵ ਨੂੰ ਬਚਾਉਣ ਦੇ ਲਈ ਸੰਦੇਸ਼ ਦੇਵੇਗੀ। ਅਤੀਸ਼ ਰਣਦੇਵ, ਸੋਨਮ ਬਾਜਵਾ, ਡਾਇਨਾ ਉਪਲ, ਭੁੱਪੀ ਸਿੰਘ, ਪੁਨੀਤ ਇਸਰ ਅਤੇ ਰੰਜੀਤ ਸਟਾਰ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਸਤਿਆਜੀਤ ਪੁਰੀ ਨੇ। ਸੁਧੀਰ ਸ਼ਰਮਾ ਇਸ ਫ਼ਿਲਮ ਦੇ ਪ੍ਰੋਡਿਉਸਰ ਹਨ ਅਤੇ ਕਹਾਣੀ ਦੇ ਲੇਖਕ ਵੀ। ਇਹ ਫ਼ਿਲਮ 4 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅੱਜ ਇਥੇ ਪ੍ਰੈਸ ਕਲੱਬ ਪ੍ਰਮੋਸ਼ਨ ਦੇ ਸਿਲਸਿਲੇ ਵਿੱਚ ਫ਼ਿਲਮ ਦੀ ਟੀਮ ਪਹੁੰਚੀ। ਇਸ ਫ਼ਿਲਮ ਨੂੰ ਲੰਡਨ ਅਤੇ ਪੰਜਾਬ ਵਿੱਚ ਸ਼ੂਟ ਕੀਤਾ ਗਿਆ ਹੈੇ ਇਸ ਮੌਕੇ ਤੇ ਪੁਨੀਤ ਇਸਰ ਨੇ ਕਿਹਾ ਕਿ ਕਹਾਣੀ ਇੱਕ ਫੈਮਿਲੀ ਡਰਾਮਾ ਹੈ ਜੋਕਿ ਹਰ ਨੌਜਵਾਨ ਨੂੰ ਇੱਕ ਸਮਾਜਿਕ ਸੰਦੇਸ਼ ਦਿੰਦੀ ਹੈ। ਇਸ ਫ਼ਿਲਮ ਨੂੰ ਬਣਾਉਣ ਅਸਲ ਵਿੱਚ ਸਮਾਜ ਸੇਵੀ ਕਰਨੀ ਵਰਗੀ ਹੈ। ਮੈਨੂੰ ਮਾਣ ਹੈ ਕਿ ਮੈਂ ਇਸ ਫ਼ਿਲਮ ਦਾ ਹਿੱਸਾ ਹਾਂ। ਪੁਨੀਤ ਦੀ ਗੱਲ ਦੀ ਹਾਮੀ ਭਰਦੇ ਹੋਏ ਰੰਜੀਤ ਨੇ ਕਿਹਾ ਕਿ ਕੋਸ਼ਿਸ਼ ਕਾਫੀ ਨਹੀਂ ਹੈ। ਇਹ ਸਮੱਸਿਆ ਇਨ੍ਹੀਂ ਗੰਭੀਰ ਬਣ ਚੁੱਕੀ ਹੈ ਕਿ ਹਰ ਵਿਅਕਤੀ ਨੂੰ ਨਿੱਜੀ ਤੌਰ ਤੇ ਕੰਮ ਕਰਨਾ ਹੋਵੇਗਾ ਜੇਕਰ ਸਮਾਜ ਦੇ ਅੰਦਰ ਇਸ ਬੁਰਾਈ ਨੂੰ ਖਤਮ ਕਰਨਾ ਹੈ ਤਾਂ। ਅਸੀਂ ਐਕਟਰ ਅਤੇ ਇੰਟਰਟੇਨਰ ਦੇ ਤੌਰ ਤੇ ਆਪਣਾ ਕੰਮ ਕਰ ਜਾਵਾਂਗੇ ਪਰ ਇਹ ਜਨਤਾ ਤੇ ਨਿਰਭਰ ਕਰਦਾ ਹੈ। ਡਾਇਰੈਕਟਰ ਸਤਿਆਜੀਤ ਪੁਰੀ ਨੇ ਕਿਹਾ ਕਿ ਅਸੀਂ ਸਮਾਜ ਦੇ ਲਈ ਬਹੁਤ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਹੈ। ਫ਼ਿਲਮ ਸ਼ੂਟ ਕਰਦੇ ਹੋਏ ਹਰ ਵਿਅਕਤੀ ਨੇ ਆਪਣੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਸਾਨੂੰ ਇਸ ਸਮੱਸਿਆ ਨਾਲ ਵੀ ਇਮਾਨਦਾਰੀ ਦੇ ਨਾਲ ਲੜਣਾ ਪਵੇਗਾ ਤਾਂ ਜਾ ਕੇ ਇਸ ਸਮੱਸਿਆ ਤੇ ਕਾਬੂ ਪਾਇਆ ਜਾ ਸਕੇਗਾ। ਪ੍ਰੀ-ਪ੍ਰੋਡਕਸ਼ਨ ਦੇ ਮੌਕੇ ਕਾਫੀ ਰਿਸਰਚ ਕੀਤੀ ਅਤੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਅਸੀਂ ਭਾਸ਼ਾ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਦਾ ਮਿਸ਼ਰਨ ਰੱਖਿਆ ਹੈ ਤਾ ਕਿ ਲੋਕਾਂ ਨੂੰ ਅਸਾਨੀ ਨਾਲ ਸਮਝ ਆ ਸਕੇ ਕਿ ਫ਼ਿਲਮ ਅਸਲੀਅਤ ਦੇ ਕਿੰਨੀ ਨੇੜੇ ਹੈ। ਪ੍ਰੋਡਿਉਸਰ-ਰਾਇਟਰ ਸੁਧੀਰ ਸ਼ਰਮਾ ਨੇ ਯੁਵਾ ਐਕਟਰ ਅਤੀਸ਼, ਸੋਨਮ ਅਤੇ ਡਾਇਨਾ ਦੇ ਕੰਮ ਦੀ ਬਹੁਤ ਸਰਾਹਨਾ ਕੀਤੀ ਕਿ ਜਿਨ੍ਹਾਂ ਨੇ ਫ਼ਿਲਮ ਵਿੱਚ ਜ਼ਿਆਦਾ ਵਜਨ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਲਿਖਦਿਆਂ ਸਮੇਂ ਅਸੀਂ ਲੀਡ ਕਿਰਦਾਰਾਂ ਦੀ ਆਪਣੇ ਮਨ ਵਿੱਚ ਕਲਪਨਾ ਕੀਤੀ ਸੀ ਅਤੇ ਨਵੀਂ ਪੀੜੀ ਦੇ ਇਨ੍ਹਾਂ ਐਕਟਰਸ ਨੇ ਮੇਰਾ ਸਪਨਾ ਇਸ ਫ਼ਿਲਮ ਦੇ ਰੂਪ ਵਿੱਚ ਦਿੱਤਾ ਹੈ। ਸਾਨੂੰ ਆਸ ਹੈ ਕਿ ਲੋਕਾਂ ਨੂੰ ਸਾਡਾ ਕੰਮ ਪਸੰਦ ਆਵੇਗਾ ਅਤੇ ਸਾਡਾ ਫ਼ਿਲਮ ਨੂੰ ਬਣਾਉਣ ਦਾ ਮਕਸਦ ਪੂਰਾ ਹੋਵੇਗਾ। ਪ੍ਰੋਡਿਉਸਰ ਨੇ ਇਹ ਵੀ ਵਾਦਾ ਕੀਤਾ ਕਿ ਫ਼ਿਲਮ ਦੇ ਨੇਟ ਮੁਨਾਫੇ ਦਾ 1 ਫੀਸਦੀ ਹਿੱਸਾ ਐਨਜੀੳ ਨੂੰ ਦਾਨ ਕੀਤਾ ਜਾਵੇਗਾ ਜੋ ਕਿ ਨਸ਼ਾ ਮੁਕਤੀ ਪੰਜਾਬ ਲਈ ਕੰਮ ਕਰਦੀਆਂ ਹਨ। ਇਸ ਦੇ ਇਲਾਵਾ ਆਸਕ ਮੁਵੀਜ਼ ਲਿਮਿ. ਨਵੇਂ ਟੈਲੇਂਟ ਦੀ ਤਲਾਸ਼ ਵਿੱਚ ਹੈ ਜਿਸ ਦੇ ਲਈ ਇਛੁੱਕ ਐਕਟਰਸ ਉਨ੍ਹਾਂ ਦੀ ਵੈਬਸਾਇਟ ਤੇ ਵੀ ਰਜ਼ਿਸਟਰ ਕਰ ਸਕਦੇ ਹਨ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media