Friday, September 4, 2026

ਪੰਜਾਬ ਦੇ ਪਾਣੀਆਂ ਦੀ ਵੰਡ ਬਾਰੇ ਸੁਪਰੀਮ ਕੋਰਟ ਵਿੱਚ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਸਟੈਂਡ ਸੋਚੀ ਸਮਝੀ ਸਾਜਿਸ਼ -ਔਜਲਾ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ ਸੱਗੂ) – ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਕੇਂਦਰ ਦੀ ਨਰਿੰਦਰ ਮੋਦੀ ਵਲੋਂ ਲਿਆਂ ਪੰਜਾਬ ਵਿਰੋਧੀ ਸਟੈਂਡ ਇੱਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ ਜਿਸ ਤਹਿਤ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਤੇ ਉਸਦੇ ਪ੍ਰੀਵਾਰ ਦੇ ਹਿੱਤ ਸਾਹਮਣੇ ਰੱਖਕੇ ਪੰਜਾਬ ਦੇ ਹਿੱਤ ਵੇਚੇ ਗਏ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸz: ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਲੈਕੇ ਪੰਜਾਬ ਵਾਸੀ ਕਈ ਦਹਾਕਿਆਂ ਤੋਂ ਚਿੰਤਤ ਰਹੇ ਹਨ ਜਿਸਦੀ ਤਰਜਮਾਨੀ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਤਤਕਾਲੀਨ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕੈਬਨਿਟ ਵਿਚ ਬਕਾਇਦਗੀ ਨਾਲ ਮਤਾ ਪਾਸ ਕਰਕੇ ਇਹ ਪਾਣੀ ਹਮੇਸ਼ਾਂ ਲਈ ਪੰਜਾਬ ਲਈ ਸੁੱਰਖਿਅਤ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਹਾਲਾਂਕਿ ਉਸ ਵਕਤ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਕਾਂਗਰਸ ਦੀ ਸਰਕਾਰ ਸੀ ਲੇਕਿਨ ਕੈਪਟਨ ਸਾਹਿਬ ਨੇ ਪੰਜਾਬ ਦੇ ਹਿੱਤਾਂ ਤੇ ਪਹਿਰਾ ਦਿੱਤਾ।ਸz: ਔਜਲਾ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਪੰਜਾਬ ਸਰਕਾਰ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਪਾਸ ਪਹੁੰਚ ਕੀਤੀ ਤਾਂ ਖੁਦ ਨੂੰ ਪੰਜਾਬ ਹਿਤੈਸ਼ੀ ਤੇ ਕਿਸਾਨ ਹਿਤੈਸ਼ੀ ਦੱਸਣ ਵਾਲੀ ਮੁੱਖ ਮੰਤਰੀ ਸz: ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਸ ਕੇਸ ਦੀ ਸਹੀ ਪੈਰਵਾਈ ਹੀ ਨਹੀ ਕੀਤੀ ਜਿਸਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ ।ਸz: ਔਜਲਾ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮਾਮਲੇ ਵਿੱਚ ਜੋ ਸਟੈਂਡ ਨਰਿੰਦਰ ਮੋਦੀ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਲਿਆ ਹੈ ਉਹ ਕੋਈ ਰਾਤੋ ਰਾਤ ਨਹੀ ਵਾਪਰਿਆ ਬਲਕਿ ਬਾਦਲ ਪ੍ਰੀਵਾਰ ਵਲੋਂ ਆਪਣੀ ਸਿਆਸੀ ਭਾਈਵਾਲ ਪਾਰਟੀ ਨਾਲ ਕੀਤੀ ਗਈ ਗੁਪਤ ਸੌਦੇਬਾਜੀ ਦਾ ਨਤੀਜਾ ਹੈ।ਉਨ੍ਹਾਂ ਕਿਹਾ ਕਿ ਸਾਲ 2014 ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਸੀਨੀਅਰ ਅਕਾਲੀ ਆਗੂਆਂ ਨੂੰ ਪਿੱਛੇ ਸੁੱਟਕੇ ਸz ਬਾਦਲ ਦੀ ਨੂੰਹ ਨੂੰ ਮੰਤਰੀ ਬਣਾਏ ਜਾਣ ਗਹਿਰੇ ਅਰਥ ਰੱਖਦਾ ਹੈ।ਉਨ੍ਹਾਂ ਕਿਹਾ ਕਿ ਇਸ ਮੰਤਰੀ ਪੱਦ ਦੇ ਇਵਜ਼ਾਨੇ ਵਜੋਂ ਪੰਜਾਬ ਦੇ ਹਿੱਤ ਵੇਚੇ ਗਏ ਹਨ ਜਿਸਦਾ ਪ੍ਰਤੱਖ ਸਬੂਤ ਅੱਜ ਪੰਜਾਬ ਵਾਸੀਆਂ ਦੇ ਸਾਹਮਣੇ ਆ ਗਿਆ ਹੈ ।ਸ਼z:ਔਜਲਾ ਨੇ ਅਕਾਲੀ ਦਲ ਬਾਦਲ ਨੂੰ ਚਣੌਤੀ ਦਿੱਤੀ ਹੈ ਕਿ ਹੁਣ ਦਲ ਦਾ ਉਹ ਪਾਣੀਆਂ ਖਾਤਿਰ ਧਰਨੇ ਤੇ ਮੋਰਚੇ ਲਾਉਣੇ ਕਿੱਥੇ ਗਏ ?ਕੀ ਮੁਖ ਮੰਤਰੀ ਹੁਣ ਪੰਜਾਬ ਦੇ ਪਾਣੀ ਵਾਪਿਸ ਦਿਵਾ ਵੀ ਸਕਣਗੇ ਜਾਂ ਦਿੱਲੀ ਜਾਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੇ ਬਹਾਨੇ ਕੋਈ ਹੋਰ ਹਿੱਤ ਵੇਚਕੇ ਆਣਗੇ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply