Sunday, April 12, 2026

ਡੀ.ਐਚ.ਡੀ ਨੂੰ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਸਟਾਫ ਵੱਲੋਂ ਵਿਦਾਇਗੀ ਪਾਰਟੀ

PPN0203201601

ਬਠਿੰਡਾ, 2 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰਤੇਜ ਸਿੰਘ, ਡੀ.ਐਚ.ਡੀ. ਨੂੰ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ, ਡਵੀਜਨ ਨੰ: 7, ਬਠਿੰਡਾ ਦੇ ਸਮੂਹ ਸਟਾਫ ਵੱਲੋਂ ਮਹਿਕਮੇ ਵਿਚ ਲਗਭਗ 37 ਸਾਲ ਤੇ 5 ਮਹੀਨੇ ਦੀ ਸੇਵਾ ਨਿਭਾਉਣ ਉਪਰੰਤ ਵਿਦਾਇਗੀ ਪਾਰਟੀ ਦਿੱਤੀ ਗਈ। ਸੁਰਜੀਤ ਸਿੰਘ ਰਾਜਪੂਤ, ਸਬ-ਡਵੀਜਨਲ ਇੰਜੀਨੀਅਰ ਵੱਲੋਂ ਸਟੇਜ ਤੇ ਅਤੇ ਵੱਖ-ਵੱਖ ਬੁਲਾਰਿਆ ਵੱਲੋਂ ਗੁਰਤੇਜ ਸਿੰਘ, ਡੀ.ਐਚ.ਡੀ. ਦੀ ਕਾਰਜਗੁਰੀ ਨੂੰ ਬਹੁਤ ਵਧੀਆਂ ਸਲਾਹਿਆ ਅਤੇ ਤਾੜੀਆਂ ਨਾਲ ਸਵਾਗਿਤ ਕੀਤਾ। ਇੰਜ: ਕੇ.ਕੇ. ਸਿੰਗਲਾ, ਮੰਡਲ ਇੰਜੀਨੀਅਰ ਵੱਲੋਂ ਇਸ ਮੌਕੇ ਯਾਦਗਿਰੀ ਚਿੰਨ ਭੇਂਟ ਕੀਤਾ ਅਤੇ ਸਮੂਹ ਸਟਾਫ ਵੱਲੋਂ ਤੋਹਫੇ ਭੇਂਟ ਕੀਤੇ ਗਏ। ਅੰਤ ਵਿਚ ਗੁਰਤੇਜ ਸਿੰਘ, ਡੀ.ਐਚ.ਡੀ. ਅਤੇ ਉਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply