Saturday, March 21, 2026

ਆਇਰਨ ਦੀਆਂ ਗੋਲੀਆਂ ਅਤੇ ਸਕੂਲ ਅਧਿਆਪਕਾਂ ਦੀ ਅਣਗਹਿਲੀ ਨੇ ਲਈ ਮਾਸੂਮ ਦੀ ਜਾਨ

ਬਠਿੰਡਾ, 2 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਰਕਾਰੀ ਪ੍ਰਾਇਮਰੀ ਸਕੂਲ ਖੇਮੂਆਣਾ ਜਿਲ੍ਹਾ ਬਠਿੰਡਾ ਵਿਖੇ ਸਕੂਲ ਅਧਿਆਪਕਾਂ ਦੀ ਅਣਗਹਿਲੀ ਕਾਰਨ ਹੋਈ ਇਕ ਬੱਚੇ ਦੀ ਮੌਤ ਅਤੇ 4 ਬੱਚਿਆਂ ਦੇ ਬਿਮਾਰ ਹੋਣ ਦੀ ਘਟਨਾਂ ਨੂੰ ਮੰਦਭਾਗਾ ਦੱਸਦਿਆਂ ਚੇਅਰਪ੍ਰਸਨ ਨੈਸ਼ਨਲ ਕਮਿਸ਼ਨ ਫਾਰ ਪਰੋਟੈਕਟਸ਼ਨ ਆਫ ਚਾਇਲਡ ਰਾਇਟਸ, ਚੇਅਰਮੈਨ ਨੇਸ਼ਨਲ ਕਮਿਸ਼ਨ ਫਾਰ ਐਸ.ਸੀ. ਨਵੀ ਦਿੱਲੀ ਅਤੇ ਹੋਰਨਾਂ ਨੂੰ ਸਿਦਕ ਰਾਇਟਸ ਅਵੇਅਰਨੈਸ ਐਡਂ ਇਰੈਡੀਕੇਸ਼ਨ ਆਫ ਸ਼ੋਸ਼ਲ ਈਵਲਜ਼ ਫੌਰਮ ਬਠਿੰਡਾ ਦੇ ਪ੍ਰਧਾਨ , ਭਰੂਣ ਹੱਤਿਆ ਅਤੇ ਭਰਿਸ਼ਟਾਚਾਰ ਰੋਕਣ ਦੇ ਮੋਹਰੀ ਅਤੇ ਉਘੇ ਸਮਾਜਸੇਵੀ ਸਾਧੂ ਰਾਮ ਕੁਸਲਾ ਵਲੋ ਲਿਖੇ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਉਚ ਪੱਧਰੀ ਪੜਤਾਲ ਕਰਕੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੁੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪ੍ਰੀਵਾਰਾਂ ਨੂੰ ਇਨਸਾਫ ਅਤੇ ਮਾਲੀ ਮਦਦ ਦਿੱਤੀ ਜਾਵੇ। ਇਹ ਸਾਰੇ ਪ੍ਰੀਵਾਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਹਨ। ਕੁਸਲਾ ਵਲੋ ਜਾਰੀ ਪਰੈਸ ਨੋਟ ਵਿਚ ਲਿਖਿਆ ਗਿਆ ਹੈ ਕਿ ਸਰਕਾਰੀ ਪ੍ਰਾਇਮਰੀ ਸਕੂਲ, ਖੇਮੂਆਣਾ ਜਿਲ੍ਹਾ ਬਠਿੰਡਾ ਵਿਖੇ 24-2-2016 ਨੂੰ ਸਕੂਲ ਦੇ ਅਧਿਆਪਕਾਂ ਵਲੋ ਆਇਰਨ ਦੀਆਂ ਗੋਲੀਆਂ ਦਿੱਤੀਆਂ ਗਈਆਂ । ਭਾਵੇ ਗੋਲੀਆਂ ਦੇ ਸਮੇ ਇਤਿਹਾਦ ਵਰਤਣ ਲਈ ਸਖ਼ਤ ਹਦਾਇਤਾਂ ਹਨ ਕਿ ਇਸ ਨੂੰ ਬੱਚਿਆਂ ਤੋ ਦੂਰ ਰੱਖਿਆ ਜਾਵੇ ਪ੍ਰੰਤੂ ਸਕੂਲ ਸਟਾਫ ਦੀ ਅਣਗਹਿਲੀ ਕਾਰਨ ਪੰਜ ਬੱਚਿਆਂ ਨੇ ਜਿਆਦਾ ਮਿਕਦਾਰ ਵਿਚ ਆਇਰਨ ਦੀਆਂ ਗੋਲੀਆਂ ਖਾ ਲਈਆਂ ਜਿਸ ਦੇ ਨਤੀਜੇ ਵਜੋ ਉਨ੍ਹਾਂ ਨੂੰ ਟੱਟੀਆ ਉਲਟੀਆਂ ਲੱਗ ਗਈਆਂ ਅਤੇ ਨੇੜੇ ਦੇ ਪ੍ਰਾਇਵੇਟ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕੀਤੇ।ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਅਧਿਆਪਕਾਂ ਨੇ ਪੰਜਾਬ ਸਰਕਾਰ ਵਲੋ ਸਪਲਾਈ ਕੀਤੀਆਂ ਗੋਲੀਆਂ ਖੁੱਲ੍ਹੇ ਤੌਰ ਤੇ ਹੀ ਰੱਖੀਆਂ ਹੋਈਆਂ ਸਨ ਜਿੰਨ੍ਹਾਂ ਨੂੰ ਭੋਲੇ ਭਾਲੇ ਵਿਦਿਆਰਥੀਆਂ ਨੇ ਚੁੱਕ ਕੇ ਜਿਆਦਾ ਮਾਤਰਾ ਵਿਚ ਖਾ ਲਿਆ । ਅਨੁਸੂਚਿਤ ਜਾਤੀ ਨਾਲ ਸਬੰਧਿਤ ਅੱਠ ਸਾਲ ਦੀ ਉਮਰ ਦਾ ਅਨਮੋਲ ਸਿੰਘ ਜੋ ਦੂਸਰੀ ਜਮਾਤ ਦਾ ਵਿਦਿਆਰਥੀ ਸੀ ਦੀ ਹਾਲਤ ਜਿਆਦਾ ਗੰਭੀਰ ਸੀ ਨੂੰ ਫਰੀਦਕੋਟ ਮੈਡੀਕਲ ਕਾਲਜ ਵਿਚ ਲਿਜਾਂਦਿਆਂ ਰਸਤੇ ਵਿਚ 29-2-2016 ਨੂੰ ਮੌਤ ਹੋ ਗਈ ਅਤੇ ਸਿਆਸੀ ਦਬਾਅ ਥੱਲੇ ਇਸ ਦਾ ਸੰਸਕਾਰ ਕਰਕੇ ਜਲਦੀ ਹੀ ਫੁੱਲ ਚੁੱਕਣ ਦੀ ਰਸਮ ਕੀਤੀ ਗਈ ਤਾਂ ਜੋ ਪੰਜਾਬ ਸਰਕਾਰ ਦੀ ਬਦਨਾਮੀ ਨਾ ਹੋਵੇ ।ਇਸੇ ਤਰ੍ਹਾਂ ਸ਼ਮਸ਼ੇਰ ਸਿੰਘ ਅਤੇ ਹੋਰ ਵਿਦਿਆਰਥੀ ਵੀ ਗੰਭੀਰ ਹਾਲਤ ਵਿਚ ਸਨ ਪ੍ਰੰਤੂ ਹੁਣ ਉਨਾਂ ਦੀ ਹਾਲਤ ਠੀਕ ਹੈ।ਸਕੂਲ ਅਧਿਆਪਕ ਜੇਕਰ ਘਟਨਾਂ ਨੂੰ ਦਬਾਉਣ ਦੀ ਬਜਾਏ ਬੱਚਿਆਂ ਦਾ ਸਹੀ ਇਲਾਜ ਕਰਵਾਉਦੇ ਤਾਂ ਬੱਚਾ ਬੱਚ ਸਕਦਾ ਸੀ । ਕੁਸਲਾ ਵਲੋ ਲਿਖੇ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਇਸ ਘਟਨਾਂ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਪੰਜਾਬ ਦੇ ਬਾਕੀ ਸਕੂਲਾਂ ਵਿਚ ਜੋ ਆਇਰਨ ਦੀਆ ਗੋਲੀਆਂ ਦਾ ਸਟਾਕ ਪਿਆ ਹੈ ਉਸ ਨੂੰ ਨਿਗਰਾਨੀ ਹੇਠ ਰੱਖਿਆ ਜਾਵੇ ਜਾਂ ਨਿਗਰਾਨੀ ਹੇਠ ਬੱਚਿਆਂ ਨੂੰ ਖੁਆਇਆ ਜਾਵੇ। ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਜੋ ਸਟਾਕ ਬਾਕੀ ਸਕੂਲਾਂ ਵਿਚ ਪਿਆ ਹੈ ਉਸ ਦੀ ਲੈਬਾਰਟਰੀ ਰਿਪੋਰਟ ਵੀ ਪ੍ਰਾਪਤ ਕੀਤੀ ਜਾਵੇ ਤਾਂ ਜੋ ਗੋਲੀਆਂ ਦੀ ਗੁਣਵਣਤਾ ਬਾਰੇ ਵੀ ਪਤਾ ਲੱਗ ਸਕੇ। ਜਿਸ ਪ੍ਰੀਵਾਰ ਦੇ ਬੱਚੇ ਦੀ ਮੌਤ ਹੋਈ ਹੈ ਉਸ ਨੂੰ ਅਤੇ ਬਿਮਾਰ ਹੋਏ ਬੱਚਿਆਂ ਦੇ ਪ੍ਰੀਵਾਰ ਨੂੰ ਮਾਲੀ ਸਹਾਇਤਾ ਵੀ ਦਿੱਤੀ ਜਾਵੇ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply