ਬਠਿੰਡਾ, 2 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਮਾਜ ਦੇ ਹਰੇਕ ਵਰਗ ਨੂੰ ਸਿੱਖਿਆ ਦੇਣ ਲਈ ਸੁਚਾਰੂ ਕਦਮ ਚੁੱਕਦੇ ਹੋਏ ਸਨਾਤਨ ਧਰਮ ਮਹਾਵੀਰ ਦਲ ਦੇ ਅਧੀ2 ਐਮ.ਐਸ ਡੀ ਇੰਸਟੀਚਿਊਟ ਵਿੱਚ ਸੀ.ਬੀ.ਐਸ.ਈ ਮਾਨਤਾ ਪ੍ਰਾਪਤ ਲਾਰਡ ਰਾਮਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ,ਪੰਜਾਬ ਸਕੂਲ ਸਿੱਖਿਆ ਬੋਰਡ ਤੋ ਮਾਨਤਾ ਪ੍ਰਾਪਤ ਐਮ.ਐਸ ਡੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਸਾਰੇ ਵਰਗਾਂ ਦੀਆਂ ਫੀਸਾਂ ਵਿੱਚ ਭਾਰੀ ਕਟੌਤੀ ਦੀ ਘੋਸ਼ਣਾ ਕੀਤੀ ਹ?.ਐਸ.ਐਸ.ਡੀ. ਮਹਾਵੀਰ ਦਲ ਸਿੱਖਿਆ ਬੋਰਡ ਦੇ ਪ੍ਰਧਾਨ ਰਾਜਨ ਗਰਗ (ਐਡਵੋਕੇਟ) ਨੇ ਘੋਸ਼ਣਾ ਕਰਦੇ ਹੋਏ ਕਿਹਾ ਹੈ ਕਿ ਸਾਡੀ ਸੰਸਥਾਦਾ ਉਦੇਸ਼ ਇਹ ਯਕੀਨੀ ਬਨਾਉਣਾ ਹੈ ਕਿ ਸਾਧਨਾ ਦੀ ਕਮੀਕਾਰਨ ਸਮਾਜ ਦਾ ਕੋਈ ਵੀ ਵਰਗ ਸਿੱਖਿਆ ਤੋਂ ਵੰਚਿਤ ਨਹੀ ਰਹਿਣਾ ਚਾਹੀਦਾ । ਸੀਨੀਅਰ ਸੈਕੰਡਰੀ ਕਲਾਸਾਂ ਦੇ ਵਿਦਿਆਰਥੀਆਂ ਦਾ ਜੀਵਨ ਵਿੱਚ ਬਹੁਤ ਮਹੱਤਵ ਹੁੰਦਾ ਹੈ ਕਿਉਕਿ ਇਸ ਉੱਤੇ ਉਹਨਾ ਦਾ ਭਵਿੱਖ ਨਿਰਭਰ ਹੁੰਦਾ ਹੈ। ਕਈ ਵਿਦਿਆਰਥੀ ਸਾਡੇ ਸੰਪਰਕ ਵਿੱਚ ਆਏ ਜੋ ਸਾਧਨਾ ਦੀ ਕਮੀਕਾਰਨ ਪੜ੍ਹਾਈ ਤੋ ਪਛੜ ਗਏ। ਇਸ ਤਰ੍ਹਾ ਦੇ ਵਿਦਿਆਰਥੀਆਂ ਲਈ ਸਿੱਖਿਆ ਦੇ ਦਰਵਾਜੇ ਖੋਲਦੇ ਹੋਏ ਸਲਾਨਾ ਫੀਸਾਂ ਵਿੱਚ ਭਾਰੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਹਰ ਵਿਦਿਆਰਥੀ ਦਾ ਸੁਪਨਾ ਸਾਕਾਰ ਹੋ ਸਕੇ। ਪ੍ਰਧਾਨ ਸ੍ਰੀ ਰਾਜਨ ਗਰਗ ਜੀ ਨੇ ਕਿਹਾ ਹੈ ਕਿ ਸਾਡੀ ਸੰਸਥਾ ਵਿੱਚ ਤਜ਼ਰਬੇਕਾਰ ਅਧਿਆਪਕ ਸਿੱਖਿਆ ਪ੍ਰਦਾਨ ਕਰ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਹੀ ਮਾਰਗ ਮਿਲ ਸਕੇ। ਲਾਰਡ ਰਾਮਾ ਪਬਲਿਕ ਸੀਨੀ: ਸੈਕੰ ਸਕੂਲ ਦੀ ਸਾਇੰਸ,ਕਾਮਰਸ,ਆਰਟਸ ਦੀਆਂ ਕਲਾਸਾ ਵਿੱਚ ਸਲਾਨਾ ਫੀਸ 29000 ਹੈ। ਰਿਆਇਤ ਪ੍ਰਦਾਨ ਕਰਦੇ ਹੋਏ ਵੱਖ ਵੱਖ ਵਰਗਾਂ ਲਈ ਫੀਸ 4500 ਰੁਪਏ, 10,000 ਅਤੇ 16,000 ਨਿਸ਼ਚਿਤ ਕੀਤੀ ਗਈ ਹੈ।ਇਸ ਪ੍ਰਕਾਰM.ਛ.4 ਸੀਨੀਅਰ ਸੈਕੰਡਰੀ ਸਕੂਲ ਦੀਆਂ ਫੀਸਾਂ ਵਿੱਚ ਵੀ ਭਾਰੀ ਕਟੌਤੀ ਕੀਤੀ ਗਈ ਹੈ। ਪਿਛਲੇ ਸਾਲ 2015-16 ਵਿੱਚ 90% ਤੋ ਉੱਪਰ ਅੰਕ ਪ੍ਰਾਪਤ ਕਰਨ ਵਾਲੇ ਸਾਇੰਸ,ਕਾਮਰਸ,ਆਰਟਸ ਦੇ ਵਿਦਿਆਰਥੀਆਂ ਤੋ 17555-18555 ਲਈ ਗਈ ਸੀ। ਹੁਣ ਉਹਨਾਂ ਤੋ 4500 ਰੁਪਏ ਸਲਾਨਾ ਫੀਸ ਲਈ ਜਾਵੇਗੀ ਅਤੇ 81% ਤੋ 90% ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੋ ਸਿਰਫ 10,000 ਰੁਪਏ ਅਤੇ ਹੋਰ ਵਿਦਿਆਰਥੀਆਂ ਤੋਂ ਕਾਮ,ਆਰਟ ਗਰੁੱਪ ਲਈ ਸਲਾਨਾ 16,000, ਵਿਦਿਆਰਥੀਆਂ ਲਈ 12,000 ਲਏ ਜਾਣਗੇ।ਪਿਛਲੇ ਸਾਲ ਵਿਧਵਾ,ਤਲਾਕ ਸ਼ੁਦਾ, ਅੰਗਹੀਣ ਬੱਚੇ ਜਾਂ ਮਾਤਾ ਪਿਤਾ, ਸਮਾਜ ਦੇ ਆਰਥਿਕ ਰੂਪ ਵਿੱਚ ਕਮਜ਼ੋਰ ਅਤੇ ਕਰੌਨੀਕਲ ਬਿਮਾਰੀ ਤੋ ਪੀੜਤ ਪਰਿਵਾਰਾਂ ਦੇ ਬੱਚਿਆ ਨੂੰ ਫੀਸ ਵਿੱਚ ਭਾਰੀ ਕਟੌਤੀ ਦਿੱਤੀ ਗਈ। ਇਹ ਘੋਸ਼ਣਾ ਕਰਦੇ ਸਮੇਂ ਸੂਰਜ ਸੇਤੀਆ ਪ੍ਰਿੰਸੀਪਲ, ਸ੍ਰੀਮਤੀ ਕਿਰਨ ਗਰਗ, ਸ੍ਰੀਮਤੀ ਮਾਧੁਰੀ ਵਾਇਸ ਪ੍ਰਿੰਸੀਪਲ ਅਤੇ ਸੈਕਟਰੀ ਜਤਿੰਦਰ ਗੋਇਲ ਹਾਜ਼ਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media