Sunday, April 12, 2026

ਪਿੰਡ ਝੁਨੇਰ ਵਿਖੇ 35ਵਾਂ ਭੰਡਾਰਾ ਅਤੇ ਮੇਲਾ 6 ਤੋਂ

PPN0203201604

ਸੰਦੌੜ, 2 ਮਾਰਚ (ਹਰਮਿੰਦਰ ਸਿੰਘ ਭੱਟ)- ਫਰੀਦ ਦਰਬਾਰ ਪਿੰਡ ਝੁਨੇਰ ਵਿਖੇ 35ਵਾਂ ਸਲਾਨਾ ਭੰਡਾਰਾ ਅਤੇ ਮੇਲਾ 6-7 ਅਤੇ 8 ਮਾਰਚ ਨੂੰ ਸਮੂਹ ਨਗਰ ਵਾਸੀਆਂ ਦੇ ਪੂਰਨ ਸਹਿਯੋਗ ਨਾਲ ਗੱਦੀ ਨਸੀਨ ਬਾਬਾ ਬਲਕਾਰ ਅਲੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਗੱਲਬਾਤ ਕਰਦਿਆ ਬਾਬਾ ਬਲਕਾਰ ਅਲੀ ਨੇ ਕਿਹਾ ਕਿ 6 ਮਾਰਚ ਨੂੰ ਚਾਦਰ ਚੜਾਉਣ ਉਪਰੰਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।ਜਿਸ ਵਿੱਚ ਉਸਤਾਦ ਸੌਕਤ ਅਲੀ ਮਤੋਈ, ਅਖ਼ਤਰ ਅਲੀ ਮਤੋਈ, ਇੰਟਰਨੈਸ਼ਨਲ ਕਲਾਕਾਰ ਫਿਰੋਜ਼ ਖਾਨ, ਸ਼ਮਸਾਦ ਅਲੀ, ਮਨੀ ਝੁਨੇਰ, ਨਵਦੀਪ ਝੁਨੇਰ, ਲੱਖਾ ਡੇਹਲੋਂ ਤੇ ਸਰਬਜੀਤ ਕੌਰ ਆਦਿ ਕਲਾਕਾਰ ਦਰਗਾਹ ਤੇ ਹਾਜਰੀ ਭਰਨਗੇ।ਇਸ ਉਪਰੰਤ 7 ਮਾਰਚ ਨੂੰ ਕਵੱਲੀ ਪਾਰਟੀਆਂ ਆਪਣੇ ਸੂਫ਼ੀ ਕਲਾਮ ਪੇਸ਼ ਕਰਕੇ ਸਰੋਤਿਆਂ ਦੀ ਖਿੱਚ ਦਾ ਕੇਂਦਰ ਹੋਣਗੀਆ।ਦਰਬਾਰ ਵਿਖੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

Check Also

ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …

Leave a Reply