Monday, July 1, 2024

ਪਟਵਾਰੀਆਂ ਵੱਲੋਂ ਐਸ.ਡੀ.ਐਮ ਦਫਤਰ ਅੱਗੇ ਧਰਨਾ 16 ਮਾਰਚ ਨੂੰ

ਮਾਲੇਰਕੋਟਲਾ, 2 ਮਾਰਚ (ਹਰਮਿੰਦਰ ਭੱਟ) – ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਮੀਟਿੰਗ ਤਹਿਸੀਲ ਪ੍ਰਧਾਨ ਅਜੇ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪਟਵਾਰੀਆਂ ਨੂੰ ਫਰਦ ਕੇਂਦਰ ਵਿੱਚ ਆ ਰਹੀਆ ਮੁਸ਼ਕਿਲਾਂ ਅਤੇ ਐਸ.ਡੀ.ਐਮ ਦੇ ਪਟਵਾਰੀਆਂ ਪ੍ਰਤੀ ਮਾੜੇ ਵਤੀਰੇ ਦੀ ਅਲੋਚਨਾ ਕੀਤੀ ਗਈ।ਪਟਵਾਰੀ ਅਜੇ ਕੁਮਾਰ, ਪਰਮਜੀਤ ਸਿੰਘ, ਪਟਵਾਰੀ ਗੁਰਿੰਦਰ ਸਿੰਘ, ਪਟਵਾਰੀ ਅਕਬਰ ਖਾਂ, ਪਟਵਾਰੀ ਦਵਿੰਦਰ ਸਿੰਘ ਤੇ ਪਟਵਾਰੀ ਦੀਦਾਰ ਸਿੰਘ ਦੀਆਂ ਚਾਰਜ ਸੀਟਾਂ ਸਮੇਤ ਸਾਲ 2010 ਦੇ ਪਟਵਾਰੀਆਂ ਦੇ ਬਕਾਇਆ ਭੱਤੇ ਸਬੰਧੀ ਅਤੇ ਖਾਲੀ ਸਰਕਲਾਂ ਦਾ ਚਾਰਜ ਕਾਨੂੰਨਗੋ ਅਤੇ ਸੀ.ਆਰ.ਓ ਪੱਧਰ ਤੇ ਦੇਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੈਵਨਿਊ ਪਟਵਾਰ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਹਰਵੀਰ ਸਿੰਘ ਢੀਂਡਸਾ, ਕਮਿੱਕਰ ਸਿੰਘ ਕਾਨੂੰਨਗੋ ਜ਼ਿਲ੍ਹਾ ਪ੍ਰਧਾਨ ਕਾਨੂੰਨਗੋ ਐਸੋਸੀਏਸ਼ਨ, ਨਿਰਮਲ ਸਿੰਘ ਮਸੋਣ ਕਾਨੂੰਨਗੋ, ਪਟਵਾਰੀ ਜਮੀਲ ਅਹਿਮਦ ਨੇ ਕਿਹਾ ਕਿ ਪਟਵਾਰੀਆਂ ਕੋਲ ਖਾਲੀ ਸਰਕਲਾਂ ਕਾਰਨ ਕੰਮ ਦਾ ਵਾਧੂ ਬੋਝ ਐਸ.ਡੀ.ਐਮ ਮਾਲੇਰਕੋਟਲਾ ਵਲੋਂ ਜਾਣਬੁੱਝ ਕੇ ਪਟਵਾਰੀਆਂ ਨੂੰ ਤੰਗ ਪੇ੍ਰਸ਼ਾਨ ਕਰਨ ਲਈ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੀ ਪਟਵਾਰੀਆਂ ਖਿਲਾਫ ਮਾਰੂ ਨੀਤੀ ਅਪਣਾਉਂਦੀਆਂ ਗਲਤ ਚਾਰਜ ਸੀਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਸ ਦਾ ਜੱਥੇਬੰਦੀ ਸਖਤ ਵਿਰੋਧ ਕਰਦੀ ਹੈ। ਉਹਨਾਂ ਕਿਹਾ ਕਿ ਜੇਕਰ ਨਿਯਮਾਂ ਅਨੁਸਾਰ ਮੰਗਾਂ ਜਿਵੇਂ ਕਿ ਪਟਵਾਰੀ ਦੀਦਾਰ ਸਿੰਘ ਅਤੇ ਪਟਵਾਰੀ ਗੁਰਦੀਪ ਸਿੰਘ ਵਿਰੁਧ ਐਸ.ਡੀ.ਐਮ ਦੀ ਗਲਤ ਰਿਪੋਰਟ ਕਾਰਨ ਜਾਰੀ ਕੀਤੀ ਚਾਰਜਸੀਟ ਨੂੰ ਰੱਦ ਕਰਨਾ, ਇੰਤਕਾਲ ਵਸੀਅਤ ਖਾਨਗੀ ਦੀ ਗਲਤ ਤਸਦੀਕ ਸੀ.ਆਰ.ਓ ਅਹਿਮਦਗੜ ਵਲੋਂ ਕਰਨ ਸਬੰਧੀ ਪਟਵਾਰੀ ਸੁਰਿੰਦਰ ਸਿੰਘ, ਦਵਿੰਦਰ ਸਿੰਘ, ਅਕਬਰ ਖਾਂ ਅਤੇ ਅਮਰਜੀਤ ਸਿੰਘ ਪਟਵਾਰੀ ਨੂੰ ਜਾਰੀ ਦੋਸ਼ ਪੱਤਰ ਰੱਦ ਕਰਨ, ਪਟਵਾਰੀਆਂ ਨੂੰ ਵਾਧੂ ਸਰਕਲ ਦਾ ਚਾਰਜ ਫੀਲਡ ਕਾਨੂੰਨਗੋ, ਦੀ ਰਾਇ ਨਾਲ ਸੀ.ਆਰ.ਓ ਪੱਧਰ ਤੇ ਦਿੱਤਾ ਜਾਵੇ, ਡੀ.ਏ ਦਾ ਸਾਲ 2010ਤੋਂ ਹੁਣ ਤੱਕ ਦਾ ਬਕਾਇਆ ਪਟਵਾਰੀਆਂ ਦੇ ਖਾਤੇ ਵਿਚ ਜਮ੍ਹਾ ਕਰਨ ਅਤੇ ਪਟਵਾਰੀਆਂ ਦੇ ਮਿਤੀ 4-9-14 ਅਤੇ ਪ੍ਰਮੋਸ਼ਨ ਕੇਸ ਤੁਰੰਤ ਹੱਲ ਕੀਤੇ ਜਾਣ ਆਦਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਹਿਸੀਲ ਮਾਲੇਰਕੋਟਲਾ ਦੇ ਸਮੂਹ ਪਟਵਾਰੀ ਐਸ.ਡੀ.ਐਮ ਮਾਲੇਰਕੋਟਲਾ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ 16 ਮਾਰਚ ਨੂੰ ਮਾਲੇਰਕੋਟਲਾ ਵਿਖੇ ਰੋਸ ਵਜੋਂ ਧਰਨਾ ਦੇਣ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹਨਾ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੇ ਸੰਘਰਸ਼ ਵਿਚ ਵਾਧੂ ਸਰਕਲਾਂ ਦੇ ਕੰਮ ਦਾ ਮੁਕੰਮਲ ਬਾਈਕਾਟ ਕਰਕੇ ਸਘੰਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪਟਵਾਰੀ ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ, ਜਗਦੇਵ ਸਿੰਘ ਨੱਥੁਮਾਜਰਾ ਜ਼ਿਲਾ ਖਜਾਨਚੀ, ਜਗਤਾਰ ਸਿੰਘ, ਨਛੱਤਰ ਸਿੰਘ, ਕਰਨੈਲ ਸਿੰਘ, ਹਰਜੀਤ ਸਿੰਘ, ਹਾਕਮ ਸਿੰਘ, ਹਰਭਜਨ ਸਿੰਘ, ਵਿਜੈਪਾਲ ਸਿੰਘ, ਜਗਦੇਵ ਸਿੰਘ ਝੂੰਦਾ, ਜੋਰਾ ਸਿੰਘ ਆਦਿ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply