ਮਾਲੇਰਕੋਟਲਾ, 2 ਮਾਰਚ (ਹਰਮਿੰਦਰ ਭੱਟ) – ਪੰਜਾਬ ਪੁਲਿਸ ਪੈਨਸ਼ਨਰਜ਼ ਭਲਾਈ ਸੰਸਥਾਂ ਇਕਾਈ ਮਾਲੇਰਕੋਟਲਾ ਦੀ ਇੱਕ ਅਹਿਮ ਮੀਟਿੰਗ ਇਥੇ ਜਥੇਬੰਦੀ ਦੇ ਦਫਤਰ ਵਿਖੇ ਸੂਬਾ ਮੀਤ ਪ੍ਰਧਾਨ ਸੇਵਾ ਮੁਕਤ ਡੀ.ਐਸ.ਪੀ. ਭਰਪੂਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜਥੇਬੰਦੀ ਦੀਆਂ ਪ੍ਰਾਪਤੀਆਂ, ਗਤੀਵਿਧੀਆਂ ਅਤੇ ਪੁਲਿਸ ਪੈਨਸ਼ਨਰਜ਼ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਸਬੰਧੀ ਵਿਸਥਾਰ ‘ਚ ਚਰਚਾ ਕੀਤੀ ਗਈ। ਮੀਟਿੰਗ ਵਿਚ ਇੱਕ ਮਤੇ ਰਾਹੀਂ ਮਾਲੇਰਕੋਟਲਾ ਦੇ ਤੀਜੀ ਵਾਰ ਟ੍ਰੈਫਿਕ ਇੰਚਾਰਜ਼ ਵੱਜੋਂ ਨਿਯੁਕਤ ਕੀਤੇ ਗਏ ਹੋਣਹਾਰ ਥਾਣੇਦਾਰ ਕਰਨਜੀਤ ਸਿੰਘ ਜੇਜੀ ਦੀ ਨਿਯੁੱਕਤੀ ਦਾ ਭਰਵਾਂ ਸਵਾਗਤ ਕਰਦਿਆਂ ਮਾਨਯੋਗ ਐਸ.ਐਸ.ਪੀ. ਪ੍ਰਿਤਪਾਲ ਸਿੰਘ ਥਿੰਦ ਜੀ ਦਾ ਧੰਨਵਾਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ਼ਾਨਦਾਰ ਸੇਵਾਵਾਂ ਬਦਲੇ ਐਸ.ਡੀ.ਐਮ. ਸਾਹਿਬ ਵੱਲੋਂ ਸਨਮਾਨੇ ਜਾ ਚੁੱਕੇ ਸ.ਕਰਨਜੀਤ ਜੇਜੀ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਮਾਲੇਰਕੋਟਲਾ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਲਈ ਅਤੇ ਵਿਹਲੜ ਭੂੰਡ ਆਸ਼ਕਾਂ ‘ਤੇ ਨਕੇਲ ਪਾਉਣ ਲਈ ਕੀਤੇ ਗਏ ਸ਼ਲਾਘਾਯੋਗ ਯਤਨਾਂ ਦੀ ਹਰ ਵਰਗ ਵੱਲੋਂ ਭਰਪੂਰ ਪ੍ਰਸੰਸਾਂ ਕੀਤੀ ਜਾ ਰਹੀ ਹੈ। ਪੁਲਿਸ ਪੈਨਸ਼ਨਰਜ਼ ਨੇ ਇਸ ਹੋਣਹਾਰ ਟ੍ਰੈਫਿਕ ਇੰਚਾਰਜ਼ ਨੂੰ ਜਥੇਬੰਦੀ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਬਹਾਦਰ ਸਿੰਘ, ਇੰਸਪੈਕਟਰ ਜਸਵੀਰ ਸਿੰਘ, ਅਮਰ ਸਿੰਘ, ਗੁਰਚਰਨ ਸਿੰਘ, ਮੁਕੰਦ ਸਿੰਘ, ਹਰਦੇਵ ਸਿੰਘ ਮੰਨਵੀਂ, ਸੁਖਦੇਵ ਸਿੰਘ ਸਮੇਤ ਹੋਰ ਸਰਗਰਮ ਮੈਂਬਰ ਹਾਜ਼ਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media