Monday, July 1, 2024

ਡਰਾਈਵਰ ਨੂੰ 1000 ਲੀਟਰ ਵਾਲੀ ਟੈਂਕੀ ਮੋੜ ਕੇ ਦਿਖਾਈ ਇਮਾਨਦਾਰੀ

PPN0203201608

ਸੰਦੌੜ, 2 ਮਾਰਚ (ਹਰਮਿੰਦਰ ਸਿੰਘ ਭੱਟ)-ਇੱਕ ਛੋਟੇ ਹਾਥੀ ਵਾਲਾ ਡਰਾਈਵਰ ਕਿਰਾਏ ਲਈ ਆਪਣੇ ਛੋਟੇ ਹਾਥੀ ਤੇ ਸੇਰਪੁਰ ਤੋਂ ਸੰਦੌੜ ਵਾਇਆ ਕਲਿਆਣ ਹੁੰਦਾ ਹੋਇਆ ਰਾਏਕੋਟ ਜਾ ਰਿਹਾ ਸੀ ਤਾਂ ਉਸ ਦੀ ਅਚਾਨਕ ਟੈਂਕੀ ਹਵਾ ਨਾਲ ਪਿੰਡ ਕਲਿਆਣ ਵਿਖੇ ਮੇਨ ਰੋਡ ਤੇ ਡਿੱਗ ਪਈ ਸੀ।ਪਰ ਟਂੈਪੂ ਵਾਲੇ ਡਰਾਈਵਰ ਨੂੰ ਆਪਣੀ ਡਿੱਗੀ ਟੈਂਕੀ ਦਾ ਤਕਰੀਬਨ ਸੱਤ ਅੱਠ ਕਿਲੋਮੀਟਰ ਅੱਗੇ ਜਾ ਕੇ ਪਤਾ ਲੱਗਿਆ ਤਾਂ ਉਹ ਵਾਪਿਸ ਪੁੱਛਦਾ ਪੁੱਛਦਾ ਹੋਇਆ ਪਿੰਡ ਕਲਿਆਣ ਵਿਖੇ ਗੁਰਦੁਆਰਾ ਸਾਹਿਬ ਪਹੁੰਚੇ ਕੇ ਉਸ ਨੇ ਆਪਣੀ ਡਿੱਗੀ ਟੈਂਕੀ ਦੀ ਅਨਾਊਂਸਮੈਂਟ ਕਰਵਾਈ।ਉਸ ਅਨਾਊਂਮੈਂਟ ਸੁਣ ਕੇ ਰਣਜੀਤ ਸਿੰਘ ਪੁੱਤਰ ਲਾਲ ਸਿੰਘ ਨੇ ਆਪਣੀ ਇਮਾਨਦਾਰੀ ਦਿਖਾਉਦੇ ਹੋਏ ਉਸ ਦੀ ਡਿੱਗੀ ਟੈਂਕੀ ਉਸ ਡਰਾਈਵਰ ਨੂੰ ਵਾਪਿਸ ਮੋੜ ਕੇ ਚੰਗੇ ਨਾਗਰਿਕ ਹੋਣ ਦਾ ਸਬੂਤ ਦਿੱਤਾ।ਉਸ ਵੇਲੇ ਡਰਾਈਵਰ ਕਾਫੀ ਸਿਰਮਿੰਦਾ ਸੀ, ਕਿਉਂਕਿ ਉਸ ਦੀ ਛੋਟੀ ਜਿਹੀ ਅਣਗਿਲੀ ਨਾਲ ਮੇਨ ਰੋਡ ਤੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।ਕਿਉਂਕਿ ਛੇਤੀ ਛੇਤੀ ਵਿੱਚ ਉਹ ਟੈਂਕੀ ਨੂੰ ਰੱਸ਼ੀ ਨਾਲ ਬੰਨਣਾ ਭੁੱਲ ਗਿਆ ਸੀ।ਉਸ ਨੂੰ ਆਪਣੀ ਇਸ ਗਲਤੀ ਤੇ ਬਹੁਤ ਪਛਤਾਵਾ ਹੋਇਆ।ਉਸ ਨੇ ਖੁਸ਼ੀ ਵਜੋਂ ਗੁਰੁ ਘਰ ਵਿਖੇ ਚੱਲ ਰਹੀ ਕਾਰ ਸੇਵਾ ਵਿੱਚ ਪੰਜ ਸੋ ਰੁਪਏ ਦਾਨ ਕਰਕੇ ਅੱਗੇ ਤੋਂ ਸਾਵਦਾਨੀ ਵਰਤਣ ਦਾ ਵੀ ਪ੍ਰਣ ਲਿਆ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply