Monday, July 1, 2024

ਸਰਕਾਰੀ ਹਾਈ ਸਕੂਲ ਮਤੋਈ ਵਿਖੇ ਵਿਸ਼ਵ ਵਿਚਾਰ ਦਿਵਸ ਸਮਾਗਮ ਆਯੋਜਿਤ

PPN0203201607

ਮਾਲੇਰਕੋਟਲਾ, 2 ਮਾਰਚ (ਹਰਮਿੰਦਰ ਭੱਟ) – ਸਰਕਾਰੀ ਹਾਈ ਸਕੂਲ ਮਤੋਈ ਵਿਖੇ ਸ੍ਰੀਮਤੀ ਸੁਨੀਤਾ ਮੈਗੋਨ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਦੀ ਰਹਿਨੁਮਾਈ ਅਤੇ ਸ੍ਰੀ ਮੁਖਤਾਰ ਰਾਣਾ ਸਕਾਉਟ ਮਾਸਟਰ ਜੀ ਦੀ ਯੋਗ ਅਗਵਾਈ ਹੇਠ ਵਿਸ਼ਵ ਵਿਚਾਰ ਦਿਵਸ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਦੇਸ਼ ਦੀ ਸ਼ਾਂਤੀ ਅਤੇ ਪਿਆਰ ਮੁਹੱਬਤ ਦੀ ਸਰਵ ਧਰਮ ਪ੍ਰਾਰਥਾਨਾਂ ਕੀਤੀ। ਸ੍ਰੀਮਤੀ ਸੁਨੀਤਾ ਮੈਗੋਨ ਨੇ ਆਪਣੇ ਸੰਬੋਧਨ ਦੌਰਾਨ ਦੇਸ਼ ਪ੍ਰਤੀ ਵਫਾਦਾਰੀ ਅਤੇ ਦੇਸ਼ ਲਈ ਕੁਰਬਾਨ ਹੋਣ ਦਾ ਪਾਠ ਪੜ੍ਹਾਉਂਦਿਆਂ ਉਨ੍ਹਾਂ ਨੂੰ ਦੇਸ਼ ਦੀ ਤਰੱਕੀ ਅਤੇ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਉਪਰੰਤ ਕੁਦਰਤ ਨੂੰ ਪਿਆਰ ਕਰਨ ਵਾਲੇ ਲਾਰਡ ਬੇਡਨ ਪਾਵਲ ਜੀ ਨੂੰ ਯਾਦ ਕਰਦੇ ਹੋਏ ਸਕਾਊਟਸ ਨੇ ਦੇਸ਼ ਅੰਦਰ ਚੱਲ ਰਹੇ ” ਸਵੱਛਤਾ ਅਭਿਆਨ” ‘ਚ ਹਿੱਸਾ ਲੈਂਦੇ ਹੋਏ ਸਾਰੇ ਸਕੂਲ ਕੈਂਪਸ ਦੀ ਸਫਾਈ ਕੀਤੀ। ਇਸ ਮੌਕੇ ਸਕੂਲ ਇੰਚਾਰਜ਼ ਕੇਸਰ ਸਿੰਘ, ਖਾਲਿਦ ਮਹਿਮੂਦ, ਮੁਹੰਮਦ ਅਕਬਰ, ਸ਼ਾਹਿਦ ਪ੍ਰਵੇਜ਼, ਜੈ ਗੋਪਾਲ, ਤੇਜਿੰਦਰਪਾਲ ਕੌਰ, ਹਰਪ੍ਰੀਤ ਕੌਰ, ਸਮੀਨਾਂ, ਮੈਡਮ ਜ਼ਰੀਨਾਂ, ਹਰਵਿੰਦਰ ਕੌਰ, ਪਰਮਿੰਦਰ ਕੌਰ ਅਤੇ ਮੈਡਮ ਹੀਨਾਂ ਆਦਿ ਵੀ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply