
ਅਲਗੋਂ ਕੋਠੀ, 3 ਮਾਰਚ (ਹਰਦਿਆਲ ਸਿੰਘ ਭੈਣੀ)- ਹਲਕਾ ਖੇਮਕਰਨ ਵਿੱਚ ਆਮ ਆਦਮੀ ਪਾਰਟੀ ਨੂੰ ਕੇਜਰੀਵਾਲ ਦੀ ਫੇਰੀ ਦੇ ਦੋ ਦਿਨ ਬਾਅਦ ਇੱਕ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਗੁਰਬਿੰਦਰ ਸਿੰਘ ਆੜਤੀਆ ਦੀ ਪ੍ਰੇਰਨਾ ਸਦਕਾ ਕਈ ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ।ਪਿੰਡ ਜੋਧਾ ਸਿੰਘ ਵਾਲੇ ਸ਼ਾਮਿਲ ਹੋਣ ਵਾਲੇ ਇੰਨਾਂ ਪਰਿਵਾਰਾਂ ਨੂੰ ਮੁੱਖ ਸੰਸਦੀ ਸਕੱਤਰ ਪ੍ਰੋ: ਵਿਰਸਾ ਸਿੰਘ ਵਲਟੋਹਾ ਨੇ ‘ਜੀ ਆਇਆਂ’ ਕਿਹਾ।ਉਨ੍ਹਾਂ ਦੱਸਿਆ ਕਿ ਜਿੰਨ੍ਹਾਂ ਪਰਿਵਾਰਾਂ ਦੀ ਘਰ ਵਾਪਸੀ ਹੋਈ ਹੈ, ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ।ਗੁਰਬਿੰਦਰ ਸਿੰਘ ਆੜਤੀਆ ਕਿਹਾ ਕਿ ਕੇਜਰੀਵਾਲ ਦੇ ਪੰਜਾਬ ਆਉਣ ਨਾਲ ਅਕਾਲੀ ਸਰਕਾਰ ਨੂੰ ਕੋਈ ਫਰਕ ਨਹੀਂ ਹੈ। ਅਕਾਲੀ ਦਲ ਪਾਰਟੀ ਨਾਲ ਲੋਕਾਂ ਦਾ ਦਿਲੀ ਪਿਆਰ ਹੈ ਤੇ ਆਉਣ ਵਾਲੀਆਂ ਚੋਣਾਂ ਵਿੱਚ ਇਹ ਸਾਬਤ ਹੋ ਜਾਵੇਗਾ। ਇਸ ਸਮੇਂ ਗੁਰਪਾਲ ਸਿੰਘ, ਦਰਸ਼ਨ ਸਿੰਘ, ਬਿਹਾਲ ਸਿੰਘ, ਸੁਖਚੈਨ ਸਿੰਘ ਸਰਪੰਚ, ਜਸਬੀਰ ਸਿੰਘ, ਰਾਜਵਿੰਦਰ ਸਿੰਘ, ਪ੍ਰਤਾਪ ਸਿੰਘ, ਹਰਪਾਲ ਸਿੰਘ, ਕਾਰਜ ਸਿੰਘ, ਮਹਿਲ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ, ਰਾਜਵਿੰਦਰ ਸਿੰਘ, ਕਾਬਲ ਸਿੰਘ, ਟਹਿਲ ਸਿੰਘ, ਗੁਰਸਾਹਿਬ ਸਿੰਘ, ਜਸਬੀਰ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media