Sunday, May 3, 2026

ਹਿਊਮਨ ਰਾਈਟਸ ਸੰਘਰਸ਼ ਕਮੇਟੀ ਨੇ 10 ਸਾਲਾ ਲੜਕੀ ਦੇ ਦਿਲ ਦੇ ਛੇਕ ਦੇ ਇਲਾਜ਼ ਦਿੱਤੀ ਮਾਲੀ ਸਹਾਇਤਾ

ਸਮਾਜਿਕ, ਧਾਰਮਿਕ ਤੇ ਸਿਆਸੀ ਸੰਸਥਾਵਾਂ ਵੀ ਮਨਪ੍ਰੀਤ ਦੀ ਜਾਨ ਬਚਾਉਣ ਲਈ ਅੱਗੇ ਆਉਣ- ਤਰੇਹਨ

PPN030514
ਅੰਮ੍ਰਿਤਸਰ, 3 ਮਈ ( ਗੁਰਪ੍ਰੀਤ ਸਿੰਘ)-  ਹਿਊਮਨ ਰਾਈਟਸ ਸੰਘਰਸ਼ ਕਮੇਟੀ ਦਾ ਨਿਸ਼ਾਨਾ ਲੋੜਵੰਦ ਤੇ ਗਰੀਬਾਂ ਦੀ ਮਦਦ ਕਰਨਾ ਹੈ ਅਤੇ ਸਮੇਂ ਸਮੇਂ ਅਜਿਹੇ ਸਮਾਜ ਸੇਵਾ ਦੇ ਕਾਰਜ ਕਮੇਟੀ ਵਲੋਂ ਅੰਜ਼ਾਮ ਦਿਤੇ ਜਾਂਦੇ ਹਨ।ਅਜਿਹਾ ਹੀ ਮੌਕਾ ਉਸ ਸਮੇਂ ਬਣਿਆ ਜਦ ਆਪਣੀ 10 ਸਾਲਾ ਲੜਕੀ ਦੇ ਦਿਲ ਵਿੱਚ ਛੇਕ ਦਾ ਇਲਾਜ ਕਰਵਾਉਣ ਤੋਂ ਅਸਮਰੱਥ ਫਤਾਹਪੁਰ ਵਾਸੀ ਸੁਖਪਾਲ ਸਿੰਘ ਦੀ ਮਦਦ ਕਰਨ ਲਈ ਸੁਸਾਇਟੀ ਨੇ ਹੱਥ ਵਧਾਉਂਦਿਆਂ ਉਸ ਨੂੰ 11000/- ਦੀ ਮਾਲੀ ਮਦਦ ਦਿੱਤੀ।ਇਸ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਪਾਲ ਸਿੰਘ ਨੇ ਦੱਸਿਆ ਕਿ ਗਰੀਬ ਹੋਣ ਕਰਕੇ ਉਹ ਆਪਣੀ ਬੇਟੀ ਮਨਪ੍ਰੀਤ ਕੌਰ ਦੇ ਦਿਲ ਦੇ ਛੇਕ ਦਾ ਇਲਾਜ ਲਈ ਕਾਫੀ ਫਿਕਰਮੰਦ ਤੇ ਪ੍ਰੇਸ਼ਾਨ ਸੀ।ਇਸੇ ਦੌਰਾਨ ਉਸ ਨੇ ਅਖਬਾਰ ਵਿੱਚ ਹਿਊਮਨ ਰਾਈਟਸ ਬਾਰੇ ਪੜਿਆ ਅਤੇ ਸੰਸਥਾ ਦੇ ਪ੍ਰਧਾਨ ਸ਼ਾਮ ਲਾਲ ਤਰੇਹਨ ਨੂੰ ਮਿਲ ਕੇ ਬੱਚੀ ਦੇ ਇਲਾਜ ਵਿੱਚ ਸਹਾਇਤਾ ਦੇਣ ਦੀ ਬੇਨਤੀ ਕੀਤੀ।ਸੁਖਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਬੇਨਤੀ ਪ੍ਰਵਾਨ ਕਰਦਿਆਂ ਅੱਜ ਉਸ ਨੂੰ ਸੰਸਥਾ ਵਲੋਂ 11000/- ਰੁਪਏ ਦਾ ਚੈਕ ਦਿੱਤਾ ਗਿਆ ਹੈ। ਸੰਸਥਾ ਦੇ ਦਫਤਰ ਅਜਾਦ ਨਗਰ ਵਿਖੇ ਮਾਲੀ ਸਹਾਇਤਾ ਦਾ ਚੈਕ ਦੇਣ ਉਪਰੰਤ ਪ੍ਰਧਾਨ ਸ਼ਾਮ ਲਾਲ ਤਰੇਹਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨਾਂ ਵਲੋਂ ਜੋ ਮਾਮੂਲੀ ਸਹਾਇਤਾ ਦਿਤੀ ਹੈ, ਉਹ ਇਲਾਜ ਲਈ ਨਾਕਾਫੀ ਹੈ।ਇਸ ਲਈ ਉਹ ਸਾਰੀਆਂ ਧਾਰਮਿਕ, ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਵੀ ਇਸ 10ਸਾਲਾ ਬੱਚੀ ਦੀ ਜਾਨ ਬਚਾਉਣ ਲਈ ਅੱਗੇ ਆਉਣ ਅਤੇ ਉਸ ਦੀ ਆਪਣੇ ਵਿੱਤ ਮੁਤਾਬਿਕ ਮਾਲੀ ਸਹਾਇਤਾ ਜਰੂਰ ਕਰਨ।ਇਸ ਮੌਕੇ ਜਨਰਲ ਸਕੱਤਰ ਮਨਮੋਹਨ ਸਿੰਘ, ਸੀਨੀ: ਮੀਤ ਪ੍ਰਧਾਨ ਹਰਜੀਤ ਸਿੰਘ ਬਾਜਵਾ, ਵਰਿੰਦਰ ਸਿੰਘ, ਚਰਨਜੀਤ ਸਿੰਘ, ਜਸਪਾਲ ਸਿੰਘ ਭੁੱਲਰ, (ਤਿੰਨੇ ਮੀਤ ਪ੍ਰਧਾਨ) ਅਕਾਲੀ ਆਗੂ ਚਰਨਦੀਪ ਸਿੰਘ ਬੱਬਾ ਦੀਪ ਬੇਕਰੀ, ਬਲਬੀਰ ਸਿੰਘ ਟਿੰਕੂ, ਗੁਰਵਿੰਦਰ ਸਿੰਘ, ਜਸਮੀਤ ਸਿੰਘ, ਤਿਲਕ ਰਾਜ, ਤਰੁਣ ਅਰੋੜਾ, ਅਮਨ ਸੋਹਲ, ਸੂਰਜ, ਪਾਲ ਮੈਡੀਕੋਜ਼, ਸਰਵਨ ਕੁਮਾਰ, ਸੁੱਚਾ ਸਿੰਘ ਅਤੇ ਰਾਮਸਰਨ ਆਦਿ ਵੀ ਮੌਜੂਦ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply