Friday, August 1, 2025
Breaking News

ਬਲੈਰੋ ਗੱਡੀ ਅਤੇ ਮੋਟਰ ਸਾਈਕਲ ਦੀ ਟੱਕਰ ਵਿਚ 3 ਦੀ ਮੌਤ

PPN030515

ਜੰਡਿਆਲਾ ਗੁਰੂ,  3 ਮਈ  (ਹਰਿੰਦਰਪਾਲ ਸਿੰਘ)-   ਬੀਤੀ ਦੇਰ ਸ਼ਾਮ ਰਾਤ 10 ਵਜੇ ਦੇ ਕਰੀਬ ਜੰਡਿਆਲਾ ਖਡੂਰ ਸਾਹਿਬ ਰੋਡ ਪਿੰਡ ਧਾਰੜ ਦੇ ਕੋਲ ਬਲੈਰੋ ਗੱਡੀ ਅਤੇ ਮੋਟਰ ਸਾਈਕਲ ਦੀ ਟੱਕਰ  ਵਿਚ 2 ਨੋਜਵਾਨ ਅਤੇ ਇਕ 10 ਸਾਲ ਦੇ ਕਰੀਬ ਲੜਕੇ ਦੀ ਮੋਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਮੋਕੇ ਤੇ ਇੱਕਤਰ ਕੀਤੀ ਜਾਣਕਾਰੀ ਵਿਚ ਦੇਖਿਆ ਕਿ ਮ੍ਰਿਤਕ ਸਰੀਰਾਂ ਦਾ ਬੁਰਾ ਹਾਲ ਹੋਇਆ ਦਾ ਸੀ ਇਕ ਨੋਜਵਾਨ ਦਾ ਤਾਂ ਸਿਰ ਬਲੈਰੋ ਗੱਡੀ ਦੇ ਅਗਲੇ ਸ਼ੀਸ਼ੇ ਵਿਚ ਬੁਰੀ ਤਰਾ ਫਸਿਆ ਸੀ। ਬਲੈਰੋ ਸਫੇਦ ਰੰਗ ਦੀ ਗੱਡੀ ਨੰਬਰ ਪੀ ਬੀ 02 ਬੀ ਵੀ 7804 ਜੋ ਕਿ ਸ਼ਰਾਬ ਦੇ ਠੇਕੇਦਾਰ ਸੀ, ਖਡੂਰ ਸਾਹਿਬ ਵਾਲੀ ਸਾਈਡ ਤੋਂ ਆ ਰਹੇ ਸੀ ਜਦੋਂ ਕਿ ਮੋਟਰ ਸਾਈਕਲ ਨੰਬਰ ਐਚ ਆਰ 22 ਡੀ 6001 ਤੇ ਸਵਾਰ 2 ਨੋਜਵਾਨ ਜੰਡਿਆਲਾ ਗੁਰੂ ਦੇ ਲੜਕੇ ਨੂੰ ਉਸਦੇ ਚਾਚੇ ਕੋਲ ਪਿੰਡ ਧਾਰੜ ਲੈਕੇ ਜਾ ਰਹੇ ਸਨ  ਕਿ ਰਸਤੇ ਵਿਚ ਅਣਹੋਣੀ ਨੇ ਉਸ ਮਾਸੂਮ ਨੂੰ ਕੁਦਰਤ ਦੀ ਝੋਲੀ ਵਿਚ ਪਾ ਦਿੱਤਾ। ਮ੍ਰਿਤਕ ਮਾਸੂਮ ਉਮਰ ਕਰੀਬ ੧੦ ਸਾਲ ਆਕਾਸ਼ਦੀਪ ਸਿੰਘ ਸਪੁੱਤਰ ਸਵਰਗਵਾਸੀ ਬਲਵਿੰਦਰ ਸਿੰਘ ਦਾ ਇਕੋ ਇਕ  ਲੜਕਾ ਸੀ। ਮ੍ਰਿਤਕ ਅਕਾਸ਼ਦੀਪ ਦੀ ਵਿਕਲਾਂਗ ਮਾਤਾ ਲਖਵਿੰਦਰ  ਕੋਰ ਵੀ ਹੁਣ ਇਕ ਲੜਕੀ ਦੇ ਸਹਾਰੇ ਰਹਿ ਗਈ ਹੈ। ਮੋਕੇ ਤੇ ਪਹੁੰਚੇ ਪੁਲਿਸ ਚੋਂਕੀ ਜੰਡਿਆਲਾ ਗੁਰੂ ਤੋਂ ਏ. ਐਸ. ਆਈ ਸੁਰਜੀਤ ਸਿੰਘ ਅਤੇ ਥਾਣਾ ਜੰਡਿਆਲਾ ਗੁਰੂ ਤੋਂ ਮੁਨਸ਼ੀ ਤਰਸੇਮ ਸਿੰਘ ਨੇ ਲਾਸ਼ਾਂ ਨੂੰ ਕਬਜੇ ਵਿਚ ਲੈਕੇ ਪੋਸਟਮਾਰਟਮ ਲਈ ਅੰਮ੍ਰਿਤਸਰ ਭੇਜ ਦਿੱਤਾ।  ਬਲੈਰੋ ਗੱਡੀ ਅਤੇ ਮੋਟਰਸਾਈਕਲ ਨੂੰ ਵੀ ਪੁਲਿਸ ਨੇ ਕਬਜੇ ਵਿਚ ਲੈ ਲਿਆ।  ਬਲੈਰੋ ਗੱਡੀ ਦਾ ਡਰਾਈਵਰ ਮੋਕੇ ਤੋਂ ਫਰਾਰ ਹੋ ਗਿਆ।  ਮ੍ਰਿਤਕਾਂ ਦੀ ਪਹਿਚਾਣ  ਨਿਸ਼ਾਨ ਸਿੰਘ ਪੁੱਤਰ ਕਰਨੈਲ ਸਿੰਘ,  ਸੁਖਰਾਜ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਧਾਰੜ ਅਤੇ ਇਹਨਾ ਦਾ ਰਿਸ਼ਤੇਦਾਰ ਅਕਾਸ਼ਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਵਾਰਡ ਨੰਬਰ 11 ਨਵੀ ਆਬਾਦੀ ਜੰਡਿਆਲਾ ਗੁਰੂ ਵਜੋਂ ਹੋਈ। ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਮ੍ਰਿਤਕਾਂ ਦੇ ਚਾਚਾ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦੇ ਜਸਵਿੰਦਰ ਸਿੰਘ ਉਰਫ ਪ੍ਰਿੰਸ ਅਤੇ ੪ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਨੰਬਰ ੯੩, ਦਫਾ ੩੦੪ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply