Wednesday, July 15, 2026

ਕਾਂਗਰਸੀ ਨੇਤਾ ਵਿਕਾਸ ਦੀ ਝੜੀ ਵੇਖ ਬੋਖਲਾ ਗਏ ਹਨ- ਰਾਜਾ ਜੋਸ਼ੀ

PPN0403201609ਅੰਮ੍ਰਿਤਸਰ, 4 ਮਾਰਚ (ਜਗਦੀਪ ਸਿੰਘ ਸੱਗੂ) – ਕਾਂਗਰਸੀ ਨੇਤਾਵਾਂ ਵੱਲੋ ਪਿਛਲੇ ਕੁੱਝ ਸਮੇਂ ਤੋਂ ਕੀਤੇ ਜਾ ਰਹੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ।ਜਦ ਨਗਰ ਸੁਧਾਰ ਟਰੱਸਟ ਵਿਚ ਸ਼੍ਰੀ ਅਨਿਲ ਜੋਸ਼ੀ ਦੇ ਹੁਕਮਾਂ ਨਾਲ ਪੂਰੀ ਪਾਰਦਰਸ਼ਿਤਾ ਨਾਲ ਈ-ਟੈਂਡਰ ਖੋਲੇ ਗਏ ਤਾਂ ਇਹ ਸਾਫ ਹੋ ਗਿਆ ਕਿ ਇਹਨਾਂ ਟੈਂਡਰਾਂ ਵਿਚ ਪੰਜਾਬ ਦੇ ਵੱਖਰੇ ਵੱਖਰੇ ਥਾਵਾਂ ਤੋਂ ਠੇਕੇਦਾਰਾਂ ਨੇ ਹਿੱਸਾ ਲਿਆ ਤੇ ਪੂਰੇ ਮੁਕਾਬਲੇ ਨਾਲ ਇਹ ਟੈਂਡਰ ਪਾਏ ਗਏ।ਉਨਾਂ ਸ਼੍ਰੀ ਅਨਿਲ ਜੋਸ਼ੀ ਵੱਲੋ ਕਰਵਾਏ ਗਏ ਵਿਕਾਸ ਦੇ ਕੰਮਾਂ ਤੋਂ ਘਬਰਾ ਕੇ ਨਿੱਤ ਨਵੀ ਝੂਠੀ ਕਹਾਣੀ ਲੱਭਦੇ ਹਨ, ਪ੍ਰੰੰਤੂ ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ।ਉਨਾਂ ਕਿਹਾ ਕਿ ਇਹਨਾ ਕਾਂਗਰਸੀ ਨੇਤਾਵਾਂ ਨੂੰ ਨਾ ਕੇਵਲ ਅਨਿਲ ਜੋਸ਼ੀ ਬਲਕਿ ਪੂਰੀ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply