Wednesday, July 3, 2024

ਦਾਅਵੇ ਅਨੁਸਾਰ ਜੋਸ਼ੀ ਟੈਂਡਰ ਖੁਲਵਾਉਣ ਕਿਉਂ ਨਹੀਂ ਗਏ ਨਗਰ ਸੁਧਾਰ ਟਰੱਸਟ ਦਫਤਰ -ਮੰਨਾ

ਅੰਮ੍ਰਿਤਸਰ, 4 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਮੈਂਬਰ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਇਮਾਨਦਾਰ ਅਤੇ ਭ੍ਰਿਸ਼ਟਾਚਾਰ ਤੋਂ ਪਾਕ ਸਾਫ ਦਾਮਨ ਹੋਣ ਦਾ ਦਾਅਵਾ ਕਰਨ ਵਾਲਾ ਭਾਜਪਾ ਦਾ ਸਥਾਨਕ ਸਰਕਾਰਾਂ ਮੰਤਰੀ ਦਾ ਈ ਟੈਂਡਰ ਖੋਲਣ ਦੇ ਸਮੇਂ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿੱਚ ਵਾਅਦੇ ਅਨੁਸਾਰ ਮੌਜੂਦ ਨਾ ਹੋਣਾ ਸਾਬਤ ਕਰਦਾ ਹੈ ਕਿ ਅਨਿਲ ਜੋਸ਼ੀ, ਉਸਦਾ ਭਰਾ ਰਾਜਾ ਜੋਸ਼ੀ ਅਤੇ ਉਨ੍ਹਾਂ ਦੇ ਕਥਿਤ ਏਜੰਟ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ। ਜਦਕਿ ਜੋਸ਼ੀ ਨੇ ਦਾਅਵਾ ਕੀਤਾ ਸੀ ਕਿ ਉਹ ਸ਼ੁੱਕਰਵਾਰ ਨੂੰ ਵੱਖ ਵੱਖ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿਚ ਈ ਟੈਂਡਰ ਖੋਲਣਗੇ, ਪਰ ਸੱਚਾਈ ਖੁੱਲਣ ਦੇ ਡਰੋਂ ਜੋਸ਼ੀ ਈ ਟੈਂਡਰ ਖੋਲਣ ਦੇ ਸਮੇਂ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿੱਚ ਹੀ ਨਹੀਂ ਪੁੱਜੇ। ਇਥੋਂ ਤਕ ਕਿ ਜਿੰਨ੍ਹਾਂ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਟੈਂਡਰ ਖੋਲਣ ਦਾ ਦਾਅਵਾ ਕੀਤਾ ਗਿਆ ਸੀ ਉਹ ਅਧਿਕਾਰੀ ਵੀ ਉਥੇ ਨਹੀਂ ਪੁੱਜੇ। ਹੁਣ ਆਪਣੀ ਚੋਰੀ ਬਚਾਉਣ ਲਈ ਮੰਤਰੀ ਅਤੇ ਉਸ ਦੇ ਕਥਿਤ ਏਜੰਟ ਝੂਠਾ ਪ੍ਰਚਾਰ ਕਰ ਰਹੇ ਹਨ ਕਿ ਟੈਂਡਰ ਨੈਟਵਰਕ ਦੀ ਸਮੱਸਿਆ ਦੇ ਕਾਰਨ ਨਹੀਂ ਖੁੱਲ ਰਹੇ ਹਨ। ਜਦਕਿ ਜੋਸ਼ੀ ਹੁਣ ਆਪਣੇ ਚਹੇਤੇ ਏਜੰਟ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਤਾਂ ਕਿ ਉਨ੍ਹਾਂ ਦੇ ਨਾਂ ਜਨਤਕ ਨਾ ਹੋ ਜਾਣ ਜਿਹੜੇ ਠੇਕੇਦਾਰਾਂ ਨੂੰ ਠੇਕੇ ਮਿਲਣ ਦੇ ਨਾਵਾਂ ਦਾ ਦੋ ਦਿਨ ਪਹਿਲਾਂ ਉਨ੍ਹਾਂ ਵੱਲੋਂ ਖੁਲਾਸਾ ਕੀਤਾ ਗਿਆ ਸੀ। ਮੰਨਾ ਜੋਸ਼ੀ ਦੇ ਈ ਟੈਂਡਰ ਵਿੱਚ ਕੀਤੀ ਜਾਂਦੀ ਘਪਲੇਬਾਜੀ ਨੂੰ ਲੁਕਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲਦੇ ਹੋਏ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਮੰਨਾ ਨੇ ਉਨ੍ਹਾਂ ਠੇਕੇਦਾਰਾਂ ਦੇ ਨਾਵਾਂ ਦੀ ਸੂਚੀ ਨੂੰ ਦੁਬਾਰਾ ਜਾਰੀ ਕੀਤੀ ਜਿੰਨ੍ਹਾਂ ਦੇ ਨਾਵਾਂ ਨੂੰ ਪਹਿਲਾਂ ਵੀ ਉਨ੍ਹਾਂ ਵੱਲੋਂ ਜਾਰੀ ਕੀਤਾ ਗਿਆ ਸੀ। ਮੰਨਾ ਨੇ ਮੰਗ ਕੀਤੀ ਹੈ ਕਿ ਜੋਸ਼ੀ ਅਤੇ ਨਗਰ ਸੁਧਾਰ ਟਰੱਸਟ ਦਾ ਪ੍ਰਸ਼ਾਸਨ ਸਰਕਾਰੀ ਤੌਰ ‘ਤੇ ਇਕ ਸੂਚੀ ਮੀਡਿਆ ਨੂੰ ਜਾਰੀ ਕਰੇ ਕਿ ਕਿਸ ਕਿਸ ਫਰਮ ਨੇ ਟੈਂਡਰ ਭਰੇ ਸਨ ਅਤੇ ਕਿਸ ਕਿਸ ਫਰਮ ਨੂੰ ਟੈਂਡਰ ਮਿਲੇ ਹਨ। ਇਸ ਨਾਲ ਸਾਰੀ ਦੁਨੀਆ ਨੂੰ ਸੱਚਾਈ ਦਾ ਪਤਾ ਲਗ ਜਾਵੇਗਾ ਕਿ ਈਟੈਂਡਰ ਵਿੱਚ ਕਿਸ ਤਰ੍ਹਾਂ ਘਪਲੇਬਾਜੀ ਕਰਕੇ ਜੋਸ਼ੀ ਨੇ ਆਪਣੇ ਹਿਮਾਇਤੀ ਠੇਕੇਦਾਰਾਂ ਨੂੰ ਬਹੁਤ ਹੀ ਘੱਟ ਰੇਟਾਂ ‘ਤੇ ਕਰੋੜਾਂ ਰੁਪਏ ਦੇ ਠੇਕੇ ਦਿਵਾਏ ਹਨ।
ਮੰਨਾ ਨੇ ਕਿਹਾ ਕਿ ਜੋਸ਼ੀ ਕਹਿੰਦਾ ਹੈ ਕਿ ਉਹ ਮੰਨਾ ਦੇ ਸਵਾਲਾਂ ਦੇ ਜਵਾਬ ਨਹੀਂ ਦੇਵੇਗਾ ਕਿਉਂਕਿ ਮੰਨਾ ਉਸ ਦੇ ਲੈਵਲ ਦਾ ਨਹੀਂ ਹੈ ਤੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣ ਦੀ ਗੱਲ ਕਰਦਾ ਹੈ ਪਰ ਜੋਸ਼ੀ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਕੈਪਟਨ ਅਮਰਿੰਦਰ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੇ ਲੇਵਲ ਦੇ ਹਨ। ਕੈਪਟਨ ਨੇ ਵਿੱਤ ਮੰਤਰੀ ਨੂੰ ਸਵਾ ਲੱਖ ਤੋਂ ਵੱਧ ਵੋਟਾਂ ਨਾਲ ਹਰਾ ਕੇ ਇਸ ਗੱਲ ਨੂੰ ਪਹਿਲਾਂ ਹੀ ਸਾਬਤ ਕਰ ਦਿੱਤਾ ਸੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply