Sunday, February 22, 2026

ਹਲਕਾ ੳੱਤਰੀ ਤੋਂ ‘ਜਾਗੋ ਪੰਜਾਬ ਮੁਹਿਮ’ ਦੀ ਸ਼ੁਰੂਆਤ

PPN0603201613

ਅੰਮ੍ਰਿਤਸਰ, 6 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਵੱਲੋਂ ‘ਜਾਗੋ ਪੰਜਾਬ’ ਮੁਹਿਮ ਦਾ ਆਗਾਜ ਅੱਜ ਹਲਕਾ ਉੱਤਰੀ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ਵਿੱਚ ਹੋਇਆ। ਸੈਂਕੜਿਆਂ ਦੀ ਸੰਖਿਆ ਵਿੱਚ ਇੱਕਠੇ ਹੋਏ ਕਾਂਗਰਸ ਵਰਕਰਾਂ ਦੀ ਜਾਗੋ ਪੰਜਾਬ ਟੀਮ ਦੀ ਘੋਸ਼ਣਾ ਤੋਂ ਬਾਅਦ ਉਨਾਂ ਨੂੰ ਕਾਂਗਰਸ ਕੀ ਨੀਤੀਆਂ ਦੇ ਨਾਲ ਹਲਕੇ ਦੀ ਜਨਤਾ ਨੂੰ ਵਾਕਿਫ ਕਰਵਾਉਣ ਦੇ ਲਈ ਪ੍ਰੇਰਿਆ ਤੇ ਉੁਤਸਾਹਿਤ ਕੀਤਾ ਗਿਆ। ਇਸ ਦੌਰਾਨ ਹਲਕਾ ਉਤਰੀ ਜਾਗੋ ਪੰਜਾਬ ਟੀਮ ਨੇ ਮਿਸ਼ਨ-2017 ਦੇ ਵਿਧਾਨਸਭਾ ਚੌਣਾ ਦੇ ਪ੍ਰਤਿ ਆਪਣੀ ਪ੍ਰਤਿਬੱਧਤਾ ਦਰਸ਼ਾਈ ਅਤੇ ਕਿਹਾ ਕਿ ਉਹ ਕਾਂਗਰਸ ਦੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ।
ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈ. ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਜਾਗੋ ਪੰਜਾਬ ਮੁਹਿਮ ਦੀ ਸ਼ੁਰੂਆਤ ਸਭ ਤੋਂ ਪਹਿਲਾ ਹਲਕਾ ਉੱਤਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਕਾਂਗਰਸ ਦੀਟੀਮ ਹਲਕੇ ਵਿੱਚ ਲੋਕਾਂ ਨੂੰ ਕਾਂਗਰਸ ਦੀ ਨੀਤੀਆਂ ਤੋੋਂ ਜਾਣੂ ਕਰਵਾਵੇਗੀ ਅਤੇ ਨਾਲ ਹੀ ਅਕਾਲੀ-ਭਾਜਪਾ ਗਠਜੋੜ ਦੀਆ ਨਾਕਾਮੀਆਂ ਨੂੰ ਜਗ ਜਾਹਿਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੇਂਦਰ ਦੀ ਐਨ.ਡੀ.ਏ ਸਰਕਾਰ ਸਿਰਫ ਹਵਾਈ ਕਿੱਲੇ ਉਸਾਰ ਰਹੀ ਹੈ। ਨਵੀਆਂ ਯੋਜਨਾਵਾਂ ਨੂੰ ਲਾਗੂ ਕਰਨ ਵਿੱਚ ਫੇਲ ਕੇਂਦਰ ਸਰਕਾਰ ਹੁਣ ਕਾਂਗਰਸ ਸਰਕਾਰ ਦੇ ਟਾਈਮ ਵਿੱਚ ਬਣੀਆ ਯੋਜਨਾਵਾਂ ਨੂੰ ਨਵਾਂ ਨਾਂਅ ਦੇ ਕੇ ਕ੍ਰੇਡਿਟ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਦਕਿ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਉਨਾਂ ਮਹਤੱਵਪੂਰਨ ਯੋਜਨਾਵਾਂ ਨੂੰ ਲਾਗੂ ਕੀਤਾ ਗਿਆ, ਜਿਸਨੂੰ ਨਾ ਸਿਰਫ ਅਰਥਸ਼ਾਸਤਰੀਆਂ ਬਲਕਿ ਨੀਤੀਕਾਰਾਂ ਨੇ ਸਰਾਹਿਆ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਅਤ ਵਿੱਚ ਖੋਟ ਨਾ ਕੀ ਕਾਂਗਰਸ ਦੀ ਨੀਤੀਆਂ ਵਿੱਚ। ਸਿਰਫ ਨਾਂਅ ਬਦਲੇ ਹਨ, ਯੋਜਨਾਵਾਂ ਨਹੀਂ ਅਤੇ ਇਸਦਾ ਕ੍ਰੇਡਿਟ ਤਤਕਾਲੀਨ ਕਾਂਗਰਸ ਸਰਕਾਰ ਨੂੰ ਹੀ ਜਾਂਦਾ ਹੈ। ਉਨਾਂ ਕਿਹਾ ਕਿ ਆਪ ਨੇ ਦਿੱਲੀ ਵਿੱਚ ਜਨਤਾ ਦਾ ਜੋ ਹਾਲ ਕੀਤਾ ਹੈ, ਉਹ ਕਿਸੇ ਤੋਂ ਛੁਪਿਆ ਨਹੀਂ ਅਤੇ ਪੰਜਾਬ ਵਿੱਚ ਜਨਤਾ ਆਪ ਨੂੰ ਮੁੰਹ ਨਹੀਂ ਲਗਾਵੇਗੀ।
ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਅੱਜ ਵੀ ਪੰਜਾਬ ਦੀ ਜਨਤਾ ਕੈ. ਅਮਰਿੰਦਰ ਸਿੰਘ ਦੀ ਸਰਕਾਰ ਦੇ ਕਾਰਜਕਾਲ ਨੂੰ ਯਾਦ ਕਰਦੀ ਹੈ। ਪਾਣੀਆ ਦੇ ਮੁੱਦੇ ‘ਤੇ ਕੈ. ਅਮਰਿੰਦਰ ਸਿੰਘ ਦੇ ਸਟੈਂਡ ਤੇ ਅੱਗੇ ਕੋਈ ਵੀ ਟਿਕ ਨਹੀਂ ਪਾਇਆ, ਤਦ ਹੀ ਇਹ ਏੇਤਿਹਾਸਿਕ ਫੈਸਲਾ ਹੋ ਪਾਇਆ। ਉਨਾਂ ਕਿਹਾ ਕਿ ਅੱਜ ਤਕ ਅਕਾਲੀ-ਭਾਜਪਾ ਸਰਕਾਰ ਦੀ ਨੀਤੀਆਂ ਨੇ ਪੰਜਾਬ ਦੀ ਜਨਤਾ ਨੂੰ ਕਰਜਦਾਰ ਬਣਾ ਦਿੱਤਾ ਹੈ। ਸਵਾ ਲੱਖ ਕਰੋੜ ਦਾ ਕਰਜਾ ਪ੍ਰਦੇਸ਼ ‘ਤੇ ਹੈ। ਕਿਸਾਨ ਆਤਮਹੱਤਿਆਵਾਂ ਕਰਨ ਨੂੰ ਮਜਬੂਰ ਹਨ ਅਤੇ ਰੋਜਗਾਰ ਦੀ ਤਲਾਸ਼ ਵਿੱਚ ਦੇਸ਼ ਦਾ ਯੂਥ ਨਸ਼ੇ ਦਾ ਆਦਿ ਹੋ ਰਿਹਾ ਹੈ। ਇੰਡਸਟਰੀ ਦੀ ਹਜਾਰਾਂ ਹੀ ਇਕਾਈਆਂ ਬੰਦ ਹੋ ਚੁਕੀਆ ਹਨ ਜਾ ਪ੍ਰਦੇਸ਼ ਤੋਂ ਪਲਾਇਨ ਕਰ ਚੁਕੀਆ ਹਨ ਅਤੇ ਨਵੀਂ ਇੰਡਸਟਰੀ ਲਗਾਉਣ ਦੇ ਪ੍ਰਦੇਸ਼ ਦੀ ਜਨਤਾ ਨੂੰ ਅਕਾਲੀ-ਭਾਜਪਾ ਸਰਕਾਰ ਗੁਮਰਾਹ ਕਰ ਰਹੀ ਹੈ। ਉਨਾਂ ਕਿਹਾ ਕਿ ਪ੍ਰਦੇਸ਼ ਸਰਕਾਰ ਵਿਕਾਸ ਦੀ ਗੱਲ ਕਰ ਰਹੀ ਹੈ ਜਦਕਿ ਵਿਕਾਸ ਦੇ ਨਾਂਅ ‘ਤੇ ਸ਼ਹਿਰ ਨੂੰ ਪੁੱਟ ਸੁੱਟਿਆ ਗਿਆ। ਸੁਖਬੀਰ ਬਾਦਲ ਅੰਮ੍ਰਿਤਸਰ ਨੂੰ ਸਿਵਟਜਰਲੈਂਡ ਬਨਾਉਣ ਦੀ ਗੱਲ ਕਰਦੇ ਹਨ, ਉਨਾਂ ਨੂੰ ਇਹੀ ਅਪੀਲ ਹੈ ਕਿ ਇਸ ਗੁਰੂ ਦੀ ਧਰਤੀ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਹੀ ਰਹਿਣ ਦੇਣ। ਉਨਾਂ ਕਿਹਾ ਕਿ ਜੋਗਾ ਪੰਜਾਬ ਟੀਮ ਪ੍ਰਦੇਸ਼ ਸਰਕਾਰ ਦੀ ਇੰਨਾ ਲੋਕਮਾਰੂ ਨੀਤੀਆਂ ਤੋਂ ਜਾਣੂ ਕਰਵਾਉਣ ਦੀ ਤਿਆਰ-ਬਰ-ਤਿਆਰ ਹੈ। ਇਸ ਮੌਕੇ ‘ਤੇ ਸਾਬਕਾ ਕੌਂਸਲਰ ਅਨੇਕ ਸਿੰਘ, ਮਨਦੀਪ ਸਿੰਘ ਅਹੂਜਾ, ਨਰਿੰਦਰ ਬਰੇਜਾ, ਫੌਜੀ ਯੋਗਰਾਜ, ਸੰਦੀਪ ਸ਼ਾਹ, ਅਭਿਸ਼ੇਕ ਸ਼ਰਮਾ, ਸਰਪੰਚ ਰਾਜਵਿੰਦਰ ਸਿੰਘ ਲਾਡਾ, ਬਾਬਾ ਬੱਤਰਾ ਆਦਿ ਹਾਜਿਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply