
ਅੰਮ੍ਰਿਤਸਰ, 6 ਮਾਰਚ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗੁਰਮਤਿ ਲਿਟਰੇਚਰ ਹਾਊਸ ਘੰਟਾ ਘਰ ਦੀ ਮੁਲਾਜ਼ਿਮ ਬੀਬੀ ਰਾਜਵਿੰਦਰ ਕੌਰ ਹੈਲਪਰ ਨੇ ਕਿਸੇ ਯਾਤਰੀ ਦਾ ਲੱਭਾ ਬੈਗ ਡਾ: ਰੂਪ ਸਿੰਘ ਸਕੱਤਰ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕ’ਤਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ।
ਡਾ: ਰੂਪ ਸਿੰਘ ਸਕ’ਤਰ ਤੇ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕ’ਤਰ ਨੇ ਸਾਂਝੇ ਤੌਰ ਤੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਹਾ ਕੌਣ ਕਹਿੰਦਾ ਹੈ ਕਿ ਦੁਨੀਆਂ ਵਿੱਚ ਇਮਾਨਦਾਰੀ ਖਤਮ ਹੋ ਗਈ ਹੈ, ਉਨ੍ਹਾਂ ਕਿਹਾ ਕਿ ਇਸ ਦੀ ਜ਼ਿੰਦਾ ਜਾਗਦਾ ਮਿਸਾਲ ਬੀਬੀ ਰਾਜਵਿੰਦਰ ਕੌਰ ਹੈ ਜਿਸ ਨੇ ਇਹ ਬੈਗ ਇਮਾਨਦਾਰੀ ਨਾਲ ਸਾਡੇ ਪਾਸ ਪਹੁੰਚਾਇਆ ਹੈ।ਉਨ੍ਹਾਂ ਕਿਹਾ ਕਿ ਇਸ ਬੈਗ ਵਿਚੋਂ ਇਕ ਐਫ ਡੀ ਆਰ, ਇਕ ਮੋਬਾਇਲ ਫੋਨ, ਕੁਝ ਕੈਸ਼ ਤੇ ਲੋੜੀਂਦੇ ਦਸਤਾਵੇਜ ਪ੍ਰਾਪਤ ਹੋਏ ਹਨ।ਉਨ੍ਹਾਂ ਕਿਹਾ ਕਿ ਬੈਗ ਨਾਲ ਸਬੰਧਤ ਵਿਅਕਤੀ ਨਾਲ ਤਾਂ ਸਾਡਾ ਅਜੇ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ, ਪਰ ਐਫ ਡੀ ਆਰ ਨਾਲ ਸਬੰਧਿਤ ਬੈਂਕ ਮੈਨੇਜਰ ਨਾਲ ਉਸ ਦੇ ਫੋਨ ਤੇ ਗੱਲਬਾਤ ਰਾਹੀਂ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਬੈਗ ਕਿਸ ਵਿਅਕਤੀ ਦਾ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਦਾ ਇਹ ਬੈਗ ਹੈ ਉਹ ਨਿਸ਼ਾਨੀ ਦੱਸ ਕੇ ਮੇਰੇ ਪਾਸ ਆ ਕੇ ਲਿਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਦਾ ਇਹ ਬੈਗ ਹੈ ਉਹ ਮੇਰੇ ਨਾਲ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੈਲੀਫੋਨ ਨੰਬਰ 0183-2553957, 2553958 ਤੇ 2553959 ਤੇ ਦਫ਼ਤਰੀ ਸਮੇਂ ਪੁਰ ਸੰਪਰਕ ਕਰਕੇ ਆ ਸਕਦਾ ਹੈ।ਇਸ ਉਪਰੰਤ ਡਾ: ਰੂਪ ਸਿੰਘ ਤੇ ਸ. ਮਨਜੀਤ ਸਿੰਘ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ ਤੇ ਡਾ: ਰੂਪ ਸਿੰਘ ਨੂੰ ਮਿਲਣ ਆਏ ਸ: ਰਵਿੰਦਰ ਸਿੰਘ ਬ੍ਰਹਮਪੁਰਾ ਵਿਧਾਇਕ ਸ੍ਰੀ ਖਡੂਰ ਸਾਹਿਬ ਵੱਲੋਂ ਬੀਬੀ ਰਾਜਵਿੰਦਰ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸ. ਬਲਵਿੰਦਰ ਸਿੰਘ ਮੀਤ ਸਕੱਤਰ ਤੇ ਸ. ਪ੍ਰੀਤਪਾਲ ਸਿੰਘ ਐਲ ਏ ਵੀ ਹਾਜ਼ਰ ਸਨ।
Punjab Post Daily Online Newspaper & Print Media