Tuesday, July 14, 2026

ਸ੍ਰੀ ਹਰਗੋਬਿੰਦਪੁਰ ਹਲਕੇ ਦੀ ਨੁਹਾਰ ਬਦਲਣ ਲਈ 10 ਕਰੋੜ ਹੋਰ ਜਾਰੀ ਧੁੱਗਾ

PPN0703201603ਬਟਾਲਾ, 7 ਮਾਰਚ (ਨਰਿੰਦਰ ਬਰਨਾਲ)- ਪੰਜਾਬ ਸਰਕਾਰ ਵੱਲੋਂ ਛੇਵੀਂ ਪਾਤਸ਼ਾਹੀ ਦੇ ਨਾਮ ‘ਤੇ ਬਣੇ ਨਗਰ ਸ੍ਰੀ ਹਰਗੋਬਿੰਦਪੁਰ ਸ਼ਹਿਰ ਅਤੇ ਸਮੁੱਚੇ ਹਲਕੇ ਦੀ ਨੁਹਾਰ ਬਦਲਣ ਲਈ 10 ਕਰੋੜ ਰੁਪਏ ਹੋਰ ਜਾਰੀ ਕੀਤੇ ਗਏ ਹਨ। ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਦੀ ਯੋਗ ਅਗਵਾਈ ਹੇਠ ਸੂਬਾ ਸਰਕਾਰ ਨੇ ਹਲਕਾ ਸ੍ਰੀ ਹਰਗੋਬਿੰਦਪੁਰ ਦੀ ਨਹਾਰ ਬਦਲਣ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਅੱਜ ਪਿੰਡ ਪੰਜਗਰਾਈਆਂ ਵਿਖੇ ਹਲਕੇ ਦੇ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਦੀ ਗ੍ਰਾਂਟ ਦੇਣ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ। ਸ. ਧੁੱਗਾ ਨੇ ਕਿਹਾ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਹਰ ਪਿੰਡ ਦੇ ਸਰਬਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਡੇਰਿਆਂ ਨੂੰ ਜਾਂਦੇ ਕੱਚੇ ਰਾਹਾਂ ਨੂੰ ਖੜਵੰਜੇ ਲਗਾ ਕੇ ਪੱਕਿਆਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਵਿਕਾਸ ਦੀ ਰਾਹ ‘ਤੇ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਉਨ੍ਹਾਂ ਦੀ ਪਹਿਲੀ ਤਰਜੀਹ ਹੈ।
ਇਸ ਮੌਕੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਪਿੰਡ ਪੰਜਗਰਾਈਆਂ ਨੂੰ 9,92,000 ਰੁਪਏ , ਬਹਾਦਰ ਹੂਸੈਨ ਕਲਾਂ ਨੂੰ 4,76,000, ਬਹਾਦਰ ਹੁਸੈਨ ਖੁਰਦ ਨੂੰ 3,97,000, ਸੰਗਤਪੁਰਾ ਨੂੰ 3,97,000, ਪੱਤੀ ਰਾਮਪੁਰ ਨੂੰ 3,98,000, ਮੀਰਪੁਰ ਨੂੰ 3,97,000, ਨਵਾਂ ਸੱਲੋ ਚਾਹਲ ਨੂੰ 79,000, ਹਰਦਾਨ ਨੂੰ 4,76,000, ਸੱਲੋਚਾਹਲ ਨੂੰ 3,97,000, ਸ਼ਾਹਬਾਦ ਨੂੰ 5,95,000, ਸੰਦਲਪੁਰ ਨੂੰ 4,76,000, ਖੋਜੇਵਾਲ ਨੂੰ 2,38,000, ਮੁਰਾਦਪੁਰ ਨੂੰ 3,97,000, ਪ੍ਰਤਾਪਗੜ੍ਹ ਨੂੰ 3,17,000, ਬਰਿਆਰ ਨੂੰ 3,17,000, ਪੀਰੋਵਾਲੀ ਨੂੰ 1,98,000, ਨੱਥੂਖੈਹਿਰਾ ਨੂੰ 3,97,000, ਦਈਆ ਨੂੰ 3,97,000, ਥਰੀਏਵਾਲ ਨੂੰ 3,97,000, ਤਾਰਾ ਨੂੰ 1,98,000, ਘੱਸ ਨੂੰ 3,97,000, ਕਰਨਾਮਾ ਨੂੰ 3,97,000 , ਕੋਕਲਪੁਰ ਨੂੰ 3,97,000, ਕਲੇਰ ਨੂੰ 3,97,000, ਸੰਗਰਾਏ ਨੂੰ 7,94,000 ਤੇ ਅਰਾਈਆਂ ਵਾਲੀ ਨੂੰ 1,98,000 ਰੁਪਏ ਦੀ ਗ੍ਰਾਂਟ ਦੇ ਚੈੱਕ ਇਨ੍ਹਾਂ ਪਿੰਡਾਂ ਦੀ ਪੰਚਾਇਤਾਂ ਨੂੰ ਤਕਸੀਮ ਕੀਤੇ।
ਚੈਕ ਤਕਸੀਮ ਕਰਨ ਮੌਕੇ ਸ. ਧੁੱਗਾ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਸਲਾਹ ਦਿੱਤੀ ਕਿ ਉਹ ਬਿਨਾਂ ਕਿਸੇ ਦੇਰੀ ਆਪਣੇ ਪਿੰਡਾਂ ਵਿੱਚ ਵਿਕਾਸ ਕਾਰਜ ਅਰੰਭ ਕਰਕੇ ਉਨ੍ਹਾਂ ਨੂੰ ਮੁਕੰਮਲ ਕਰਨ ਤਾਂ ਜੋ ਲੋਕਾਂ ਨੂੰ ਇਸਦਾ ਫਾਇਦਾ ਮਿਲ ਸਕੇ। ਸ. ਧੁੱਗਾ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਪੂਰੀ ਤਰਾਂ ਪਾਰਦਰਸ਼ਤਾ ਰੱਖੀ ਜਾਵੇ ਅਤੇ ਸਰਕਾਰ ਵੱਲੋਂ ਤਹਿ ਮਾਪਦੰਡਾਂ ਨਾਲ ਹੀ ਵਿਕਾਸ ਕਾਰਜ ਕੀਤੇ ਜਾਣ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਨੇ ਵਿਕਾਸ ਕਾਰਜਾਂ ਲਈ ਗ੍ਰਾਂਟ ਦੇਣ ‘ਤੇ ਸੂਬਾ ਸਰਕਾਰ ਤੇ ਮੁੱਖ ਸੰਸਦੀ ਸਕੱਤਰ ਦੇਸਰਾਜ ਸਿੰਘ ਧੁੱਗਾ ਦਾ ਧੰਨਵਾਦ ਕੀਤਾ ਹੈ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply