Tuesday, March 24, 2026

ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਸਾਹਿਤ ਸਮਾਗਮ ਯਾਦਗਾਰੀ ਹੋ ਨਿਬੜਿਆ

ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਬਤੌਰ ਮੁਖ ਮਹਿਮਾਨ ਕੀਤੀ ਸਿਰਕਤ

PPN0703201604ਬਟਾਲਾ, 7 ਮਾਰਚ (ਨਰਿੰਦਰ ਬਰਨਾਲ)- ਸਥਾਨਿਕ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਵਿਚ ਪੰਜਾਬੀ ਜਾਗਰਣ ਅਖ਼ਬਾਰ ਵੱਲੋਂ ਇੱਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ । ਇਸ ਵਿਚ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੈਪਟਨ ਬਲਬੀਰ ਸਿੰਘ ਬਾਠ ਨੇ ਚੀਫ ਗੋਸਟ ਤੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਸ਼ੰਗਾਰਾ ਸਿੰਘ ਭੁੱਲਰ ਸੰਪਾਦਕ ਪੰਜਾਬੀ ਜਾਗਰਣ ਨੂੰ ਸਰੋਤਿਆਂ ਦੇ ਕੇ ਰੂ ਬ ਰੂ ਕੀਤਾ ਗਿਆ । ਇਸ ਵਿਚ ਸ਼੍ਰੀ ਭੁੱਲਰ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਅਤੇ ਕਾਮਯਾਬੀਆਂ ਬਾਰੇ ਸਰੋਤਿਆਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਦੱਿਸਆ ਕਿ 50 ਸਾਲ ਪਹਿਲਾਂ ਵਿੱਦਿਆ ਹਾਸਲ ਕਰਨਾ ਮੁਸ਼ਕਲ ਸੀ। ਜ਼ਿੰਦਗੀ ਦੀਆਂ ਮੁੱਖ ਲੋੜਾਂ ਲਈ ਕਈ ਵਾਰ ਇਨਸਾਨ ਨੂੰ ਬੜਾ ਸੰਘਰਸ਼ ਕਰਨਾ ਪੈਂਦਾ ਹੈ। ਅਜੋਕੇ ਸਮੇਂ ਵਿਚ ਕਾਫੀ ਕੁਝ ਸੁਖਾਲਾ ਹੋ ਗਿਆ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮਾਪਿਆਂ, ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਟੀਚੇ ਦੀ ਪ੍ਰਾਪਤੀ ਲਈ ਸਖ਼ਤ ਮਿਹਨਤ ਕਰਨ ਦੀ ਤਾਕੀਦ ਕੀਤੀ ਕਿਉਂਕਿ ਆਸਾਨੀ ਨਾਲ ਮੰਜ਼ਲ ਨਹੀਂ ਮਿਲਦੀ। ਪ੍ਰੋਗਰਾਮ ਦੌਰਾਨ ਸ਼੍ਰੀ ਭੁੱਲਰ ਨੇ ਵਿਦਿਆਰਥੀਆਂ ਤੇ ਸਰੋਤਿਆਂ ਦੇ ਸੁਆਲਾਂ ਦੇ ਜੁਆਬ ਦਿੱਤੇ ਅਤੇ ਨਾਲ ਹੀ ‘ਪੰਜਾਬੀ ਜਾਗਰਣ’ ਬਾਰੇ ਸਰੋਤਿਆਂ ਦੀ ਰਾਏ ਲਈ। ਇਸ ਮੌਕੇ ਪੰਜਾਬੀ ਕਵੀ ਡਾ. ਰਵਿੰਦਰ ਨੇ ਸਟੇਜ ਸੰਚਾਲਨ ਦਾ ਕੰਮ ਸੰਭਾਲਿਆ ਤੇ ਹਰ ਕਵੀ ਨੂੰ ਸਰੋਤਿਆਂ ਦੇ ਕੇ ਸਨਮੁਖ ਕਰਨ ਤੋਂ ਪਹਿਲਾ ਸਰੋਤਿਆਂ ਨੂੰ ਉਨਾਂ ਦੀ ਪਛਾਣ ਵਧੀਆ ਤਰੀਕੇ ਨਾਲ ਕਰਵਾਈ। ਕੈਪਟਨ ਬਲਬੀਰ ਸਿੰਘ ਬਾਠ ਨੇ ਵੀ ਸਰੋਤਿਆਂ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਦੱਸਿਆ ਕਿ ਸ਼ਿਵ ਆਡੀਟੋਰੀਅਮ ਪੂਰੀ ਤਰ੍ਹਾਂ ਬਣ ਚੁੱਕਾ ਹੈ ਪਰ ਅਜੇ ਤਕ ਪ੍ਰੋਗਰਾਮਾਂ ਲਈ ਖੁੱਲ ਨਹੀਂ ਸਕਿਆ। ਭਜਨ ਸਿੰਘ ਮਲਕਪੁਰੀ ਨੇ ਸ਼ਿਵ ਦੀਆਂ ਨਜ਼ਮਾਂ ਦੁਆਰਾ ਸਰੋਤਿਆਂ ਨੂੰ ਕੀਲੀ ਰੱਖਿਆ। ਕਵੀ ਬੀਬਾ ਬਲਵੰਤ, ਜਸਵੰਤ ਹਾਂਸ, ਸੁਲਤਾਨ ਭਾਰਤੀ , ਅਰਤਿੰਦਰ ਸੰਧੂ ਤੇ ਖੁਦ ਡਾ. ਰਵਿੰਦਰ ਨੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਕੀਲੀ ਰੱਖਿਆ। ਡਾ. ਅਨੂਪ ਸਿੰਘ ਨੇ ਸ੍ਰੀ ਭੁੱਲਰ ਦੀ ਸ਼ਖਸੀਅਤ ਤੇ ਪੰਜਾਬੀ ਭਾਂਸ਼ਾ ਪ੍ਰਤੀ ਕੀਤੇ ਕੰਮਾਂ ਦਾ ਵਖਿਆਣ ਕੀਤਾ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply