ਬਠਿੰਡਾ, 7 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਰਮੇ ਦੀ ਫ਼ਸਲ ਦੀ ਮੁੜ ਬਹਾਲੀ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਵਿਆਪਕ ਯੋਜਨਾ ਬੰਦੀ ਕਰਦੇ ਹੋਏ ਨਰਮੇ ਦੀ ਬਿਜਾਈ ਤੋਂ ਪਹਿਲਾਂ ਚਿੱਟੀ ਮੱਖੀ ਦੀ ਪਨਾਹ ਦਾ ਬਣੇ ਨਦੀਨਾ ਨੂੰ ਨਸ਼ਟ ਕਰਨ ਦਾ ਕੰਮ ਜ਼ੋਰਾ ਤੇਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਬਠਿੰਡਾ ਡਾ: ਬਸੰਤ ਗਰਗ ਨੇ ਦੱਸਿਆ ਕਿ ਜ਼ਿਲੇ ਦੇ ਵੱਖ ਵੱਖ ਇਲਾਕਿਆ ‘ਚ ਨਦੀਨਾ ਨੂੰ ਨਸ਼ਟ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਚਿੱਟਾ ਮੱਛਰ ਇਨਾਂ ‘ਚਪਲ ਰਿਹਾ ਹੈ ਉਸ ਨੂੰ ਖਤਮ ਕੀਤਾ ਜਾ ਸਕੇ।ਉਨਾਂ ਦੱਸਿਆ ਕਿ ਨਦੀਨ ਦੀਆਂ ਵੱਖ ਵੱਖ ਕਿਸਮਾਂ ਨੂੰ ਸੜਕਾਂ, ਨਹਿਰਾਂ, ਨਾਲੀਆਂ,ਪਿੰਡਾਂ,ਸ਼ਹਿਰਾਂ ਅਤੇ ਖੇਤਾਂ ਦੇ ਆਲੇ ਦੁਆਲੇ ਤੋਂ ਖਤਮ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ 15 ਮਾਰਚ ਤੱਕ ਜ਼ਿਲੇ ਦੇ ਹਰ ਖੇਤਰ ‘ਚੋ ਟਨਦੀਨ ਦਾ ਸਫ਼ਾਇਆ ਕਰ ਦਿਤਾ ਜਾਵੇਗਾ ਤਾਂ ਜੋ ਆਉਣ ਵਾਲੀ ਨਰਮੇ ਦੀ ਫ਼ਸਲ ਲਗਾਉਣ ਵਾਲੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਦਸਿਆ ਕਿ ਜਿਨਾ ਵਿਭਾਗਾਂ ਪਾਸ ਆਪਣੀ ਲੇਬਰ ਨਹੀਂ ਹੈ ਉਨਾਂ ਨੂੰ ਮਗਨਰੇਗਾ ਟੀਮ ਅਧੀਨ ਮਜਦੂਰ ਦੇ ਕੇ ਨਦੀਨ ਖਤਮ ਕਰਵਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਮੁਹਿੰਮ ‘ਚ ਪਿੰਡਾਂ ਦੀਆਂ ਪੰਚਾਇਤਾ ਅਤੇ ਆਮ ਕਿਸਾਨਾਂ ਦਾਵੀ ਸਹਿਯੋਗ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਦੀਨਾਂ ਨੂੰ ਨਸ਼ਟ ਕਰਨ ਦਾ ਕੰਮ ਜ਼ਿਲ੍ਹੇ ਚ ਜਾਰੀ ਵੱਖ ਵੱਖ ਇਲਾਕਿਆਂ ਚ ਨਦੀਨਾਂ ਦੀ ਸਫਾਈ ਕਰਵਾਈ ਗਈ।ਹੁਣ ਤੱਕ ਮੌੜ ਬਲਾਕ ਚ 57. 18 ਹੈਕਟੇਅਰ ਇਲਾਕੇ ਚ ਨਦੀਨ ਨਸ਼ਟ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਵੱਖ ਵੱਖ ਥਾਵਾਂ ਤੇ ਤੈਨਾਤ ਅਫਸਰਾਂ ਤੋਂ ਹਰ ਰੋਜ਼ ਕਰਵਾਏ ਗਏ ਕੰਮਾਂ ਦਾ ਵੇਰਵਾ ਲਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅੱਜ ਕਿੱਲੀ ਨਿਹਾਲ ਸਿੰਘ ਵਾਲਾ ਚ 11 ਕਿ ਮੀ, ਬੁਰਜ ਮਹਿਮਾ ਚ 5 ਕਿ ਮੀ, ਕੋਟ ਭਾਈ ਨਹਿਰ ਦੇ ਨਾਲ ਨਾਲ 16 ਕਿ: ਮੀ: ਦੀ ਸਫਾਈ ਕਰਵਾਈ ਗਈ ਸਫ਼ਾਈ ਤਹਿਤ ਪਿੰਡ ਚੱਕ ਅੱਤਰ ਸਿੰਘਵਾਲਾ, ਲਹਿਰਾਧੂਰਕੋਟ, ਮਾੜੀ, ਕੋਟਲੀ ਖੁਰਦ, ਮਾਈਸਰ ਖਾਨਾ , ਗਹਿਰੀ ਬਾਰਾ ਸਿੰਘ, ਮਾਨਸਾ ਕਲਾਂ, ਨੱਤ, ਕੋਟੜਾ ਕੌਲਾਂ ਤੋਂ ਬਾਲਿਆਂਵਾਲੀ, ਡਬਵਾਲੀ ਸੜਕ ਦੇ ਨੇੜੇ ਪਿੰਡ ਕੁੱਤੀਵਾਲ, ਬਠਿੰਡਾ ਮੁਕਤਸਰ ਸੜਕ, ਮੁਲਤਾਨੀਆ, ਜੰਡਾਵਾਲਾ, ਹਰਰਾਇਪੁਰ, ਗੋਨਿਆਨਾ ਖੁਰਦ, ਵਿਰਕ ਕਲਾਂ, ਕੋਠੇ ਚੇਤ, ਅਬਲੂ, ਮੀਆਂ, ਕਟਾਰ ਸਿੰਘ ਵਾਲਾ ਆਦਿ ਇਲਾਕਿਆਂ ਵਿੱਚ ਕੰਮ ਕਰਵਾਇਆ ਗਿਆ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media