Tuesday, March 24, 2026

ਮੁੜ ਸੁਰਜੀਤ ਹੋਈਆਂ ਪੇਂਡੂ ਖੇਡਾਂ ਸਮੇਂ ਦੀ ਲੋੜ- ਮੰਤਰੀ ਮਲੂਕਾ

PPN0703201607ਬਠਿੰਡਾ, 7 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ ਸਿਕੰਦਰ ਸਿੰਘ ਮਲੂਕਾ ਨੇ ਅੱਜ ਪਿੰਡ ਮਲੂਕਾ ਵਿਖੇ ਜ਼ਿਲ੍ਹਾਪੱਧਰੀ ਪੇਂਡੂ ਖੇਡਾਂ ਦਾ ਉਦਘਾਟਨ ਕੀਤਾ। ਇਹ ਸਮਾਗਮ ਚ ਮੌਜੂਦ ਖਿਡਾਰੀਆਂ, ਪਿੰਡ ਵਾਸੀਆਂ ਅਤੇ ਹੋਰਨਾ ਨੂੰ ਸੰਬੋਧਨ ਕਰਦਿਆਂ ਸ੍ਰੀ ਮਲੂਕਾ ਨੇ ਦੱਸਿਆ ਕਿ ਪੰਜਾਬ ਚ ਕਈ ਸਾਲਾਂ ਬਆਦ ਪੇਂਡੂ ਖੇਡਾਂ ਨੂੰ ਸਮੇਂ ਦੀ ਲੋੜ ਅਨੁਸਾਰ ਮੁੜ ਸੁਰਜੀਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਰਾਰੀਂ ਪੰਜਾਬ ਸਰਕਾਰ ਹਰ ਪਿੰਡ ਚ ਵਸਦੇ ਉਸ ਖਿਡਾਰੀ ਦੀ ਭਾਲ ਚ ਹੈ ਜਿਹੜਾ ਸੂਬੇ ਦਾ ਨਾਂ ਖੇਡਾਂ ਚ ਰੌਸ਼ਨ ਕਰ ਸਕੇ । ਉਨ੍ਹਾਂ ਕਿਹਾ ਕਿ ਇਸ ਤਰਾਂ ਦਿਆਂ ਪੇਂਡੂ ਪੱਧਰੀ ਖੇਡਾਂ ਪੇਂਡੂ ਭਾਈਵਾਲ ਅਤੇ ਸਹਿਚਾਰ ਨੂੰ ਉਤਸ਼ਾਹਤ ਕਰਦਿਆਂ ਹਨ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਚ ਇਹਨਾਂ ਖੇਡਾਂ ਨੂੰ ਹੋਰ ਵਧੇਰੇ ਉਤਸ਼ਾਹਤ ਕੀਤਾ ਜਾਵੇਗਾ ਪੇਂਡੂ ਖੇਡਾਂ ਦੇ ਹਰੇਕ ਮੁਕਾਬਲੇ ਚ ਅੱਠ ਬਲਾਕਾਂ ਤੋਂ ਦੋ ਦੋ ਟੀਮਾਂ ਭਾਗ ਲੈ ਰਹਿਆਂ ਹਨ। ਇਨ੍ਹਾਂ ਬਲਾਕਾਂ ਚ ਫੂਲ, ਤਲਵੰਡੀ ਸਾਬੋ, ਰਾਮਪੁਰਾ, ਸੰਗਤ, ਭਗਤਾ, ਮੌੜ, ਨਥਾਨਾ ਅਤੇ ਬਠਿੰਡਾ ਸ਼ਾਮਲ ਹਨ। ਸ੍ਰੀ ਮਲੂਕਾ ਨੇ ਰੱਸਾ ਕਸ਼ੀ ਅਤੇ ਕਬੱਡੀ ਦਿਆਂ ਟੀਮਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਉਤਸ਼ਾਹ ਵਧਾਇਆ। ਅੱਜ ਦੇ ਸਮਾਗਮ ਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀਮਤੀ ਸ਼ੀਨਾ ਅੱਗਰਵਾਲ, ਡੀ ਡੀ ਪੀ ੳ ਸ਼੍ਰੀ ਅਰੁਣ ਜਿੰਦਲ ਸਕੱਤਰ ਜ਼ਿਲਾ ਪਰਿਸ਼ਦ ਸ੍ਰੀਮਤੀ ਬਲਜੀਤ ਕੌਰ, ਬੀ ਡੀ ਪੀ ੳ ਬਠਿੰਡਾ ਸ਼੍ਰੀ ਲੈਨਿਨ ਗਰਗ, ਬੀ ਡੀ ਪੀ ਓ ਫੂਲ ਮਿਸ ਨੀਰੂ ਗਰਗ, ਬੀ ਡੀ ਪੀ ੳ ਸੰਗਤ ਮਿਸ ਕਵਿਤਾ ਗਰਗ, ਬੀ ਡੀ ਪੀ ਓ ਤਲਵੰਡੀ ਸਾਬੋ ਸ੍ਰੀ ਜਗਤਾਰ ਸਿੰਘ, ਬੀ ਡੀ ਪੀ ੳ ਨਥਾਨਾ ਸ੍ਰੀ ਸੁਖਮੀਤ ਸਿੰਘ ਸਰਾ, ਪੰਚਾਇਤ ਸਕੱਤਰ ਗੁਰਜੀਵਨ ਸਿੰਘ ਵੀ ਹਾਜ਼ਰ ਸਨ। ਅੱਜ ਦੇ ਨਤੀਜੇ ਇਸ ਪ੍ਰਕਾਰ ਹਨ :200 ਮੀਟਰ ਦੌੜ (ਕੁੜੀਆਂ) 1 ਜਸਪ੍ਰੀਤ ਕੌਰ ਪਿੰਡ ਭਾਈਰੂਪਾ 2 ਵੀਰਪਾਲ ਕੌਰ ਪਿੰਡ ਸੁਖਾਨੰਦ 3 ਪਿੰਕੀ ਕੌਰ ਪਿੰਡ ਨਵਾਂ ਪਿੰਡ200 ਮੀਟਰ ਦੌੜ (ਲੜਕੇ) 1 ਅਜੇ ਪ੍ਰਤਾਪ ਸਿੰਘ ਪਿੰਡ ਖੋਖਰ 2 ਜਗਮੀਤ ਸਿੰਘ ਪਿੰਡ ਰਾਏਕੇ ਕਲਾਂ 3 ਗੁਰਪ੍ਰੀਤ ਸਿੰਘ ਭਾਈ ਰੂਪਾ ਖੁਰਦ ਸ਼ਾਟ ਪੁੱਟ 1 ਜੁਗਰਾਜ ਸਿੰਘ ਪਿੰਡ ਗੁਰੂਸਰ 2 ਸੰਤੋਖ ਸਿੰਘ ਪਿੰਡ ਰਾਮਗੜ ਭੁੰਦੜ 3 ਚਰਨਜੀਤ ਸਿੰਘ ਪਿੰਡ ਗਹਿਲੇਵਾਲਾ,ਨੈਸ਼ਨਲ ਸਟਾਇਲ ਕਬੱਡੀ (ਕੁੜੀਆਂ) 1 ਪਿੰਡ ਸੰਦੋਹਾ ਬਲਾਕ ਮੌੜ 2 ਪਿੰਡ ਮਲੂਕਾ ਖੁਰਦ ਬਲਾਕ ਭਗਤਾ 3 ਪਿੰਡ ਗਾਟਵਾਲੀ ਬਲਾਕ ਤਲਵੰਡੀ ਸਾਬੋ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply