ਬਠਿੰਡਾ, 7 ਮਾਰਚ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸਿਵੀਆਂ-ਨਹੀਆਂਵਾਲੀ ਬੋਡ ‘ਤੇ ਰੇਲਵੇ ਫਾਟਕ ਬੰਦ ਹੋਣ ਕਾਰਨ ਇਕ ਟਰਾਲਾ ਖੇਤਨਾਂ ਵਿਚ ਉਲਟ ਗਿਆ ਜਿਸ ਨੂੰ ਸਿੱਧਾ ਕਰਨ ਲਈ ਹਾਈਡਲਾ ਕ੍ਰੈਨ ਨੂੰ ਲਿਆਦਾ ਗਿਆ, ਜਦ ਟਰਾਲਾ ਸਿੱਧਾ ਕੀਤਾ ਜਾ ਰਿਹਾ ਸੀ ਤਾਂ ਕ੍ਰੈਨ ਆਪਣੇ ਭਾਰ ਨਾਲ ਹੀ ਮਿੱਟੀ ਵਿਚ ਧੁਸਣ ਕਾਰਨ ਉਲਟਣਾ ਸ਼ੁਰੂ ਹੋ ਗਿਆ ਜਿਸ ਦਾ ਸੁੰਤਲਨ ਡਰਾਇਵਰ ਸੰਭਾਲ ਨਹੀ ਸਕਿਆ ਅਤੇ ਉਥੇ ਖੜੇ ਲੋਕਾਂ ਵੱਲ ਜਿਥੇ ਭੱਜ ਦੋੜ ਸ਼ੁਰੂ ਹੋ ਗਈ ਅਤੇ ਇਸ ਮੌਕੇ ਹੀ ਡਰਾਇਵਰ ਦਾ ਸਹਾਇਕ ਘਬਰਾ ਕੇ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਅਤੇ ਹੇਠਾਂ ਡਿੱਗ ਪਿਆ, ਹਾਈਡਲਾ ਕ੍ਰੈਨ ਦੇ ਹੇਠਾਂ ਆ ਗਿਆ ਜਿਸ ਉਹ ਬੁਰੀ ਤਰ੍ਹਾਂ ਸਿਰ ਅਤੇ ਛਾਤੀ ਤੋਂ ਕੁਚਲਿਆ ਗਿਆ, ਉਸ ਦੀ ਦਰਦਨਾਕ ਮੌਤ ਹੋ ਗਈ। ਇਸ ਦੀ ਸੂਚਨਾ ਪਾ ਕੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਮੌਕੇ ‘ਤੇ ਜਾ ਕੇ ਨਹੀਆਂ ਵਾਲੀ ਪੁਲਿਸ ਦੀ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਿਸ਼ਾਂ ਦੇ ਹਵਾਲੇ ਕੀਤਾ ਗਿਆ। ਮ੍ਰਿਤਕ ਜਸਦੀਪ ਸਿੰਘ 26 ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਮਾੜੀ ਮੁਸਤਫ਼ਾ ਬਾਘਾ ਪੁਰਾਣਾ ਦੇ ਤੌਰ ‘ਤੇ ਹੋਈ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media