ਜੰਡਿਆਲਾ ਗੁਰੂ, 7 ਮਾਰਚ (ਹਰਿੰਦਰ ਪਾਲ ਸਿੰਘ)- ਮਹਾਂ ਸ਼ਿਵਰਾਤਰੀ ਤੇ ਹਰ ਸਾਲ ਦੀ ਤਰਾਂ ਮੰਗਲਾਕਾਲੀ ਮੰਦਰ ਜੰਡਿਆਲਾ ਗੁਰੂ ਦੇ ਮਹੰਤ ਸ਼੍ਰੀ ਗੁਰਮੀਤ ਦੇਵਾ ਜੀ ਨੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਲੰਗਰ ਲਗਾਇਆ ਗਿਆ।ਲੰਗਰ ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋ ਕੇ ਸ਼ਾਮ ਤੱਕ ਮੰਦਰ ਦੇ ਬਾਹਰ ਮੁਹੱਲਾ ਸ਼ੇਖੂਪੁਰਾ ਵਿੱਚ ਅਤੁੱਟ ਚੱਲਦਾ ਰਿਹਾ।ਇਸ ਮੌਕੇ ਕਾਸ਼ੀ ਤੋ ਮਹੰਤ ਸ਼੍ਰੀ ਬਾਬਾ ਨਿਰੰਜਨ ਗਿਰੀ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ।ਲੰਗਰ ਦੀ ਸੇਵਾ ਗੁਰਪਿੰਦਰ ਸਿੰਘ ਰੋਬਿਨ, ਸੁਖਦੇਵ ਸਿੰਘ ਰਿੰਕੂ, ਪਰਮਜੀਤ ਸਿੰਘ, ਮਹਿਕਦੀਪ ਸਿੰਘ, ਵਿਜੇ ਕੁਮਾਰ, ਸਾਬਾ ਸਿੰਘ ਤੇ ਜੁਗਰਾਜ ਸਿੰਘ ਨੇ ਬੜੇ ਵਧੀਆ ਤਰੀਕੇ ਨਾਲ ਨਿਭਾਈ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media