Friday, July 5, 2024

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 86 ਸ਼ਰਧਾਲੂ ਜਾਣਗੇ ਅੰਮ੍ਰਿਤਸਰ ਤੋਂ ਚੇਨਈ- ਡੀ.ਸੀ.

Varun Rujam DCਅੰਮ੍ਰਿਤਸਰ, 7 ਮਾਰਚ (ਜਗਦੀਪ ਸਿੰਘ ਸੱਗੂ)- ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ 86 ਸ਼ਰਧਾਲੂ ਅੰਮਿਤਸਰ ਤੋਂ ਚੇਨਈ ਲਈ ਰਾਵਾਨਾ ਹੋਣਗੇ ਅਤੇ ਚੇਨਈ ਵਿਖੇ ਹੀ ਇਸਾਈ ਧਰਮ ਦੇ ਪਵਿੱਤਰ ਸਥਾਨਾ ਦੇ ਦਰਸ਼ਨ ਕਰਨਗੇ ਅਤੇ ਮੱਥਾ ਟੇਕਣਗੇ।  ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਈੇ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਵਿਸ਼ੇਸ਼ ਰੇਲ ਗੱਡੀ ਗੁਰਦਾਸਪੁਰ ਤੋਂ 3 ਵਜੇ ਦੇ ਕਰੀਬ ਚੱਲੇਗੀ ਜੋ 4.15 ਵਜੇ ਤੱਕ ਅੰਮ੍ਰਿਤਸਰ ਪਹੁੰਚੇਗੀ, ਜੋ ਅੰਮਿਤਸਰ 10 ਮਿੰਟ ਤੱਕ ਰੁਕੇਗੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸ਼ਰਧਾਲੂਆਂ ਲਈ ਪਾਣੀ ਤੇ ਖਾਣੇ ਦਾ ਇੰਤਜਾਮ ਕੀਤਾ ਗਿਆ ਹੈ।  ਸ੍ਰੀ ਰੂਜਮ ਨੇ ਦੱਸਿਆ ਕਿ ਇਸ ਸਕੀਮ ਤਹਿਤ ਇਸਾਈ ਧਰਮ ਨਾਲ ਸੰਬੰਧਤ ਪੂਰੇ ਪੰਜਾਬ ਦੇ ਸ਼ਰਧਾਲੂ ਇਸ ਰੇਲ ਗੱਡੀ ਵਿਚ ਚੇਨਈ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਰੇਲ ਵਿਚ 1000 ਸ਼ਰਧਾਲੂ ਜਾਣਗੇ ਅਤੇ ਇਹ ਟਰੇਨ 8 ਮਾਰਚ ਨੂੰ ਚੱਲੇਗੀ ਤੇ 13 ਮਾਰਚ ਨੂੰ ਵਾਪਿਸ ਪਰਤੇਗੀ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਉਣ ਤੇ ਆਉਂਦਾ ਮੁਕੰਮਲ ਖਰਚ ਪੰਜਾਬ ਸਰਕਾਰ ਵਲੋਂ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਡਾਕਟਰੀ ਸਹੂਲਤ ਦਾ ਵੀ ਬੰਦੋਬਤਸ ਕੀਤਾ ਗਿਆ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply