ਅੰਮ੍ਰਿਤਸਰ, 7 ਮਾਰਚ (ਜਗਦੀਪ ਸਿੰਘ ਸੱਗੂ) – ਈਡੀਅਟ ਕਲੱਬ ਵੱਲੋਂ ਪਿਛਲੇ ਚਾਰ ਸਾਲ ਤੋਂ ਜਸਪਾਲ ਭੱਟੀ ਐਵਾਰਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ‘ਈਡੀਅਟ’ ਅਤੇ ਸੀ. ਮੀਤ ਪ੍ਰਧਾਨ ਧਵਨੀ ਮਹਿਰਾ ਦੀ ਯੋਗ ਅਗਵਾਈ ਹੇਠ ਚੌਥੇ ਜਸਪਾਲ ਭੱਟੀ ਐਵਾਰਡ ਸ਼ੋਅ ਦਾ ਆਯੋਜਨ ਐਲਫਾਵਨ ਵਿਖੇ ਕੀਤਾ ਗਿਆ।ਗਾਇਕ ਪਰਵਿੰਦਰ ਮੂਧਲ ਨੇ ਧਾਰਮਿਕ ਗੀਤ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਸ਼ੋਅ ਵਿਚ ਵਿਸ਼ਵ ਪ੍ਰਸਿੱਧ ਹਾਸ ਕਲਾਕਾਰਾਂ, ਫਿਲਮੀ ਅਤੇ ਕਲਾ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਪੰਜਾਬੀ ਗਾਇਕ ਕੰਠ ਕਲੇਰ ਨੂੰ ਸੁਰਾਂ ਦੇ ਬਾਦਸ਼ਾਹ ਐਵਾਰਡ, ਪ੍ਰਸਿਧ ਸੰਗੀਤਕਾਰ ਤੇਜਵੰਤ ਕਿੱਟੂ ਨੂੰ ਸਰਵੋਤਮ ਸੰਗੀਤਕਾਰ, ਚਾਚਾ ਬਿਸ਼ਨਾ ਅਤੇ ਪਾਰਟੀ ਨੂੰ ਸ਼ੁਗਲੀ ਜੋੜੀ, ਅਦਾਕਾਰਾ ਤੇਜੀ ਸੰਧੂ ਅਤੇ ਅਦਾਕਾਰ ਅਸ਼ੋਕ ਸਲਵਾਨ ਨੂੰ ਆਊਟਸਟੈਂਡਿੰਗ ਅਚੀਵਮੈਂਟ ਐਵਾਰਡ, ਪ੍ਰਸਿਧ ਥੀਏਟਰ ਆਰਟਿਸਟ ਅਤੇ ਲੇਖਕ ਗੁਰਿੰਦਰ ਮਕਨਾ ਨੂੰ ਕਲਮ ਦਾ ਧਨੀ ਐਵਾਰਡ, ਅਸ਼ੋਕ ਬਾਂਸਲ ਨੂੰ ਸੰਗੀਤ ਦਾ ਆਸ਼ਕ, ਸੰਗੀਤ,ਕਲਾਸੀਕਲ ਡਾਂਸ ਅਤੇ ਗਾਇਕੀ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੀ ਖਿਯਾਤੀ ਮਹਿਰਾ ਨੂੰ ਪੰਜਾਬ ਦੀ ਸ਼ਾਨ, ਮੁਖਤਿਆਰ ਚੱਡਾ ਫਿਲਮ ਦੀ ਹੀਰੋਇਨ ਓਸ਼ੀਨ ਬਰਾੜ ਨੂੰ ਸਰਵੋਤਮ ਅਦਾਕਾਰਾ, ਪ੍ਰਸਿਧ ਹਸਤ ਰੇਖਾ ਮਾਹਿਰ ਕੇ.ਐਸ.ਪਾਰਸ ਨੂੰ ਰਾਜ ਜੋਤਿਸ਼ੀ, ਹਰਲੀਨ ਡੌਲੀ ਪੰਜਾਬੀ ਗਾਇਕਾ ਨੂੰ ਸੁਰਾਂ ਦੀ ਮਲਿਕਾ, ਦੀਪਕ ਰਾਜਾ ਅਤੇ ਡਿਪਟੀ ਰਾਜਾ ਨੂੰ ਹਾਸਿਆਂ ਦੀ ਪਟਾਰੀ, ਮਿਸਿਜ਼ ਇੰਡੀਆ ਨਵਜੋਤ ਕੌਰ(ਸਮਾਇਰਾ) ਨੂੰ ਹੱਸਦਾ ਮੁਖੜਾ, ਜਸਵਿੰਦਰ ਕਾਕਾ, ਕਵਲਜੀਤ ਸਿੰਘ, ਪਰਮਵੀਰ ਸ਼ੁਰਲੀ, ਨਵਨੀਤ ਕੌਰ ਅਤੇ ਸਾਹਿਬ ਸਿੰਘ( ਸਾਰਿਆਂ ਨੂੰ ਮਸਖਰੇ ਪੰਜਾਬ ਦੇ) ਐਵਾਰਡ ਦੇ ਨਾਲ ਸਨਮਾਨਤ ਕੀਤਾ ਗਿਆ।ਇਸ ਮੌਕੇ ਬੋਲਦਿਆਂ ਕਲੱਬ ਦੇ ਪ੍ਰਧਾਨ ਰਾਜਿੰਦਰ ਰਿਖੀ ‘ਈਡੀਅਟ’ ਨੇ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਚਾਰ ਸਾਲ ਤੋਂ ਇਹ ਐਵਾਰਡ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਸਪਾਲ ਭੱਟੀ ਦੇ ਅਸ਼ੀਰਵਾਦ ਨਾਲ ਹੀ ਅਸੀਂ 18 ਸਾਲ ਪਹਿਲਾਂ ਈਡੀਅਟ ਕਲੱਬ ਦੀ ਸਥਾਪਨਾ ਕੀਤੀ ਸੀ।ਅਸੀਂ ਹਮੇਸ਼ਾਂ ਉਹਨਾਂ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ ਸਮਾਜ ਦੀ ਸੇਵਾ ਕਰਦੇ ਰਹਾਂਗੇ।ਕਲੱਬ ਦੀ ਸੀ.ਮੀਤ ਪ੍ਰਧਾਨ ਧਵਨੀ ਮਹਿਰਾ ਨੇ ਆਏ ਹੋਏ ਸਾਰੇ ਹੀ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਮਕਸਦ ਰਹਿੰਦੀ ਦੁਨੀਆਂ ਤੱਕ ਜਸਪਾਲ ਭੱਟੀ ਦੇ ਨਾਮ ਨੂੰ ਲੋਕਾਂ ਦੇ ਦਿਲਾਂ ਅੰਦਰ ਜਿਊਂਦਾ ਰੱਖਣਾ ਹੈ।ਗਾਇਕ ਕੰਠ ਕਲੇਰ ਅਤੇ ਯੁਵਰਾਜ ਹੰਸ ਨੇ ਆਪਣੇ ਗੀਤਾਂ ਰਾਹੀਂ ਖੂਬ ਰੰਗ ਬੰਨਿਆਂ। ਵਾਇਸ ਆਫ ਪੰਜਾਬ ਛੋਟਾ ਚੈਂਪ 2 ਦੀ ਫਾਇਨਲਿਸਟ ਖਿਯਾਤੀ ਮਹਿਰਾ ਨੇ ਵੀ ਆਪਣੇ ਗੀਤਾਂ ਰਾਹੀਂ ਲੋਕਾਂ ਦੀ ਵਾਹ-ਵਾਹ ਖੱਟੀ।ਇਸ ਐਵਾਰਡ ਸ਼ੋਅ ਵਿਚ ਪ੍ਰਸਿਧ ਹਾਸ ਕਲਾਕਾਰ ਸੁਰਿੰਦਰ ਫਰਿਸ਼ਤਾ, ਧੀਰਜ ਕੁਮਾਰ, ਕਰਮਜੀਤ ਸਿੰਘ ਨੇ ਵੀ ਆਪਣੀ ਹਾਜਰੀ ਲਗਾਈ।ਇਸ ਮੌਕੇ ਅਵਨੀਸ਼ ਕੁਮਾਰ ਸਿੰਘ,ਕਰਨਲ ਮਨਦੀਪ ਸਿੰਘ, ਐਲਫਾਵਨ ਦੇ ਪ੍ਰਬੰਧਕੀ ਬੋਰਡ ਦੇ ਸਾਰੇ ਮੈਂਬਰ ਵੀ ਹਾਜਰ ਸਨ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media