Friday, July 5, 2024

ਸਿਰਸਾ ਵਲੋਂ ਬੀਬੀਆਂ ਪ੍ਰਤੀ ਮਰਦਾਂ ਦੀ ਸੋਚ ਬਦਲਣ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਵਾਉਣ ਦੀ ਇਸਤਰੀ ਸਟਾਫ਼ ਨੂੰ ਅਪੀਲ

MS SIRSAਨਵੀਂ ਦਿੱਲੀ, 8 ਮਾਰਚ (ਅੰਮ੍ਰਿਤ ਲਾਲ ਮੰਨਣ)- ਕੌਮਾਂਤਰੀ ਮਹਿਲਾ ਦਿਹਾੜੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਸਤਰੀ ਸਟਾਫ਼ ਨੂੰ ਸੁਨੇਹਾ ਜਾਰੀ ਕੀਤਾ ਗਿਆ ਹੈ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਜਾਰੀ ਹੋਏ ਇਸ ਸੁਨੇਹੇ ਰਾਹੀ ਕਮੇਟੀ ਅਤੇ ਕਮੇਟੀ ਦੇ ਵਿਦਿਅਕ ਅਦਾਰਿਆਂ ਵਿੱਚ ਕੰਮ ਕਰਦੀਆਂ ਸਮੂਹ ਬੀਬੀਆਂ ਨੂੰ ਦਿਹਾੜੇ ਦੀ ਵਧਾਈ ਦਿੰਦੇ ਹੋਏ ਬੀਬੀਆਂ ਪ੍ਰਤੀ ਮਰਦਾਂ ਦੀ ਸੋਚ ਨੂੰ ਬਦਲਣ ਵਾਸਤੇ ਸ਼ੁਰੂਆਤ ਆਪਣੇ ਪਰਿਵਾਰ ਤੋਂ ਕਰਨ ਦੀ ਵੀ ਬੀਬੀਆਂ ਨੂੰ ਅਪੀਲ ਕੀਤੀ ਗਈ ਹੈ।
ਮਹਿਲਾਵਾਂ ਦੀ ਦੇਸ਼ ਦੇ ਅਰਥਚਾਰੇ, ਸਿਖਿਆ ਅਤੇ ਸਮਾਜ ਦੇ ਭਲੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾ ਦੇ ਬਾਵਜੂਦ ਪੁਰਸ਼ ਅਤੇ ਮਹਿਲਾਵਾਂ ਦੇ ਵਿਚਕਾਰ ਜਨਗਣਨਾ ਦੇ ਆਧਾਰ ਤੇ ਵੱਧ ਰਹੇ ਫਰਕ ਨੂੰ ਨਜ਼ਰਅੰਦਾਜ਼ ਨਾ ਕੀਤੇ ਜਾਉਣ ਦੀ ਸਲਾਹ ਦਿੰਦੇ ਹੋਏ ਸਿਰਸਾ ਨੇ ਦੁਨੀਆਂ ਭਰ ਇਸ ਕਾਰਨ ਮਹਿਲਾਵਾਂ ਨੂੰ ਪਹਿਲਾ ਨਾਲੋਂ ਅੱਗੇ ਵੱਧਣ ਦੇ ਘੱਟ ਮੌਕੇ ਸਮਾਜ ਵਿੱਚ ਮਿਲਣ ਦਾ ਵੀ ਦਾਅਵਾ ਕੀਤਾ ਹੈ। ਸਿਰਸਾ ਨੇ ਕਿਹਾ ਕਿ ਮਹਿਲਾ -ਪੁਰਸ਼ ਸਮਾਨਤਾ ਵਿਚ ਸਮਾਜਿਕ ਬੁਰਾਇਆਂ ਕਰਕੇ ਪੈਦਾ ਹੋਏ ਭੇਦ ਵਿੱਚ ਬਦਲਾਵ ਲਿਆਉਣ ਲਈ ਮਹਿਲਾਵਾਂ ਨੇ ਪਹਿਲਾ ਕੌਮਾਂਤਰੀ ਮਹਿਲਾ ਦਿਵਸ ਮਨਾਉਣ ਦੀ 1911 ਵਿੱਚ ਸ਼ੁਰੂਆਤ ਕੀਤੀ ਸੀ ਇਸ ਲਈ ਸਾਰੀਆਂ ਮਾਤਾਵਾਂ, ਭੈਣਾਂ ਅਤੇ ਧੀਆਂ ਨੂੰ ਮਹਿਲਾ ਸ਼ਕਤੀਕਰਨ ਦੇ ਪ੍ਰਤੀਕ ਇਸ ਦਿਹਾੜੇ ਨੂੰ ਸਨਮਾਨ ਦੇ ਕੇ ਆਪਣੇ ਸਿਆਸੀ ਹੱਕਾਂ ਲਈ ਪੂਰੀ ਤਰਾਂ੍ਹ ਸਮਰਪਿਤ ਹੋ ਕੇ ਸੰਘਰਸ਼ ਜਾਰੀ ਰਖਣਾ ਚਾਹੀਦਾ ਹੈ।
ਬਰਾਬਰੀ ਦੇ ਹੱਕ ਲਈ ਬੀਬੀਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਵਿਚ ਗੁਰੂ ਮਹਿਲ, ਗੁਰੂ ਮਾਤਾਵਾਂ ਅਤੇ ਸਿੰਘਣੀਆਂ ਵਲੋਂ ਪਾਏ ਗਏ ਸੁੱਚਜੇ ਯੋਗਦਾਨ ਤੋਂ ਸਿਹਤ ਲੈ ਕੇ ਸਿਰਸਾ ਨੇ ਉਸਾਰੂ ਸਮਾਜ ਦੇ ਨਿਰਮਾਣ ਲਈ ਕਦਮ ਪੁੱਟਣ ਦੀ ਵੀ ਬੀਬੀਆਂ ਨੂੰ ਅਪੀਲ ਕੀਤੀ ਹੈ। ਸਿਰਸਾ ਨੇ ਕਿਹਾ ਕਿ ਜਿੱਥੇ ਅੱਜ ਅਸੀਂ ਮਹਾਨ ਸਿੱਖ ਬੀਬੀਆਂ ਮਾਤਾ ਤ੍ਰਿਪਤਾ ਜੀ ਦੀ ਕੁੱਖ ਚੋਂ ਜਨਮ ਲੈ ਕੇ ਜਗਤ ਜਲੰਦੇ ਦੀ ਰੱਖਿਆ ਦਾ ਕਾਰਜ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ” ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਨੂੰ ਯਾਦ ਕਰੀਏ ਉਥੇ ਹੀ ਮਾਤਾ ਖੀਵੀ ਜੀ, ਮਾਤਾ ਗੁਜਰੀ ਜੀ, ਮਾਤਾ ਸੁੰਦਰੀ ਜੀ, ਮਾਈ ਭਾਗੋ ਜੀ ਵਰਗੀਆਂ ਉ-ਚ ਸਖਸ਼ੀਅਤਾਂ ਦੇ ਜੀਵਨ ਤੋਂ ਪ੍ਰੇਰਣਾ ਪ੍ਰਾਪਤ ਕਰਨ ਦਾ ਵੀ ਜਤਨ ਕਰੀਏ।
ਸਿਰਸਾ ਨੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੁੱਖ ਅਤੇ ਰੁੱਖ ਦੀ ਰਾਖੀ ਲਈ ਚਲਾਈ ਜਾ ਰਹੀ ਨੰਨ੍ਹੀ ਛਾਂ ਮੁਹਿੰਮ ਨੂੰ ਹੁੰਗਾਰਾ ਦੇਣ ਵਾਸਤੇ ਵੀ ਬੀਬੀਆਂ ਨੂੰ ਅੱਗੇ ਆਉਣ ਦੀ ਬੇਨਤੀ ਕੀਤੀ।ਸਿਰਸਾ ਨੇ ਸਮਾਜਿਕ ਸੁਧਾਰ ਦੇ ਲਈ ਬੀਬੀਆਂ ਨੂੰ ਆਪਣੇ ਪਰਿਵਾਰ ਦੇ ਪੁਰਸ਼ ਮੈਂਬਰਾਂ ਨੂੰ ਪ੍ਰੇਰਣਾ ਕਰਕੇ ਧੀਆਂ-ਭੈਣਾਂ ਨੂੰ ਬਣਦਾ ਸਨਮਾਨ ਦੇਣ ਨਾਲ ਸਮਾਜਿਕ ਸੋਚ ਬਦਲਣ ਦਾ ਵੀ ਸੱਦਾ ਦਿੱਤਾ ਹੈ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply