Friday, July 5, 2024

ਨਗਰ ਨਿਗਮ ਦੇ ਪ੍ਰਾਈਮਰੀ ਸਕੂਲ ਦੀ ਬਿਲਡਿੰਗ ਦਾ ਜੀ.ਕੇ ਨੇ ਰੱਖਿਆ ਨੀਂਹ ਪੱਥਰ

PPN0803201603ਨਵੀਂ ਦਿੱਲੀ, 8 ਮਾਰਚ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦੀ ਗੁਰੂ ਤੇਗ ਬਹਾਦਰ ਨਗਰ ਵਾਰਡ ਦੀ ਨਿਗਮ ਪਾਰਸ਼ਦ ਬੀਬੀ ਰੀਮਾ ਕੌਰ ਵਲੋਂ ਲਗਭਗ 1.5 ਕਰੋੜ ਰੁਪਏ ਦੀ ਲਾਗਤ ਨਾਲ ਵੇਸ਼ਟ ਪਰਮਾਨੰਦ ਕਾੱਲੋਨੀ ਵਿਖੇ ਬਣਾਈ ਜਾਉਣ ਵਾਲੀ ਪ੍ਰਾਈਮਰੀ ਸਕੂਲ ਦੀ ਬਿਲਡਿੰਗ ਦਾ ਨੀਂਹ ਪੱਥਰ ਮੁਖ ਮਹਿਮਾਨ ਵੱਜੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਰੱਖਿਆ। ਉ-ਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਰਵਿੰਦਰ ਗੁਪਤਾ, ਮਨੋਜ ਤਿਵਾਰੀ ਸਾਂਸਦ, ਸਟੈਂਡਿੰਗ ਕਮੇਟੀ ਦੇ ਚੇਅਰਮੈਨ ਮੋਹਨ ਪ੍ਰਸਾਦ ਭਾਰਦਵਾਜ ਅਤੇ ਦਿੱਲੀ ਕਮੇਟੀ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ ਨੇ ਵੀ ਇਸ ਮੌਕੇ ਲੋਕਾਂ ਨੂੰ ਸੰਬੋਧਿਤ ਕੀਤਾ। ਜੀ.ਕੇ. ਨੇ ਬੀਬੀ ਰੀਮਾ ਕੌਰ ਵਲੋਂ ਲਗਾਤਾਰ ਆਰਜੀ ਬਿਲਡਿੰਗਾਂ ਵਿਚ ਚਲ ਰਹੇ ਨਿਗਮ ਦੇ ਪ੍ਰਾਈਮਰੀ ਸਕੂਲਾਂ ਨੂੰ ਨਵੀਂਆਂ ਸੋਹਣਿਆਂ ਇਮਾਰਤਾਂ ਵਿੱਚ ਤਬਦੀਲ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਲਾਘਾਂ ਕੀਤੀ। ਜੀ.ਕੇ. ਨੇ ਕਿਹਾ ਕਿ ਜਦੋਂ ਸਾਡੀ ਨੀਅਤ ਲੋੜਵੰਦ ਤੇ ਗਰੀਬ ਵਿਦਿਆਰਥੀਆਂ ਨੂੰ ਸਿੱਖਿਆ ਦਾ ਉਸਾਰੂ ਮਾਹੌਲ ਦੇਣ ਦੀ ਹੋ ਜਾਉਂਦੀ ਹੈ ਤਾਂ ਅਕਾਲ ਪੁਰਖ ਉਸ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਜੀ.ਕੇ. ਦਾ ਇਸ ਮੌਕੇ ਹਲਕੇ ਦੇ ਪਤਵੰਤੇ ਸੱਜਣਾ ਵਲੋਂ ਸਨਮਾਨ ਵੀ ਕੀਤਾ ਗਿਆ। ਕੈਪਟਨ ਨੇ ਇਸ ਤੋਂ ਪਹਿਲਾਂ ਤਿੰਨ ਨਿਗਮ ਸਕੂਲਾਂ ਦੀਆਂ ਇਮਾਰਤਾਂ ਦਾ ਕੰਮ ਪੂਰਾ ਕੀਤੇ ਜਾਉਣ ਦੀ ਵੀ ਜੀ.ਕੇ. ਨੂੰ ਜਾਣਕਾਰੀ ਦਿੱਤੀ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply