Friday, July 5, 2024

ਭਾਸ਼ਾ ਅਧਿਆਪਨ ਨੂੰ ਸਿਰਜਣਾਤਮਕ ਬਣਾਓ – ਡਾ. ਨੀਰਾ ਸ਼ਰਮਾ

PPN0803201602ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਦੇ ਵਿਹੜੇ ਵਿੱਚ ਨੌਵੀਂ, ਦਸਵੀਂ ਸ਼੍ਰੇਣੀਆਂ ਨੂੰ ਹਿੰਦੀ ਅਧਿਆਪਨ ਕਾਰਜ ਕਰਵਾ ਰਹੇ ਅਧਿਆਪਕ/ ਅਧਿਆਪਕਾਵਾਂ ਦੀ ਅਧਿਆਪਨ ਯੋਗਤਾ ਬਣਾਉਣ ਸੰਬੰਧੀ ਇੱਕ ਦਿਨ ਦੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਹ ਆਯੋਜਨ ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ ਦੇ ਸੈਂਟਰ ਆਫ਼ ਅਕਾਦਮਿਕ ਐਕਸੀਲੈਂਸ ਦੇ ਖੇਤਰੀ ਟਰੇਨਿੰਗ ਸੈਂਟਰ ਦੀ ਅਗਵਾਈ ਅਤੇ ਨਿਰਦੇਸ਼ਨ ਹੇਠ ਕੀਤਾ ਗਿਆ ਜਿਸ ਦੀ ਅਗਵਾਈ ਪੰਜਾਬ ਜ਼ੋਨ ‘ਏ’ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਕਰ ਰਹੇ ਸਨ। ਇਸ ਕਾਰਜਸ਼ਾਲਾ ਵਿੱਚ ਸਭ ਡੀ.ਏ.ਵੀ. ਸੰਸਥਾਵਾਂ ਦੇ ਭਾਸ਼ਾ ਨਾਲ ਸੰਬੰਧਿਤ ਅਧਿਆਪਕ/ਅਧਿਆਪਕਾਵਾਂ ਨੇ ਭਾਗ ਲਿਆ। ਪੁਲਿਸ ਡੀ.ਏ.ਵੀ. ਜਲੰਧਰ ਤੋਂ ਆਏ ਰਿਸੋਰਸ ਪਰਸਨਜ਼ ਸ਼੍ਰੀਮਤੀ ਰਿਤੂ ਮੋਂਗਾ ਅਤੇ ਸ਼੍ਰੀ ਚੰਦਰ ਭਾਨ ਦੱਤ ਨੂੰ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ‘ਜੀ ਆਇਆਂ ਨੂੰ’ ਆਖਿਆ। ਇਸ ਮੌਕੇ ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਅਧਿਆਪਕ ਨੂੰ ਵਿਦਿਆਰਥੀਆਂ ਦੇ ਪੱਧਰ ਤੇ ਆ ਕੇ ਗਿਆਨ ਦੇਣਾ ਚਾਹੀਦਾ ਹੈ।ਰਿਸੋਰਸ ਪਰਸਨਜ਼ ਨੇ ਅਧਿਆਪਕ/ਅਧਿਆਪਕਾਵਾਂ ਨੂੰ ਵਿਸ਼ਾਲ ਸੋਚ ਅਪਨਾਉਣ ਤੇ ਜ਼ੋਰ ਦਿੱਤਾ। ਉਹਨਾਂ ਨੇ ਕਿਹਾ ਕਿ ਭਾਸ਼ਾ ਦਾ ਵਿਕਾਸ ਸੋਚ ਨੂੰ ਚਾਰਸ਼ਦੀਵਾਰੀ ਵਿੱਚ ਰੱਖ ਕੇ ਨਹੀਂ ਕੀਤਾ ਜਾ ਸਕਦਾ। ਆਪਣੇ ਵਿਚਾਰਾਂ ਦੀ ਪ੍ਰੋੜਤਾ ਕਰਦਿਆਂ ਉਹਨਾਂ ਨੇ ਕਈ ਕਿਰਿਆਵਾਂ ਵੀ ਕਰਵਾਈਆਂ।
ਇਸ ਮੌਕੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੇ ਭਾਸ਼ਾਈ ਨਿਪੁੰਨਤਾ ਹਾਸਿਲ ਕਰਨ ਂਤੇ ਜ਼ੋਰ ਦਿੱਤਾ। ਇਸ ਮੌਕੇ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ। ਇਸ ਨੂੰ ਵੱਧ ਤੋਂ ਵੱਧ ਸਿਰਜਣਾਤਮਿਕ ਬਣਾਉਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਆਪਣੇ ਰਾਸ਼ਟਰੀ ਵਿਰਸੇ ਨਾਲ ਜੋੜਿਆ ਜਾਵੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply