
ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ ਸੱਗੂ)- ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁਡਾ) ਅੰਮ੍ਰਿਤਸਰ ਵੱਲੋਂ ਅਜਨਾਲਾ ਰੋਡ ਸਥਿਤ ਸ੍ਰੀ ਗੁਰੂ ਰਾਮ ਦਾਸ ਅਰਬਨ ਅਸਟੇਟ ਦੇ 389 ਖਾਲੀ ਰਿਹਾਇਸ਼ੀ ਪਲਾਟਾਂ ਦਾ ਅੱਜ ਗੁਰੂ ਨਾਨਕ ਆਡੀਟੋਰੀਅਮ ਵਿਖੇ ਡਰਾਅ ਕੱਢਿਆ ਗਿਆ।ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਸ੍ਰੀ ਸੰਦੀਪ ਰਿਸ਼ੀ ਦੀ ਅਗਵਾਈ ਵਿਚ ਕੱਢੇ ਗਏ ਇਸ ਡਰਾਅ ਮੌਕੇ ਅਸਟੇਟ ਅਫ਼ਸਰ ਪੁਡਾ ਸ੍ਰੀ ਰਾਕੇਸ਼ ਪੋਪਲੀ, ਸਹਾਇਕ ਅਸਟੇਟ ਅਫਸਰ ਸ੍ਰੀ ਧਰਮ ਪਾਲ ਅਤੇ ਸਹਾਇਕ ਟਾਊਨ ਪਲਾਨਰ ਮੈਡਮ ਰਿਤਿਕਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਵੱਖ-ਵੱਖ ਪਲਾਟਾਂ ਲਈ ਵੱਖ-ਵੱਖ ਕੈਟਾਗਰੀਆਂ ਦੀਆਂ 500 ਤੋਂ ਵੱਧ ਅਰਜ਼ੀਆਂ ਆਈਆਂ ਸਨ।ਪੂਰੇ ਪਾਰਦਰਸ਼ੀ ਢੰਗ ਨਾਲ ਕੱਢੇ ਗਏ ਇਸ ਡਰਾਅ ਦੌਰਾਨ ਵੀਡੀਓਗ੍ਰਾਫੀ ਵੀ ਕੀਤੀ ਗਈ ਅਤੇ ਅਰਜ਼ੀ ਨੰਬਰ ਅਤੇ ਪਲਾਟ ਨੰਬਰ ਦੇ ਵੱਖ-ਵੱਖ ਡਰਾਅ ਕੱਢੇ ਗਏ।ਉਨ੍ਹਾਂ ਦੱਸਿਆ ਕਿ ਕੱਢੇ ਗਏ ਡਰਾਅ ਵਿਚ 200, 256, 300, 400 ਅਤੇ 500 ਵਰਗ ਗਜ਼ ਦੇ ਪਲਾਟ ਸ਼ਾਮਿਲ ਹਨ।
Punjab Post Daily Online Newspaper & Print Media