Friday, July 5, 2024

ਦਿੱਲੀ ਕਮੇਟੀ ਦੇ ਹਜ਼ੂਰੀ ਰਾਗੀ ਤੇ ਢਾਡੀ ਜਥਿਆਂ ਵੱਲੋਂ ਸਭਾ ਦਾ ਗਠਨ

PPN0903201607

ਨਵੀਂ ਦਿੱਲੀ, 9 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਹਜ਼ੂਰੀ ਰਾਗੀ ਅਤੇ ਢਾਡੀ ਜਥਿਆਂ ਵੱਲੋਂ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਵਿੱਚ ਇਕਸੁਰਤਾ ਲਿਆਉਣ ਅਤੇ ਪ੍ਰਬੰਧਕੀ ਤਾਲਮੇਲ ਨੂੰ ਸਿੱਖਰਾਂ ਤੇ ਪਹੁੰਚਾਉਣ ਵਾਸਤੇ ਰਾਗੀ ਅਤੇ ਢਾਡੀ ਸਭਾ ਦਾ ਗਠਨ ਕੀਤਾ ਗਿਆ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਹੋਈ ਬੈਠਕ ਵਿੱਚ ਕਮੇਟੀ ਦੇ ਸੀਨੀਅਰ ਹਜੂਰੀ ਰਾਗੀ ਭਾਈ ਮਨੋਹਰ ਸਿੰਘ ਨੂੰ ਸਰਬਸੰਮਤੀ ਨਾਲ ਸਭਾ ਦਾ ਮੁਖ ਸੇਵਾਦਾਰ ਚੁਣਿਆ ਗਿਆ।
ਸਭਾ ਬਣਾਉਣ ਦੀ ਲੋੜ ਦਾ ਜਿਕਰ ਕਰਦੇ ਹੋਏ ਭਾਈ ਮਨੋਹਰ ਸਿੰਘ ਨੇ ਕਿਹਾ ਕਿ ਕਮੇਟੀ ਵਿਚ ਸੇਵਾ ਤੇ ਨਵੇਂ ਆਉਣ ਵਾਲੇ ਜਿਆਦਾਤਰ ਰਾਗੀ ਅਤੇ ਢਾਡੀ ਜਥੇ ਇਤਿਹਾਸਕ ਗੁਰਦੁਆਰਿਆਂ ਦੀ ਮਰਿਯਾਦਾ ਤੋਂ ਜਾਣੂ ਨਹੀਂ ਹੁੰਦੇ ਹਨ ਜਿਸ ਕਰਕੇ ਗੁਰਬਾਣੀ ਗਾਇਨ ਦੌਰਾਨ ਸਮਾਪਤੀ ਸਮੇਂ ਨਾਲ ਤਾਲਮੇਲ ਬਿਠਾਉਣਾ ਉਨ੍ਹਾਂ ਲਈ ਕਈ ਵਾਰ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਅਨੁਸਾਰ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਨੂੰ ਲਾਜ਼ਮੀ ਕਰਨਾ, ਜਥਿਆਂ ਨੂੰ ਕਮੇਟੀ ਪ੍ਰਬੰਧਕਾਂ ਦੇ ਆਦੇਸ਼ਾਂ ਨੂੰ ਲਾਗੂ ਕਰਾਉਣ ਵਾਸਤੇ ਸੁਚੇਤ ਕਰਨਾ, ਗੁਰਬਾਣੀ ਗਾਇਨ ਅਤੇ ਗੁਰ ਇਤਿਹਾਸ ਨੂੰ ਨਿਯਮ ਕਾਇਦੇ ਨਾਲ ਪੜਾਉਣਾ ਸਭਾ ਦੇ ਮੁਖ ਟੀਚੇ ਵਿਚ ਰਹੇਗਾ। ਸਭਾ ਵਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਦਾ ਵਿਸ਼ੇਸ਼ ਧੰਨਵਾਦ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਅਤੇ ਪੰਥ ਪ੍ਰਵਾਣਿਤ ਬਾਣੀਆਂ ਤੇ ਕਮੇਟੀ ਵਲੋਂ ਪਹਿਰਾ ਦਿੱਤੇ ਜਾਉਣ ਵਾਸਤੇ ਵੀ ਕੀਤਾ ਗਿਆ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply