Monday, April 20, 2026

ਬੀਬੀ ਗੁਰਵਿੰਦਰ ਕੋਰ ਜਲਾਲਉਸਮਾਂ ਦੀ ਅਗਵਾਈ ‘ਚ ਜਥਾ ਰਵਾਨਾ

PPN0903201614

ਜੰਡਿਆਲਾ ਗੁਰੂ, 9 ਮਾਰਚ (ਹਰਿੰਦਰ ਪਾਲ ਸਿੰਘ)- ਕੇਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੋਰ ਬਾਦਲ ਵਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਮਨਾਏ ਗਏ ਵਿਸ਼ਵ ਮਹਿਲਾ ਦਿਵਸ ‘ਚ ਹਲਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲਉਸਮਾਂ ਦੀ ਪਤਨੀ ਸ਼੍ਰੀਮਤੀ ਗੁਰਵਿੰਦਰ ਕੋਰ ਜਲਾਲਉਸਮਾਂ ਜਿਲ੍ਹਾ ਪ੍ਰੀਸ਼ਦ ਮੈਬਰ ਤੇ ਵਰਕਿੰਗ ਕਮੇਟੀ ਮੈਬਰ ਦੀ ਅਗਵਾਈ ਹੇਠ ਦਾਣਾ ਮੰਡੀ ਜੰਡਿਆਲਾ ਗੁਰੂ ਤੋਂ ਅੋਰਤਾਂ ਦਾ ਭਾਰੀ ਕਾਫਲਾ ਰਵਾਨਾ ਹੋਇਆ।ਰਵਾਨਾ ਹੋਣ ਤੋ ਪਹਿਲਾ ਗੁਰਵਿੰਦਰ ਕੋਰ ਜਲਾਲਉਸਮਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਔਰਤਾ ਤੇ ਮਰਦਾ ਵਿੱਚ ਕਦੇ ਵੀ ਭੇਦ ਭਾਵ ਨਹੀ ਕਰਨਾ ਚਾਹੀਦਾ ਅਤੇ ਧੀਆ ਨੂੰ ਹਮੇਸ਼ਾਂ ਪੁੱਤਾਂ ਤੋ ਵੱਧ ਸਮਝਣਾ ਚਾਹੀਦਾ ਹੈ ।ਇਸ ਮੋਕੇ ਸਵਿੰਦਰ ਸਿੰਘ ਚੰਦੀ ਸੀਨੀਅਰ ਮੀਤ ਪ੍ਰਧਾਨ, ਰਾਜੀਵ ਕੁਮਾਰ ਬੱਬਲੂ ਪੀਏ ਜਲਾਲਉਸਮਾਂ, ਬਲਵਿੰਦਰ ਕੋਰ ਪ੍ਰਧਾਨ ਗਹਿਰੀ ਮੰਡੀ, ਆਸ਼ਾ ਕੋਰ, ਦਰਸ਼ਨ ਕੋਰ, ਗੁਰਮੀਤ ਕੋਰ, ਵੀਰ ਕੋਰ, ਲਖਵਿੰਦਰ ਕੋਰ, ਨਿਰਮਲ ਕੋਰ, ਅਮਰਜੀਤ ਕੋਰ, ਰਤਨ ਕੋਰ, ਕੁਲਵਿਦਰ ਕੋਰ, ਸ਼ਰਨਜੀਤ ਕੋਰ, ਸੁਖਵੰਤ ਕੋਰ, ਅਮਰਜੀਤ ਕੋਰ ਸਰਪੰਚ ਦੇਵੀਦਾਸਪੁਰਾ, ਕਲਾਸ਼ ਕੋਰ ਪ੍ਰਧਾਨ, ਲਖਵਿੰਦਰ ਕੋਰ ਮੈਬਰ, ਅਮਰੀਕ ਕੋਰ, ਦਵਿੰਦਰ ਕੋਰ ਡੇਅਰੀਵਾਲ, ਦਵਿੰਦਰ ਕੋਰ ਮੈਬਰ, ਮਨਜਿੰਦਰ ਸਿੰਘ ਭੀਰੀ ਸਰਪੰਚ, ਲਖਵਿੰਦਰ ਸਿੰਘ ਸਰਪੰਚ, ਗੁਲਜਾਰ ਸਿੰਘ ਧੀਰੇਕੋਟ ਸਰਕਲ ਪ੍ਰਧਾਨ, ਇਕਬਾਲ ਸਿੰਘ, ਅੰਗਰੇਜ ਸਿੰਘ ਸਰਪੰਚ, ਹਰਪਾਲ ਸਿੰਘ ਦੇਵੀਦਾਸਪੁਰਾ, ਨਰਿੰਦਰ ਸਿੰਘ ਆਦਿ ਹਾਜਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply