ਅੰਮ੍ਰਿਤਸਰ, 9 ਮਾਰਚ (ਸੁਖਬੀਰ ਖੁਰਮਣੀਆ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਰਣਜੀਤ ਐਵੀਨਿਊ ਦੇ ਪ੍ਰੋਫ਼ੈਸਰ ਡਾ. ਹਰਕਰਨ ਸਿੰਘ ਨੇ ‘ਛੂਤ ਰੋਗ’ ਦੇ ਪ੍ਰਸਾਰ ਵਿੱਚ ਟੈਕਨਾਲੋਜੀ ਦੇ ਮਹੱਤਵ ‘ਤੇ ਹੈਦਰਾਬਾਦ ਵਿਖੇ ਹੋਈ 17ਵੀਂ ਛੂਤ ਰੋਗਾਂ ‘ਤੇ ਅੰਤਰਰਾਸ਼ਟਰੀ ਕਾਂਗਰਸ ਵਿੱਚ ਪਰਚਾ ਪੜ੍ਹੇ ਵਾਹ-ਵਾਹ ਖੱਟੀ ਹੈ। ਉਨ੍ਹਾਂ ਨੇ ਆਪਣੇ ਇਸ ਖੋਜ਼ ਪੱਤਰ ਵਿੱਚ ਇਸ ਗੱਲ ‘ਤੇ ਜੋਰ ਦਿੱਤਾ ਕਿ ਅੱਜ ਦੇ ਟੈਕਨਾਲੋਜੀ ਭਰੇ ਯੁੱਗ ਵਿੱਚ ਮਨੁੱਖ ਦਾ ਇਕ ਤੋਂ ਦੂਸਰੀ ਜਗ੍ਹਾ ‘ਤੇ ਪ੍ਰਵਾਸ ਬਹੁਤ ਵੱਡੇ ਪੱਧਰ ‘ਤੇ ਆਵਾਜਾਈ ਦੇ ਆਧੁਨਿਕ ਸਾਧਨਾਂ ਰਾਹੀਂ ਹੋ ਜਾਂਦਾ ਹੈ। ਜਿਸ ਨਾਲ ਬਿਮਾਰੀਆਂ ਦੇ ਫੈਲਣ ਦੀ ਪ੍ਰੀਕ੍ਰਿਆ ਬਹੁਤ ਤੇਜ਼ ਹੋ ਜਾਂਦੀ ਹੈ। ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਨੇ ਪ੍ਰੋ: ਹਰਕਰਨ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਪਰਚੇ ਨੂੰ ਕਾਨਫਰੰਸ ਵਿੱਚ ਖੂਬ ਸਲਾਹਿਆ ਗਿਆ ਅਤੇ ਉਨ੍ਹਾਂ ਨੂੰ ‘ਨੌਜਵਾਨ ਖੋਜ਼ਕਰਤਾ’ ਦੇ ਖਿਤਾਬ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਪ੍ਰੋ: ਹਰਕਰਨ ਨੂੰ ਨਗਦੀ ਇਨਾਮ ਲਈ ਵੀ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਇੰਟਰਨੈਸ਼ਨਲ ਸੋਸਾਇਟੀ ਆਨ ਇਨਫੈਕਸ਼ੀਅਸ ਡਿਜੀਜਅਸ, ਬਰੂਕਲੇਨ (ਅਮਰੀਕਾ) ਦੀ ਸੰਸਥਾ ਦੁਆਰਾ ਕਰਵਾਈ ਗਈ ਸੀ। ਜਿਸ ਵਿੱਚ ਪੂਰੇ ਸਾਊਥ ਏਸ਼ੀਆ ਤੋਂ ਵਿਸ਼ੇ ਦੇ ਮਾਹਿਰ, ਬੁੱਧੀਜੀਵੀਆਂ ਨੇ ਆਪਣੇ-ਆਪਣੇ ਪਰਚੇ ਪੜ੍ਹੇ ਸਨ। ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਪ੍ਰੋ: ਹਰਕਰਨ ਦੀ ਇਸ ਕਾਮਯਾਬੀ ‘ਤੇ ਮੁਬਾਰਕਬਾਦ ਦਿੱਤੀ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media