Friday, September 4, 2026

ਲੜਕੀ ਦੇ ਵਿਆਹ ਲਈ ਫਰਿੱਜ਼ ਤੇ ਅਲਮਾਰੀ ਦਾਨ ਦਿੱਤੀ

PPN1303201607

ਮਾਲੇਰਕੋਟਲਾ, 13 ਮਾਰਚ (ਹਰਮਿੰਦਰ ਭੱਟ ਸਿੰਘ)- ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾਂ ਸ਼ਹੀਦ ਉਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਮਾਲੇਰਕੋਟਲਾ ਨੇ ਆਪਣੇ ਲੋਕ ਭਲਾਈ ਕੰਮਾਂ ਨੂੰ ਜਾਰੀ ਰੱਖਦਿਆਂ ਪਿੰਡ ਮਾਣਕੀ ਖੁਰਦ ਦੇ ਇੱਕ ਗਰੀਬ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਐਨ.ਆਰ.ਆਈ. ਜਰਨੈਲ ਸਿੰਘ ਚੀਮਾਂ ਦੇ ਸਹਿਯੋਗ ਨਾਲ ਪਰਿਵਾਰ ਨੂੰ ਇੱਕ ਫਰਿੱਜ ਤੇ ਅਲਮਾਰੀ ਦਾਨ ਕੀਤੀ। ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਸਰਪੰਚ ਮਾਲੇਰਕੋਟਲਾ ਦੀ ਅਗਵਾਈ ਹੇਠ ਇਲਾਕੇ ‘ਚ ਲੋੜਵੰਦਾਂ ਦੀ ਸਹਾਇਤਾ ਕਰਨ ਵਰਗੇ ਸਮਾਜ ਸੇਵੀ ਕੰਮ ਕਰਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਪਿਛਲੇ ਮਹੀਨੇ ਸੁਸਾਇਟੀ ਵੱਲੋਂ ਸਥਾਨਕ ਸਟੇਡੀਅਮ ਗਰਾਂਉਡ ਵਿਖੇ ਵੱਡੇ ਪੱਧਰ ਦਾ ਕਬੱਡੀ ਕੱਪ ਵੀ ਕਰਵਾਇਆ ਗਿਆ ਸੀ। ਪ੍ਰਧਾਨ ਦਵਿੰਦਰ ਸਿੰਘ ਨੇ ਕਿਹਾ ਕਿ ਗਰੀਬ ਲੋੜਵੰਦ ਲੋਕਾਂ ਦੀ ਮਦਦ ਕਰਨਾ ਹੀ ਸੱਭ ਤੋਂ ਵੱਡਾ ਪੂੰਨ ਦਾ ਕੰਮ ਹੈ। ਆਪਣੀ ਸੁਸਾਇਟੀ ਵੱਲੋਂ ਅਜਿਹੇ ਸਮਾਜ ਸੇਵੀ ਕੰਮਾਂ ਨੂੰ ਅੱਗੋਂ ਵੀ ਜਾਰੀ ਰੱਖਣ ਦਾ ਭਰੋਸਾ ਦਿੰਦਿਆਂ ਦਵਿੰਦਰ ਸਿੰਘ ਨੇ ਇਲਾਕੇ ਦੀਆਂ ਹੋਰਨਾਂ ਸਮਾਜ ਸੇਵੀ ਕਲੱਬਾਂ, ਸੁਸਾਇਟੀਆਂ ਨੂੰ ਵੀ ਪੂਰਜ਼ੋਰ ਅਪੀਲ ਕੀਤੀ ਕਿ ਉਹ ਵੀ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਸਤੇ ਅੱਗੇ ਆਉਣ। ਇਸ ਮੌਕੇ ਪ੍ਰਧਾਨ ਦਵਿੰਦਰ ਸਿੰਘ ਤੋਂ ਇਲਾਵਾ ਜੱਗੀ ਬਿੰਜੋਕੀ, ਕੁਨਾਲ ਰਿੱਖੀ, ਜਗਤਾਰ ਮਾਣਕੀ, ਕਾਲਾ ਮਿੱਠੇਵਾਲ, ਹਾਕਮ ਸਿੰਘ ਚੀਮਾਂ, ਕੁੁਲਦੀਪ ਸਿੰਘ ਫੋਜੀ, ਜੱਸੀ ਜੰਡਾਲੀ, ਬੱਗਾ ਦਰੋਗੇਵਾਲ, ਅੰਬੀ ਬੂੰਗਾ, ਬੱਬੂ ਪੰਜਗਰਾਈਆਂ, ਭਿੰਦਰ ਮਾਲੇਰਕੋਟਲਾ, ਬਿੱਲਾ ਭਸੌੜ, ਆਦਿ ਵੀ ਹਾਜ਼ਰ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply