Thursday, June 5, 2025
Breaking News

ਦਿੱਲੀ ਫਤਿਹ ਦਿਵਸ ਸਬੰਧੀ ਗੁਰਮਤਿ ਸਮਾਗਮ ‘ਚ ਪੁੱਜੀਆਂ ਉਘੀਆਂ ਸਿੱਖ ਸ਼ਖਸ਼ੀਅਤਾਂ

ਗੜ੍ਹੇਮਾਰੀ ਕਾਰਣ ਗੁ: ਸੀਸ ਗੰਜ਼ ਤਬਦੀਲ ਕੀਤਾ ਸਮਾਗਮ

PPN1303201609

PPN1303201610

ਨਵੀਂ ਦਿੱਲੀ, 13 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਫਤਿਹ ਦਿਵਸ ਦਾ ਗੁਰਮਤਿ ਸਮਾਗਮ ਗੜ੍ਹੇਮਾਰੀ ਅਤੇ ਭਾਰੀ ਮੀਂਹ ਕਾਰਨ ਲਾਲ ਕਿਲਾ ਮੈਦਾਨ ਤੋਂ ਤਬਦੀਲ ਕਰਕੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤਾ ਗਿਆ। ਲਾਲ ਕਿਲਾ ਮੈਦਾਨ ਵਿੱਚ ਸ਼ਾਮ ਦੇ ਗੁਰਮਤਿ ਸਮਾਗਮ ਦੌਰਾਨ ਲਗਭਗ 8.35 ਵਜੇ ਤੇਜ ਗੜ੍ਹੇਮਾਰੀ ਤੋਂ ਬਾਅਦ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਮਰਿਆਦਾ ਨੂੰ ਬਹਾਲ ਰੱਖਣ ਵਾਸਤੇ ਪਾਵਨ ਸਰੂਪ ਦਾ ਸੁਖਆਸਨ ਕਰਵਾ ਕੇ ਬਾਕੀ ਸਮਾਗਮ ਨੂੰ ਲਗਭਗ 700 ਮੀਟਰ ਦੂਰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਤਬਦੀਲ ਕਰਨ ਦਾ ਔਖਾ ਫੈਸਲਾ ਲੈਣ ਨੂੰ ਮਜ਼ਬੂਰ ਹੋਣ ਪਿਆ। ਦਿੱਲੀ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੇ ਗੁੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਬੱਚਿਆਂ ਨੇ ਪਹਿਲੀ ਵਾਰ ਇਸ ਪ੍ਰੋਗਰਾਮ ਵਿੱਚ ਕੀਰਤਨੀ ਜਥੇ ਦੇ ਰੂਪ ਵਿੱਚ ਸ਼ਿਰਕਤ ਕੀਤੀ। ਜਿਸ ਵੇਲੇ ਮੌਸਮ ਨੇ ਆਪਣੀ ਕਰਵਟ ਬਦਲੀ ਉਸ ਸਮੇਂ ਕਥਾਵਾਚਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ ਕਥਾ ਕਰ ਰਹੇ ਸਨ ਅਤੇ ਵਾਟਰਪਰੂਫ ਸਟੇਜ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁੱਖ ਸਿੰਘ, ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁੱਖੀ ਬਾਬਾ ਬਲਬੀਰ ਸਿੰਘ 96 ਕਰੋੜੀ, ਤਰਨਾ ਦਲ ਦੇ ਮੁੱਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਿਧੀ ਚੰਦ ਦਲ ਦੇ ਮੁੱਖੀ ਬਾਬਾ ਅਵਤਾਰ ਸਿੰਘ, ਸੰਤ ਦਲਜੀਤ ਸਿੰਘ ਜੀ ਸਿਕਾਗੋ ਵਾਲੇ, ਬਾਬਾ ਸਤਪਾਲ ਸਿੰਘ ਜੋਗੀ ਤੇ ਸੰਤ ਕਾਹਨ ਸਿੰਘ ਗੁਨਿਆਣਾ ਮੰਡੀ ਸਣੇ ਸੰਤ ਸਮਾਜ ਦੀਆਂ ਮੁੱਖ ਹਸਤੀਆਂ ਮੌਜੂਦ ਸਨ।
ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸਮਾਗਮ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪੰਥ ਪ੍ਰਸਿੱਧ ਰਾਗੀ ਭਾਈ ਮਨਪ੍ਰੀਤ ਸਿੰਘ ਕਾਨਪੁਰੀ, ਭਾਈ ਲਖਵਿੰਦਰ ਸਿੰਘ ਸ੍ਰੀ ਦਰਬਾਰ ਸਾਹਿਬ ਤੇ ਭਾਈ ਅਰਸਦੀਪ ਸਿੰਘ ਲੁਧਿਆਣਾ ਵਾਲਿਆਂ ਨੇ ਸੰਗਤਾਂ ਨੂੰ ਬੀਰ ਰਸ ਦੇ ਸ਼ਬਦ ਸੁਣਾ ਕੇ ਬਾਬਾ ਬਘੇਲ ਸਿੰਘ ਤੇ ਹੋਰ ਜਰਨੈਲਾਂ ਵੱਲੋਂ ਕੀਤੀ ਗਈ ਦਿੱਲੀ ਫਤਿਹ ਨੂੰ ਯਾਦ ਕੀਤਾ। ਇਸ ਮੌਕੇ ਜ਼ੋਰਦਾਰ ਤਕਰੀਰ ਕਰਦੇ ਹੋਏ ਜੀ.ਕੇ. ਨੇ ਨਿਹੰਗ ਜਥੇਬੰਦੀਆਂ ਨੂੰ ਸਿੱਖ ਵਿਰਾਸਤ ਦਾ ਹਿੱਸੇਦਾਰ ਦੱਸਦੇ ਹੋਏ ਸਿੱਖ ਕੌਮ ਵੱਲੋਂ ਇਤਿਹਾਸ ਨੂੰ ਸੰਭਾਲਣ ਵਿੱਚ ਵਰਤੀ ਗਈ ਕੋਤਾਹੀ ‘ਤੇ ਵੀ ਅਫਸੋਸ ਜਿਤਾਇਆ। ਨੌਜੁਆਨਾਂ ਨੂੰ ਆਪਣੇ ਮਾਣਮੱਤੇ ਸਿੱਖ ਇਤਿਹਾਸ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦੇ ਹੋਏ ਜੀ.ਕੇ. ਨੇ ਕਮੇਟੀ ਵੱਲੋਂ ਇਤਿਹਾਸ ਨੂੰ ਸੰਭਾਲਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਪਿੱਛੇ ਨੌਜੁਆਨਾਂ ਵਿੱਚ ਟੋਪੀ ਅਤੇ ਬੋਦੀ ਦੇ ਫੈਸ਼ਨ ਨੂੰ ਖਤਮ ਕਰਨ ਦਾ ਵੀ ਹਵਾਲਾ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਹੋ ਰਹੇ ਇਸ ਦਿੱਲੀ ਫਤਿਹ ਦਿਵਸ ਸਮਾਗਮ ਤੋਂ ਬਾਅਦ ਜੂਨ ਵਿੱਚ ਬਾਬਾ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਮੌਕੇ ਪੰਜਾਬ, ਯੂ.ਪੀ., ਜੰਮੂ ਅਤੇ ਸ੍ਰੀ ਹਜ਼ੂਰ ਸਾਹਿਬ ਤੋਂ ਨਗਰ ਕੀਰਤਨ ਦਿੱਲੀ ਆਉਣ ਦੀ ਵੀ ਸੰਗਤਾਂ ਨੂੰ ਜੀ.ਕੇ. ਨੇ ਜਾਣਕਾਰੀ ਦਿੱਤੀ। 1984 ਆਪਣੇ ਪਿੰਡੇ ‘ਤੇ ਹੰਢਾਉਣ ਤੋਂ ਬਾਅਦ ਵੀ ਦਿੱਲੀ ਦੇ ਸਿੱਖਾਂ ਦੀ ਚੜ੍ਹਦੀ ਕਲਾ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਦਿੱਲੀ ਦੇ ਸਿੰਘਾਂ ਵੱਲੋਂ ਡਟ ਕੇ ਗੁਰਮਤਿ ਦੇ ਕੀਤੇ ਜਾ ਰਹੇ ਪ੍ਰਚਾਰ ਦੀ ਵੀ ਸ਼ਲਾਘਾ ਕੀਤੀ। ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਮਹਿਰੋਲੀ ਵਿਖੇ ਉਸਾਰੀ ਜਾ ਰਹੀ ਯਾਦਗਾਰ ਵਿੱਚ ਬਾਬਾ ਜੀ ਦਾ ਬੁੱਤ ਲਗਾਉਣ ‘ਤੇ ਕਿੰਤੂ-ਪ੍ਰੰਤੂ ਕਰਨ ਵਾਲੇ ਲੋਕਾਂ ਨੂੰ ਪੰਥ ਦੋਖੀ ਅਤੇ ਆਸਤੀਨ ਦਾ ਸੱਪ ਕਰਾਰ ਦਿੰਦੇ ਹੋਏ ਜੀ. ਕੇ. ਨੇ ਦਿੱਲੀ ਕਮੇਟੀ ਵੱਲੋਂ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ, ਬਾਬਾ ਬਘੇਲ ਸਿੰਘ, ਸz. ਜੱਸਾ ਸਿੰਘ ਆਹਲੂਵਾਲੀਆ ਅਤੇ ਸz. ਜੱਸਾ ਸਿੰਘ ਰਾਮਗੜ੍ਹੀਆ ਦੇ ਵੀ ਬੁੱਤ ਲਗਾਉਣ ਦਾ ਡੱਟਵਾਂ ਐਲਾਨ ਕੀਤਾ। ਬਾਬਾ ਜੀ ਦੀ ਹੱਡਬੀਤੀ ਸ਼ਹੀਦੀ ਦਾ ਵੇਰਵਾ ਦਿੰਦੇ ਹੋਏ ਦਿੱਲੀ ਕਮੇਟੀ ਵੱਲੋਂ ਸਿੱਖ ਇਤਿਹਾਸ ਸੰਭਾਲਣ ਦੀ ਕੀਤੀ ਗਈ ਸ਼ੁਰੂਆਤ ਨੂੰ ਦੇ ਕਾਫਲੇ ਦੀ ਰਫਤਾਰ ਨੂੰ ਨਾ ਰੁੱਕਣ ਦੇਣ ਵੀ ਜੀ.ਕੇ ਨੇ ਵਚਨਬਧਤਾ ਦੁਹਰਾਈ। ਇਸ ਮੌਕੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਅਤੇ ਬਾਬਾ ਬਲਬੀਰ ਸਿੰਘ ਨੇ ਦਸਮ ਵਿੱਚ ਸ਼ਾਮਿਲ ਨਿਤਨੇਮ ਦੀਆਂ ਬਾਣੀਆਂ ‘ਤੇ ਸੁਆਲ ਚੁੱਕਣ ਵਾਲਿਆਂ ਦੀ ਸੋਚ ‘ਤੇ ਵੀ ਸੁਆਲੀਆ ਨਿਸ਼ਾਨ ਖੜੇ ਕੀਤੇ, ਜਿਥੇ ਉਨ੍ਹਾਂ ਵਿਰੋਧ ਕਰਨ ਵਾਲਿਆਂ ਨੂੰ ਏਜੰਸੀਆਂ ਦਾ ਏਜੰਟ ਗਰਦਾਨਿਆਂ ਉਥੇ ਭਾਈ ਮਨੀ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਦਸਤਖ਼ਤ ਹੇਠ ਨਿਤਨੇਮ ਦੀਆਂ ਬਾਣੀਆਂ ਦੇ ਨਾਮ ਲਿਖ ਕੇ ਦਿੱਤੇ ਗਏ ਪੱਤਰ ਨੂੰ ਝੂਠਾ ਸਾਬਿਤ ਕਰਨ ਦੀ ਵੀ ਚੁਨੌਤੀ ਦਿੱਤੀ।ਸੰਗਤਾਂ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਬਾਬਾ ਬਲਬੀਰ ਸਿੰਘ ਨੇ ਦਸਮ ਬਾਣੀ ਦਾ ਖੁੱਲ੍ਹ ਕੇ ਸਮਰਥਨ ਲੈਣ ਦੀ ਵੀ ਪ੍ਰਵਾਨਗੀ ਲਈ। ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਨੇ ਦਿੱਲੀ ਕਮੇਟੀ ਵੱਲੋਂ ਇਤਿਹਾਸ ਸੰਭਾਲ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜਾਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਅਵਤਾਰ ਸਿੰਘ ਹਿਤ, ਚਮਨ ਸਿੰਘ, ਰਵਿੰਦਰ ਸਿੰਘ ਖੁਰਾਣਾ, ਅਮਰਜੀਤ ਸਿੰਘ ਪਿੰਕੀ, ਮਨਮੋਹਨ ਸਿੰਘ, ਗੁਰਮੀਤ ਸਿੰਘ ਮੀਤਾ, ਰਵੇਲ ਸਿੰਘ ਆਦਿਕ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply