Tuesday, February 24, 2026

ਆਰਟ ਗੈਲਰੀ ਵਿਖੇ 5 ਰੋਜ਼ਾ ‘ਨੈਸ਼ਨਲ ਆਰਟਿਸਟ ਕੈਂਪ-2016’ ਸ਼ੁਰੂ

PPN1203201601

ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ)- ਇੰਡੀਅਨ ਅਕੈਡਮੀ ਆਫ਼ ਫਾਈਨ ਆਰਟ ਵਿਖੇ ਲਲਿਤ ਕਲਾ ਅਕੈਡਮੀ, ਨਿਊ ਦਿੱਲੀ ਦੇ ਸਹਿਯੋਗ ਨਾਲ 5 ਰੋਜ਼ਾ ‘ਨੈਸ਼ਨਲ ਆਰਟਿਸਟ ਕੈਂਪ-2016’ ਦਾ ਸ਼ਾਨਦਾਰ ਅਗਾਜ਼ ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। 16 ਮਾਰਚ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ ਦੇਸ਼ ਭਰ ਤੋਂ 12 ਅਤੇ ਜ਼ਿਲ੍ਹੇ ਦੇ 8 ਕਲਾਕਾਰ ਆਪਣੇ ਪੇਟਿੰਗ ਕਲਾ ਦਾ ਪ੍ਰਦਰਸ਼ਨ ਕਰਨਗੇ।
ਸ: ਛੀਨਾ ਨੇ ਪੱਤਰਕਾਰ ਮਿਲਣੀ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਆਰਟ ਗੈਲਰੀ ਪਿਛਲੇ ਲੰਮੇਂ ਸਮੇਂ ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਦਰਸ਼ਨੀਆਂ, ਵਰਕਸ਼ਾਪਾਂ, ਮੂਰਤੀ ਕਲਾਂ ਆਦਿ ‘ਤੇ ਸਮੇਂ-ਸਮੇਂ ਆਯੋਜਨ ਕਰਦੀ ਹੈ ਤਾਂ ਜੋ ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਨੂੰ ਇਕ ਦੂਸਰੇ ਤੋਂ ਸਿੱਖਣ ਤੇ ਸਮਝਣ ਦਾ ਅਵਸਰ ਪ੍ਰਦਾਨ ਹੋ ਸਕੇ। ਜਿਸ ਲਈ ਹਰ ਸਾਲ ਇਕ ਰਾਸ਼ਟਰੀ ਪੱਧਰ ਦੇ ਸਮਾਗਮ ਆਰਟ ਗੈਲਰੀ ਵਿੱਚ ਕਰਵਾਏ ਜਾਂਦੇ ਹਨ।
ਉਨ੍ਹਾਂ ਇਸ ਮੌਕੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀਆਂ ਸਮੂਹ ਆਰਟ ਗੈਲਰੀਆਂ ਨੂੰ ਗ੍ਰਾਂਟਾਂ ਮੁਹੱਈਆ ਕਰਵਾਉਣ ਲਈ ਸਰਕਾਰਾਂ ਅਗਾਂਹ ਆਉਣ। ਕਿਉਂਕਿ ਕਲਾਕਾਰਾਂ ਨੂੰ ਉਚਿੱਤ ਸਹੂਲਤਾਂ ਪ੍ਰਦਾਨ ਨਾ ਹੋਣ ਕਾਰਨ ਉਨ੍ਹਾਂ ਦੀ ਪੇਸ਼ਕਾਰੀਆਂ ਦੱਬੀਆਂ ਹੀ ਰਹਿ ਜਾਂਦੀਆਂ ਹਨ, ਜਿਸ ਕਰਕੇ ਕਲਾਕਾਰਾਂ ਨੂੰ ਕਾਫ਼ੀ ਨਿਰਾਸ਼ਾ ਹੈ। ਸ: ਛੀਨਾ ਨੇ ਕਿਹਾ ਵਿਦੇਸ਼ੀ ਤਰਜ ‘ਤੇ ਕਲਾ ਨੂੰ ਉਭਾਰਣ ਅਤੇ ਨਵੀਆਂ-ਨਵੀਆਂ ਖੋਜਾਂ, ਤਕਨੀਕਾਂ ਨਾਲ ਭਰਪੂਰ ਲਈ ਸਰਕਾਰਾਂ ਆਰਟਿਸਟਾਂ ਲਈ ਯੋਗ ਉਪਰਾਲੇ ਕਰੇੇ ਜਿਸ ਨਾਲ ਕਲਾ ਨੂੰ ਬਾੜ੍ਹਵਾ ਮਿਲ ਸਕੇ ਅਤੇ ਉਹ ਉਤਸ਼ਾਹ ਭਰਪੂਰ ਆਪਣੇ ਫਨ ਦਾ ਮੁਜ਼ਾਹਰਾ ਕਰ ਸਕੇ। ਇਸ ਮੌਕੇ ਸ: ਛੀਨਾ ਨੇ ਹਰੇਕ ਕਲਾਕਾਰ ਨੂੰ 20-20 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਉਕਤ ਕੈਂਪ ਦੌਰਾਨ 20 ਕਲਾਕਾਰਾਂ ਜਿਨ੍ਹਾਂ ਵਿੱਚ ਸ੍ਰੀ ਹਰੀਸ਼ ਸ੍ਰੀਵਾਸਤਵ (ਦਿੱਲੀ), ਸ੍ਰੀ ਜੀ. ਵਾਈ ਗਿਰੀ (ਹੈਦਰਾਬਾਦ), ਸ੍ਰੀ ਖੁਸ਼ੀ ਰਾਮ ਜੌਹਰੀ, ਸ੍ਰੀ ਸੀਰਾਜ ਸੈਕਸੇਨਾ ਅਤੇ ਸ੍ਰੀ ਸ਼ਿਆਮ ਸ਼ਰਮਾ (ਗਾਜ਼ਿਆਬਾਦ), ਸ੍ਰੀ ਰਾਮ ਜੀ. ਡੋਂਗਰੇ (ਭੋਪਾਲ), ਸ੍ਰੀ ਐੱਲ. ਐੱਨ. ਰਾਣਾ (ਦਿੱਲੀ), ਸ੍ਰੀਮਤੀ ਚਿੱਤਰਾ ਸਿੰਘ ਅਤੇ ਸ੍ਰੀ ਲਲਿਤ ਪੰਤ (ਨੋਇਡਾ) ਅਤੇ ਡਾ. ਅਨੁਪਮ ਭਟਨਾਗਰ (ਅਜ਼ਮੇਰ), ਮੈਡਮ ਨੀਲਮਾ ਵਰਮਾ ਅਤੇ ਡਾ. ਗੁਰਜੀਤ ਢਿੱਲੋਂ (ਨਿਊ ਦਿੱਲੀ) ਅਤੇੇ ਅੰਮ੍ਰਿਤਸਰ ਦੇ ਸ: ਕੁਲਵੰਤ ਸਿੰਘ, ਸ: ਭੁਪਿੰਦਰ ਸਿੰਘ ਨੰਦਾ, ਸ੍ਰੀ ਗੋਪਾਲ ਕਰੋਧੀਵਾਲ, ਸ: ਸੁਖਪਾਲ ਸਿੰਘ, ਸ: ਰਵਿੰਦਰ ਢਿੱਲੋਂ, ਸ੍ਰੀ ਧਰਮਿੰਦਰ ਸ਼ਰਮਾ, ਸ੍ਰੀ ਅਤੁਲ ਮਹਿਰਾ ਅਤੇ ਸ੍ਰੀ ਕਮਲੇਸ਼ ਕੇ. ਗਾਂਧੀ ਸ਼ਾਮਿਲ ਹਨ, ਆਪਣੀ ਚਿੱਤਰਕਾਰੀ ਦਾ ਨਮੂਨਾ ਪੇਸ਼ ਕਰਨਗੇ। ਇਸ ਤੋਂ ਇਲਾਵਾ ਸ: ਧਰਮ ਸਿੰਘ ਇੰਜੀਨੀਅਰ ਐਡੀਟੋਰੀਅਮ ਵਿਖੇ ਸ਼ਾਮ 4:00 ਵਜੇ ਦਿਸ਼ਾ ਗਰੁੱਪ ਵੱਲੋਂ ‘ਗਜ਼ਬ ਚੋਰ ਕੀ ਅਜਬ ਪਹੇਲੀ’ ਨਾਟਕ ਦੀ ਕਲਾਕਾਰਾਂ ਵੱਲੋਂ ਪੇਸ਼ਕਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿਸ਼ਾ ਗਰੁੱਪ ਦੇ ਆਨਰੇਰੀ ਸਕੱਤਰ ਡਾ. ਸੱਤਿਆ ਪ੍ਰਕਾਸ਼ ਦੀ ਦੇਖ-ਰੇਖ ਹੋ ਰਿਹਾ ਇਹ ਨਾਟਕ ਜੱਜ ਅਤੇ ਚੋਰ ਦੇ ਆਪਸੀ ਤਕਰਾਰ ‘ਤੇ ਅਧਾਰਿਤ ਹੋਵੇਗਾ। ਜਿਸਦੇ ਲਖਕ ਅਤੇ ਨਿਰਦੇਸ਼ਕਾ ਚੰਦਰਕਾਂਤਾ, ਸਹਿ ਨਿਰਦੇਸ਼ਕ ਪ੍ਰਵੀਨ ਭਾਰਤੀ, ਕੁਲਦੀਪ ਵਸ਼ਿਟਠ (ਚੋਰ), ਰੋਹਿਤ ਤ੍ਰਿਪਾਠੀ (ਜੱਜ), ਬੀਨਾ ਚੌਧਰੀ (ਪੱਤਰਕਾਰ), ਵਰੁਣ ਵਰਮਾ, ਵਿਪਨ ਵਰਮਾ, ਹੇਂਮਤ ਸ਼ਰਮਾ (ਸਹਿਚੋਰ) ਦੀ ਭੂਮਿਕਾ ਨਿਭਾਉਣਗੇ। ਸ: ਛੀਨਾ ਨੇ ਕਿਹਾ ਹੋਲੀ ਤਿਉਹਾਰ ਦੇ ਮੱਦੇਨਜ਼ਰ 2 ਰੋਜ਼ਾ 13 ਮਾਰਚ ਤੱਕ ਸ਼ਾਮ 5:00 ਤੋਂ 7:30 ਵਜੇ ਦਰਸ਼ਕਾਂ ਦੇ ਮਨੋਰੰਜਨ ਲਈ ਕਲਾਸੀਕਲ ਮਿਊਜ਼ਿਕ ਤਬਲਾ, ਬਾਸੁੰਰੀ ਆਦਿ ਦਾ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ ਸ: ਮਹਿੰਦਰਜੀਤ ਸਿੰਘ ਚੇਅਰਮੈਨ ਆਰਟ ਗੈਲਰੀ, ਡਾ. ਪੀ. ਐੱਸ ਗਰੋਵਰ ਆਨਰੇਰੀ ਜਨਰਲ ਸਕੱਤਰ, ਸ: ਸ਼ਿਵਦੇਵ ਸਿੰਘ ਮੀਤ ਪ੍ਰਧਾਨ, ਸ: ਜਤਿੰਦਰ ਬਰਾੜ, ਓ. ਪੀ. ਵਰਮਾ ਸਕੱਤਰ ਵਿਜ਼ਵਲ ਆਰਟ, ਜਗਦੀਸ਼ ਸਿੰਘ, ਸ੍ਰੀ ਨਰਿੰਦਰ ਨਾਥ ਕਪੂਰ, ਵੀਰ ਸਿੰਘ ਰੰਧਾਵਾ ਆਦਿ ਵੀ ਮੌਜ਼ੂਦ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …

Leave a Reply