Friday, July 3, 2026

ਸਵਰਨਕਾਰਾਂ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

PPN1203201606

ਮਾਲੇਰਕੋਟਲਾ, 12 ਮਾਰਚ (ਹਰਮਿੰਦਰ ਸਿੰਘ ਭੱਟ)- ਕੇਂਦਰ ਸਰਕਾਰ ਵਲੋਂ ਸੋਨੇ ਦੀ ਜਿਊਲਰੀ ਬਣਾਉਣ ਤੇ ਲਾਈ ਇੱਕ ਫੀਸਦ ਐਕਸਾਇਜ਼ ਡਿਊਟੀ ਤੇ ਦੋ ਲੱਖ ਰੁਪਏ ਦੀ ਜਿਊਲਰੀ ਤੇ ਪੈਨ ਕਾਰਡ ਜਰੂਰੀ ਕਰਨ ਦੇ ਵਿਰੋਧ ਵਿੱਚ ਅੱਜ 11ਵੇਂ ਦਿਨ ਸਵਰਨਕਾਰ ਮੰਡਲ ਮਾਲੇਰਕੋਟਲਾ ਵਲੋਂ ਪ੍ਰਧਾਨ ਸੁਭਾਸ਼ ਬੱਗਾ ਦੀ ਅਗਵਾਈ ਵਿੱਚ ਸਵਰਨਕਾਰਾਂ ਵੱਲੋਂ ਅਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟ ਕਰਦਿਆਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਹੁੰਦੇ ਹੋਏ ਸਥਾਨਕ ਪੀਪਲ ਵਾਲੇ ਚੋਂਕ ਵਿੱਚ ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਦਾ ਪੁਤਲਾ ਸਾੜ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਪ੍ਰਧਾਨ ਸੁਭਾਸ਼ ਬੱਗਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸੋਨੇ ਦੀ ਜਿਊਲਰੀ ਬਣਾਉਣ ਤੇ ਲਾਈ ਇੱਕ ਫੀਸਦ ਐਕਸਾਇਜ਼ ਡਿਊਟੀ ਤੇ ਗਾਹਕ ਵੱਲੋਂ ਦੋ ਲੱਖ ਤੋਂ ਵੱਧ ਸੋਨੇ ਦੀ ਜਿਊਲਰੀ ਖਰੀਦਣ ਲਈ ਗਾਹਕ ਦਾ ਪੈਨ ਕਾਰਡ ਜਰੂਰੀ ਕਰਨ ਦੇ ਵਿਰੋਧ ਵਿੱਚ ਸਵਰਨਕਾਰਾਂ ਵੱਲੋਂ ਅਪਣੇ ਕਾਰੋਬਾਰ ਬੰਦ ਰੱਖਕੇ ਉਕਤ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਰਨਕਾਰਾਂ ਵੱਲੋਂ ਲਗਾਤਾਰ ਸੰਘਰਸ਼ ਜਾਰੀ ਰੱਖਦਿਆਂ 17 ਮਾਰਚ ਨੂੰ ਦਿੱਲੀ ਵਿਖੇ ਹੋਣ ਵਾਲੀ ਵਿਸ਼ਾਲ ਰੋਸ ਰੈਲੀ ਦੋਰਾਨ ਵੱਡੀ ਗਿਣਤੀ ਵਿੱਚ ਸਵਰਨਕਾਰ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਮੌਦੀ ਸਰਕਾਰ ਨੇ ਅਪਣਾ ਰਾਜ ਕਾਲ ਸੰਭਾਲਣ ਤੇ ਲੋਕਾਂ ਨੂੰ ਕੁੱਝ ਆਸਾਂ ਬੱਝੀਆਂ ਸਨ, ਪਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਸਰਕਾਰ ਲੋਕ ਮਾਰੂ ਨੀਤਿਆਂ ਨਾਲ ਸਹਿਮਤ ਹੋਵੇਗੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਪਣੀਆਂ ਸ਼ਰਤਾਂ ਨਾ ਹਟਾਈਆਂ ਤਾਂ ਫਿਰ ਸਵਰਨਕਾਰ ਭਾਈਚਾਰਾ ਖੁਦਕਸ਼ੀਆਂ ਕਰਨ ਲਈ ਮਜਬੂਰ ਹੋਵੇਗਾ। ਇਸ ਮੌਕੇ ਮੀਤ ਪ੍ਰਧਾਨ ਮੁਹੰਮਦ ਖਲੀਲ, ਜਰਨਲ ਸਕੱਤਰ ਸੁਰੇਸ਼ ਗੋਇਲ, ਖਜਾਨਚੀ ਜਤਿੰਦਰ ਸਿੰਘ ਪ੍ਰਿੰਸ, ਜੁਆਇੰਟ ਸਕੱਤਰ ਪ੍ਰਿੰਸ, ਕੋਂਸਲਰ ਫਾਰੂਕ ਅਨਸਾਰੀ, ਕੋਂਸਲਰ ਸਚਿਨ ਕੁਮਾਰ, ਨਵੀਨ ਗੋਇਲ, ਪਵਨ ਕੁਮਾਰ ਵਰਮਾ, ਮਨੀਸ਼ ਵਰਮਾ, ਮੁਹੰਮਦ ਸ਼ਮਸ਼ਾਦ (ਸਾਦਾ), ਲਿਆਕਤ ਅਲੀ, ਮੁਹੰਮਦ ਇਮਰਾਨ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿੱਚ ਸਵਰਨਕਾਰ ਭਾਈਚਾਰਾ ਹਾਜ਼ਰ ਸੀ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply