Wednesday, August 12, 2026

ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦਾ ਚੋਣ ਇਜਲਾਸ ਸੰਪੰਨ

PPN1203201607

ਮਾਲੇਰਕੋਟਲਾ, 12 ਮਾਰਚ (ਹਰਮਿੰਦਰ ਸਿੰਘ ਭੱਟ)- ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸੰਗਰੂਰ ਦਾ ਚੋਣ ਇਜਲਾਸ ਜ਼ਿਲ੍ਹਾ ਹੈਡ ਕੁਆਟਰ ਵਿਖੇ ਸਫਲਤਾਪੂਰਵਕ ਸੰਪਨ ਹੋਇਆ। ਇਸ ਚੋਣ ਲਈ ਨਿਯੁੱਕਤ ਕੀਤੇ ਗਏ ਪ੍ਰਜਾਈਡਿੰਗ ਅਫਸਰ ਸ.ਬਲਦੇਵ ਸਿੰਘ ਅਤੇ ਸ.ਸ਼ਮਸੇਰ ਸਿੰਘ (ਦੋਵੇਂ ਸੇਵਾ ਮੁਕਤ ਡਿਪਟੀ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਟਾਇਰਡ ਡੀ.ਐਸ.ਪੀ. ਭਰਪੂਰ ਸਿੰਘ ਗਰੇਵਾਲ ਦੇ ਯਤਨਾਂ ਸਦਕਾ ਸ. ਸੁਖਦੇਵ ਸਿੰਘ ਰਾਜੋਮਾਜਰਾ ਨੂੰ ਪਹਿਲੇ ਸਾਲ ਲਈ ਅਤੇ ਜਸਵੀਰ ਸਿੰਘ ਘੁੰਮਣ ਮਾਲੇਰਕੋਟਲਾ ਨੂੰ ਅਗਲੇ ਸਾਲ ਲਈ ਸਰਵਸੰਮਤੀ ਨਾਲ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਸ ਤੋਂ ਇਲਾਵਾ ਸਬ ਡਵੀਜਨ ਮਾਲੇਰਕੋਟਲਾ ਅਤੇ ਸਬ ਡਵੀਜ਼ਨ ਅਮਰਗੜ੍ਹ ਦੀ ਹੋਈ ਵੱਖਰੀ ਮੀਟਿੰਗ ਵਿਚ ਸ. ਬਹਾਦਰ ਸਿੰਘ ਨੂੰ ਸਰਵਸੰਮਤੀ ਨਾਲ ਸਬ ਡਵੀਜ਼ਨ ਮਾਲੇਰਕੋਟਲਾ ਦਾ ਉਪ ਪ੍ਰਧਾਨ ਚੁਣਿਆ ਗਿਆ, ਜਦ ਕਿ ਅਮਰ ਸਿੰਘ ਨੂੰ ਜਨਰਲ ਸੈਕਟਰੀ ਬਣਾਇਆ ਗਿਆ। ਮੀਟਿੰਗ ਦੌਰਾਨ ਪੁਲਿਸ ਪੈਨਸ਼ਨਰਜ਼ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਚਰਚਾ ਕਰਦਿਆਂ ਉਨ੍ਹਾਂ ਦੇ ਹੱਲ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਰਿਟਾਇਰਡ ਡੀ.ਐਸ.ਪੀ. ਭਰਪੂਰ ਸਿੰਘ ਗਰੇਵਾਲ ਨੇ ਜਥੇਬੰਦੀ ਦੇ ਸੂਬਾ ਪੱਧਰੀ ਪ੍ਰੋਗਰਾਮਾਂ, ਨੀਤੀਆਂ ਅਤੇ ਫੈਸਲਿਆਂ ਬਾਰੇ ਜਿਥੇ ਵਿਸਥਾਰ ‘ਚ ਸਾਰਿਆਂ ਨੂੰ ਜਾਣੂ ਕਰਵਾਇਆ ਉਥੇ ਉਨ੍ਹਾਂ ਜ਼ਿਲ੍ਹਾ ਤੇ ਸਬ ਡਵੀਜ਼ਨ ਦੀਆਂ ਨਵੀਆਂ ਚੁਣੀਆਂ ਗਈਆਂ ਜਥੇਬੰਧਕ ਟੀਮਾਂ ਨੂੰ ਵਧਾਈ ਵੀ ਦਿੱਤੀ। ਮੀਟਿੰਗ ਦੌਰਾਨ ਹਾਜ਼ਰ ਸਮੂਹ ਮੈਂਬਰਾਂ ਨੇ ਜਸਵੀਰ ਸਿੰਘ ਘੁੰਮਣ ਨੂੰ ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਚੁਣੇ ਜਾਣ ‘ਤੇ ਸਨਮਾਨਿਤ ਕੀਤਾ। ਮੀਟਿੰਗ ਦੇ ਅੰਤ ਵਿਚ ਸ. ਜਸਵੀਰ ਘੁੰਮਣ ਨੇ ਜਿਥੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਉਥੇ ਜਥੇਬੰਦੀ ਦੀ ਚੜ੍ਹਦੀ ਕਲਾ ਲਈ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply