Thursday, June 11, 2026

ਬੇਅਦਬੀ ਦੇ ਗ੍ਰਿਫਤਾਰ ਕੀਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ ਚੇਅਰਮੈਨ ਉਦੋਕੇ

PPN1403201612ਚੌਂਕ ਮਹਿਤਾ,14 ਮਾਰਚ (ਜੋਗਿੰਦਰ ਸਿੰਘ ਮਾਣਾ) – ਪਿੰਡ ਰਾਮਦੀਵਾਲੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਘੋਰ ਬੇਅਦਬੀ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਵਿਮੁਕਤ ਜਾਤੀਆਂ ਸਮਾਜ ਸੁਧਾਰ ਸੰਗਠਨ ਪੰਜਾਬ ਤੇ ਵਾਇਸ ਚੇਅਰਮੈਨ ਬਲਾਕ ਸੰਮਤੀ ਤਰਸਿੱਕਾ ਜਥੇ ਹਰਭਜਨ ਸਿੰਘ ਉਦੋਕੇ ਨੇ ਪੰਥ ਵਿਰੋਧੀ ਸ਼ਰਾਰਤੀ ਅਨਸਰਾਂ ਵੱਲੋ ਕੀਤਾ ਇਹ ਕਾਰਾ ਸਿੱਖ ਕੌਮ ਲਈ ਮੰਦਭਾਗਾ ਦੱਸਿਆ। ਉਨਾ੍ਹਂ ਕਿਹਾ ਕਿ ਸਿੱਖ ਧਰਮ ਸਰਬੱਤ ਦਾ ਭਲਾ ਮੰਗਣ ਵਾਲਾ ਧਰਮ ਹੈ । ਉਨਾ੍ਹਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਰਾਮਦੀਵਾਲੀ ਦੇ ਗ੍ਰਿਫਤਾਰ ਕੀਤੇ ਦੋਸ਼ੀਆਂ ਨੂੰ ਜਲਦ ਤੋ ਜਲਦ ਸਖਤ ਸੱਜਾਵਾਂ ਦਿੱਤੀਆਂ ਜਾਣ ਤਾਂ ਜੋ ਸਿੱਖ ਧਰਮ ਦੇ ਦੋਖੀਆਂ ਲਈ ਮਿਸਾਲ ਬਣ ਸਕੇ। ਉਨਾ੍ਹਂ ਬੀਤੇ ਸਮੇ ਦੌਰਾਨ ਬਰਗਾੜ੍ਹੀ ਅਤੇ ਹੁਣ ਰਾਮਦੀਵਾਲੀ ਤੇ ਟਾਂਗਰਾ ਵਿਖੇ ਵਾਪਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੁਖਦਾਈ ਘਟਨਾਕ੍ਰਮ ਤੋ ਕੌਮ ਨੂੰ ਸੁਚੇਤ ਹੋਣ ਲਈ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਪਿੰਡਾਂ ਦੇ ਗੁਰੁਦਆਰਾ ਸਾਹਿਬ ਦੀ ਰਖਵਾਲੀ ਖੁੱਦ ਕਰਨੀ ਚਾਹੀਦੀ ਹੈ ਤੇ ਗੁਰਦੁਆਰਾ ਸਾਹਿਬ ‘ਚ ਸੀ.ਸੀ.ਟੀ.ਵੀ ਕੈਮਰੇ ਲਾਜਮੀ ਲਗਾਉਣੇ ਚਾਹੀਦੇ ਹਨ ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply