Saturday, June 20, 2026

ਥਾਣਾ ਮਹਿਤਾ ਵੱਲੋ ਨਸ਼ੀਲੇ ਪਦਾਰਥਾਂ ਸਮੇਤ 4 ਨੌਜਵਾਨ ਕਾਬੂ, ਪਰਚਾ ਦਰਜ

PPN1503201507ਚੌਂਕ ਮਹਿਤਾ, 15 ਮਾਰਚ (ਜੋਗਿੰਦਰ ਸਿੰਘ ਮਾਣਾ)- ਥਾਣਾ ਮਹਿਤਾ ਦੀ ਪੁਲਿਸ ਵੱਲੋ ਗਸਤ ਦੌਰਾਨ ਵੱਖ ਵੱਖ ਜਗਾ੍ਹ ਤੋ ਚਾਰ ਨੌਜਵਾਨਾ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ, ਜਾਣਕਾਰੀ ਅਨੁਸਾਰ ਐਸਐਸਪੀ ਦਿਹਾਤੀ ਜਸਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਥਾਣਾ ਮਹਿਤਾ ਦੇ ਮੁੱਖ ਅਫਸਰ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਏਐਸਆਈ ਬਲਜੀਤ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਪਿੰਡ ਉਦੋਨੰਗਲ ਵਿਖੇ ਸੂਏ ਦੇ ਪੁੱਲ ਕੋਲੋ ਇੱਕ ਮੋਨੇ ਵਿਅਕਤੀ ਨੂੰ ਸ਼ੱਕੀ ਹਾਲਤ ਵਿਚ ਕਾਬੂ ਕੀਤਾ ਗਿਆ ਜਿਸ ਦੀ ਪਛਾਣ ਅਵਤਾਰ ਸਿੰਘ ਉਰਫ ਸੰਜੇ ਪੁੱਤਰ ਬਲਵੰਤ ਸਿੰਘ ਵਾਸੀ ਘੁਮਾਣ ਰੋਡ ਮਹਿਤਾ ਚੌਂਕ ਵਜੋ ਹੋਈ ਅਤੇ ਉਸ ਕੋਲੋ 120 ਨਸ਼ੀਲੇ ਕੈਪਸ਼ਲ ਅਤੇ 130 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਮੁਕੱਦਮਾ ਨੰਬਰ 18 ਧਾਰਾ 21- 22-61-85 ਐਨ ਡੀ ਪੀ ਐਸ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ, ਇਸੇ ਤਰਾ੍ਹਂ ਏਐਸਆਈ ਬਘੇਲ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ ਪਿੰਡ ਖੱਬੇਰਾਜਪੂਤਾਂ ਦੀ ਡਰੇਨ ਤੋ ਸ਼ੱਕੀ ਹਾਲਤ ‘ਚ ਝਾੜ੍ਹੀਆਂ ਵਿਚ ਬੈਠੇ ਤਿੰਨ ਨੌਜਵਾਨ ਜੋ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ ਅਤੇ ਪੁਲਿਸ ਕਰਮਚਾਰੀਆਂ ਵੱਲੋ ਬਹੁਤ ਮੁਸਤੈਦੀ ਨਾਲ ਉਨਾ੍ਹਂ ਨੂੰ ਕਾਬੂ ਕਰ ਲਿਆ ਗਿਆ, ਪੁੱਛਗਿੱਛ ਦੌਰਾਨ ਉਨਾ੍ਹਂ ਤਿੰਨਾ ਨੌਜਵਾਨਾ ਦੀ ਪਛਾਣ ਝਿਲਮਿਲ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬੁੱਜਿਆਂਵਾਲੀ, ਬਲਵੀਰ ਸਿੰਘ ਸਿਵਾ ਪੁੱਤਰ ਸੁਰਿੰਦਰ ਸਿੰਘ, ਮਲਕੀਤ ਸਿੰਘ ਪੁੱਤਰ ਬਲਵੰਤ ਸਿੰਘ ਵੱਜੋ ਹੋਈ, ਤਲਾਸ਼ੀ ਦੌਰਾਨ ਉਨਾ੍ਹਂ ਕੋਲੋ ਸਿਲਵਰ ਪੇਪਰ, ਲਾਈਟਰ ਅਤੇ 10 ਰੁਪੈ ਦਾ ਗੋਲ ਕੀਤਾ ਹੋਇਆ ਨੋਟ ਸਾਰੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਿਚ ਕੰਮ ਆਉਦੇ ਹਨ ਬਰਾਮਦ ਕੀਤੇ ਗਏ ਤੇ ਇੰਨਾ੍ਹਂ ਖਿਲਾਫ ਮੁਕੱਦਮਾ ਨੰਬਰ 19 ਧਾਰਾ 29-61-85 ਤਹਿਤ ਦਰਜ ਕਰਕੇ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply