Friday, March 20, 2026

ਵਿਸ਼ੇਸ਼ ਲੋੜਾਂ ਵਾਲੇ 488 ਬੱਚਿਆਂ ਨੂੰ 42 ਲੱਖ ਦੀ ਵੰਡੀ ਸਹਾਇਕ ਉਪਕਰਣ ਸਮੱਗਰੀ -ਡੀ.ਸੀ

PPN1503201524

ਫਾਜ਼ਿਲਕਾ, 15 ਮਾਰਚ (ਵਨੀਤ ਅਰੋੜਾ)- ਫਾਜ਼ਿਲਕਾ ਜ਼ਿਲ੍ਹੇ ਅੰਦਰ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਲਈ ਸਰਵ ਸਿੱਖਿਆ ਅਭਿਆਨ ਦੇ ਆਈ.ਈ.ਡੀ. ਅਤੇ ਆਈ.ਈ.ਡੀ.ਐਸ.ਐਸ.ਕੰਪੌਨੈਂਟ (ਰਮਸਾ) ਤਹਿਤ ਕੀਤੀ ਗਈ ਬਣਾਉਟੀ ਅੰਗਾਂ ਦੀ ਵੰਡ ਵਿਦਿਆਰਥੀਆਂ ਦੇ ਰੋਜਮਰ੍ਹਾ ਜੀਵਨ ਵਿਚ ਵੱਡੀ ਸਹਾਇਕ ਸਿੱਧ ਹੋ ਰਹੀ ਹੈ।ਆਈ.ਈ.ਡੀ. ਕੰਪੌਨੈਂਟ ਤਹਿਤ ਜ਼ਿਲ੍ਹੇ ਦੇ 488 ਬੱਚਿਆਂ ਨੂੰ 41 ਲੱਖ 72 ਹਜ਼ਾਰ ਰੁਪਏ ਦੇ ਸਮਾਨ (ਬਣਾਉਟੀ ਅੰਗਾਂ) ਦੀ ਵੰਡ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਸਰਵ ਸਿੱਖਿਆ ਅਭਿਆਨ ਅਧੀਨ ਜ਼ਿਲ੍ਹਾ ਫਾਜ਼ਿਲਕਾ ਦੇ ਸਮੂਹ 6 ਤੋਂ 14 ਸਾਲ ਅਤੇ ਰਮਸਾ ਤਹਿਤ 9ਵੀਂ ਤੋਂ 12ਵੀਂ ਜਮਾਤ ਵਿਚ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਤਹਿਸੀਲ ਪੱਧਰ ਤੇ ਐਸਸਮੈਂਟ ਕੈਂਪ ਲਗਾਏ ਸਨ। ਜਿੰਨ੍ਹਾਂ ਵਿਚ ਬੱਚਿਆਂ ਨੂੰ ਡਾਕਟਰ ਵੱਲੋਂ ਸਹਾਇਤਾ ਸਮੱਗਰੀ ਅਤੇ ਉਪਕਰਣ ਦੇਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੈਂਪਾਂ ਵਿਚ ਜਾਂਚ ਕੀਤੇ ਗਏ ਬੱਚਿਆਂ ਨੂੰ ਬਣਾਉਟੀ ਅੰਗਾਂ ਦੀ ਵੰਡ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲ ਅਬੋਹਰ ਦੇ 128 ਵਿਦਿਆਰਥੀਆਂ ਨੂੰ 14 ਲੱਖ 25 ਹਜਾਰ 872 ਰੁਪਏ ਦੇ ਬਣਾਉਟੀ ਅੰਗ ਉਪਲੱਬਧ ਕਰਵਾਏ ਗਏ ਹਨ। ਇਸ ਤਰ੍ਹਾਂ ਜਲਾਲਾਬਾਦ ਤਹਿਸੀਲ ਦੇ 143 ਵਿਦਿਆਰਥੀਆਂ ਨੂੰ 15 ਲੱਖ 90 ਹਜ਼ਾਰ 322 ਅਤੇ ਫਾਜ਼ਿਲਕਾ ਤਹਿਸੀਲ ਦੇ 106 ਵਿਦਿਆਰਥੀਆਂ ਨੂੰ 11 ਲੱਖ 56 ਹਜ਼ਾਰ 286 ਰੁਪਏ ਦੇ ਬਣਾਉਟੀ ਅੰਗ ਅਤੇ ਸਹਾਇਕ ਸਮਾਨ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੰਡੀ ਗਈ ਸਹਾਇਤਾ ਸਮੱਗਰੀ ਵਿਚ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਟ੍ਰਾਈ ਸਾਈਕਲ, ਵ੍ਹੀਲ ਚੇਅਰ, ਰੋਲੇਟਰ, ਫੌੜੀਆਂ, ਸੀ.ਪੀ.ਚੇਅਰ, ਐਮ. ਆਰ. ਕਿੱਟ, ਕੈਲੀਪਰ, ਬ੍ਰੇਲ ਕਿੱਟ, ਸਮਾਰਟ ਕੇਨ, ਵਾਕਿੰਗ ਸਟਿੱਕ ਅਤੇ ਕੰਨਾਂ ਦੀਆਂ ਮਸ਼ੀਨਾਂ ਆਦਿ ਦੀ ਵੰਡ ਕੀਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ.ਸਿ.) ਹਰੀ ਚੰਦ ਕੰਬੋਜ ਨੇ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਐਲਮਿਕੋ ਕੰਪਨੀ ਕਾਨਪੁਰ ਦੇ ਮਾਹਰ ਡਾਕਟਰੀ ਟੀਮ ਵੱਲੋਂ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੀ ਜਾਂਚ ਕਰਕੇ ਇਹ ਬਣਾਉਟੀ ਅੰਗ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਵਿਦਿਆਰਥੀਆਂ ਦੀ ਜਾਂਚ ਸਬੰਧੀ ਕੈਂਪ ਸਤੰਬਰ 2015 ਦੌਰਾਨ ਲਗਾਏ ਗਏ ਸਨ। ਜਿੰਨ੍ਹਾਂ ਵਿਦਿਆਰਥੀਆਂ ਦੀ ਬਣਾਉਟੀ ਅੰਗਾਂ ਲਈ ਸ਼ਨਾਖਤ ਕੀਤੀ ਗਈ ਸੀ ਉਨ੍ਹਾਂ ਨੂੰ ਤਹਿਸੀਲ ਪੱਧਰ ਤੇ ਲਗਾਏ ਗਏ ਕੈਂਪਾਂ ਵਿਚ ਸਮੱਗਰੀ ਦੀ ਵੰਡ ਕੀਤੀ ਗਈ ਹੈ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply