
ਸੰਦੌੜ, 16 ਮਾਰਚ (ਹਰਮਿੰਦਰ ਭੱਟ ਸਿੰਘ) – ਪੰਜਾਬ ਦੇ ਪਾਣੀ, ਸਿੱਖ ਨਸਲਕਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਸਿੱਖ ਕੌਮ ਦੀ ਸਾਹ ਰਗ ਵਰਗੇ ਮਸਲਿਆਂ ਨਾਲ ਸਿੱਖ ਕੌਮ ਦੇ ਜ਼ਜ਼ਬਾਤ ਜੁੜੇ ਹਨ। ਰਾਜਨੀਤੀ ਦੇ ਪਿੜ ਦੀ ਧੰਨਾਤਰ ਪਾਰਟੀਆਂ ਇਹ ਮਸ਼ਲਿਆਂ ਨੂੰ ਹੱਲ ਕਰਨ ਦੀ ਬਜਾਏ , ਵੋਟਾਂ ਪ੍ਰਾਪਤ ਕਰਨ ਲਈ ‘ਬ੍ਰਹਮ ਆਸਤਰ’ ਦੇ ਤੌਰ ਤੇ ਵਰਤਦੀਆਂ ਹਨ। ਇਨਾਂ ਸਬਦਾਂ ਦਾ ਪ੍ਰਗਟਾਵਾ ਬਰਨਾਲਾ ਪੁਲਿਸ ਵੱਲੋ ਸਰਬੱਤ ਖ਼ਾਲਸਾ ਵਾਲੇ ਮਾਮਲੇ ਵਿਚ ਦਰਜ ਕੇਸ ਵਿਚ ਬਰਨਾਲਾ ਜੇਲ੍ਹ ਵਿਚੋਂ ਕੋਰਟ ‘ਚ ਪੇਸ਼ੀ ਭੁਗਤਣ ਪੁੱਜੇ ਗੁਰਮਤਿ ਪ੍ਰਚਾਰ ਸੇਵਾ ਲਹਿਰ (ਜਥਾ ਠੀਕਰੀਵਾਲਾ) ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਠੀਕਰੀਵਾਲ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ।
ਭਾਈ ਠੀਕਰੀਵਾਲ ਨੇ ਕਿਹਾ ਕਿ ਆਜ਼ਾਦ ਭਾਰਤ ਵਿਚੋਂ ਗ਼ੁਲਾਮੀ ਦੇ ਦਿਨ ਹੰਢਾਅ ਰਹੀ ਸਿੱਖ ਕੌਮ ਘੱਟ ਗਿਣਤੀ ਵਿਚ ਹੋਣ ਕਰ ਕੇ ਹਮੇਸ਼ਾਂ ਹੀ ਵਿਤਕਰੇ ਦਾ ਸ਼ਿਕਾਰ ਰਹੀ ਹੈ।ਵੋਟਾਂ ਪ੍ਰਾਪਤ ਕਰਨ ਵੇਲੇ ਸਭ ਪਾਰਟੀਆਂ ਸਿੱਖ ਮਸਲਿਆਂ ਨੂੰ ੇ ਉਭਾਰ ਕੇ ਵੋਟਾਂ ਪ੍ਰਾਪਤ ਕਰਦੀਆਂ ਹਨ।ਵੋਟਾਂ ਵਟਰਨ ਕੇ ਸਿੱਖ ਮਸਲਿਆਂ ਨੂੰ ਲੀਡਰ ਫਿਰ ਵਿਸਾਰ ਦਿੰਦੇ ਹਨ।ਉਨਾਂ ਕਿਹਾ ਕਿ ਮਿਸ਼ਨ 2017 ਵਿਚ ਜਿੱਤ ਪ੍ਰਾਪਤ ਕਰਨ ਲਈ ਅਤੇ ਸਿੱਖਾਂ ਦੇ ਮਸਲਿਆਂ ਨੂੰ ਦਬਾਉਣ ਲਈ ਹੁਣ ਐੱਸ ਵਾਈ.ਐਲ ਲਹਿਰ ਦੇ ਮਸਲੇ ਨੂੰ ਜਾਣ ਬੁੱਝ ਕੇ ਉਭਾਰਿਆ ਜਾ ਰਿਹਾ ਹੈ।ਵਰਤਮਾਨ ਸਮੇਂ ਵਿਚੋਂ ਪੰਜਾਬ ਵਿਚੋਂ ਥਾਂ-ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਹੋ ਰਹੀ ਹੈ। ਜੇਕਰ ਪੰਜਾਬ ਸਰਕਾਰ ਸਿੱਖ ਮਸਲਿਆ ਪ੍ਰਤੀ ਸੰਜੀਦਾ ਹੈ ਤਾਂ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਫਾਹੇ ਲਾਵੇ। ਇਸ ਮੌਕੇ ਤੇ ਭਾਈ ਠੀਕਰੀਵਾਲਾ ਦੇ ਪੱਖ ਵਿਚੋਂ ਸੀਨੀਅਰ ਐਡਵੋਕੇਟ ਰਾਜਦੇਵ ਸਿੱਖ ਖ਼ਾਲਸਾ, ਜਤਿੰਦਰਪਾਲ ਸਿੰਘ ਉਗੋਕੇ ਪੇਸ਼ ਹੋਏ । ਭਾਈ ਠੀਕਰੀਵਾਲਾ ਨੂੰ ਮਿਲਣ ਲਈ ਬਾਬਾ ਲਛਮਣ ਸਿੰਘ ਮੰਡੇਰ, ਬਾਪੂ ਜਸਵੰਤ ਸਿੰਘ, ਬਿਕਰ ਸਿੰਘ ਜਵੰਦਾ, ਜਗਤਾਰ ਸਿੰਘ ਵਜੀਦ-ਕੇ ਸਤਨਾਮ ਸਿੰਘ, ਗੁਰਜੰਟ ਸਿੰਘ ਸ਼ੇਖ਼ਾ, ਪਰਮਜੀਤ ਸਿੰਘ ਪੰਮਾ, ਗੁਰਧਿਆਨ ਸਿੰਘ, ਕੁਲਦੀਪ ਸਿੰਘ ਹੈਪੀ ਆਦਿ ਹਾਜ਼ਰ ਸਨ।
Punjab Post Daily Online Newspaper & Print Media