Tuesday, April 21, 2026

ਸਾਹਿਬ ਸੇਵਾ ਸੁਸਾਇਟੀ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਕੰਪਿਊਟਰ ਸਿਖਲਾਈ ਕੈਂਪ

 PPN1603201603

ਸੰਦੌੜ, 16 ਮਾਰਚ (ਹਰਮਿੰਦਰ ਭੱਟ ਸਿੰਘ)- ਸਮਾਜ ਦੀ ਸੇਵਾ ਅਤੇ ਤਕਨੀਕੀ ਵਿੱਦਿਆ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਅ ਰਹੀ ਸਾਹਿਬ ਸੇਵਾ ਸੁਸਾਇਟੀ ਸੰਦੌੜ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਦੀ ਜਾਗਰੂਕਤਾ ਅਤੇ ਮੁੱਢਲੀ ਸਿਖਲਾਈ ਦਾ ਕੈਂਪ ਸਾਹਿਬ ਕੰਪਿਊਟਰਜ਼ ਵਿਖੇ ਆਯੋਜਿਤ ਕੀਤਾ ਗਿਆ ਹੈ। ਇਸ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਸੰਦੌੜ ਦੇ ਅਧਿਆਪਕ ਹਰਪ੍ਰੀਤ ਸਿੰਘ ਦੇ ਵਿਸ਼ੇਸ਼ ਸਹਿਯੋਗ ਸਦਕਾ ਸਕੂਲ ਦੇ ਨਿੱਕੇ ਨਿੱਕੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਅਤੇ ਸਮੇਂ ਦੀ ਮੁੱਖ ਲੋੜ ਕੰਪਿਊਟਰ ਦੀ ਮੁੱਢਲੀ ਸਿਖਲਾਈ ਲਈ ਵਿਸ਼ੇਸ਼ ਤੌਰ ਤੇ ਦਾਖਲ ਕੀਤਾ ਗਿਆ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੀ ਵਾਈਜ਼ ਪ੍ਰੈਜ਼ੀਡੈਂਟ ਮੈਡਮ ਲੇਖਕਾ ਅਮਨਦੀਪ ਕੌਰ ਜਲਵਾਣਾ ਨੇ ਦੱਸਿਆ ਕਿ ਅਜੋਕੇ ਮਹਿੰਗਾਈ ਦੇ ਦੌਰ ਵਿਚ ਤਕਨੀਕੀ ਵਿੱਦਿਆ ਅਤੇ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਲੈਣ ਦੇ ਚਾਹਵਾਨ ਵਿਦਿਆਰਥੀਆਂ ਦੀ ਆਰਥਿਕ ਪੱਖੋਂ ਕਮਜ਼ੋਰ ਪਰਵਾਰ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਭਵਿੱਖ ਕੰਪਿਊਟਰ ਦੀ ਮੁੱਢਲੀ ਜਾਣਕਾਰੀ ਤੋਂ ਬਿਨਾਂ ਘੋਰ ਹਨੇਰੇ ਵਿਚ ਹੈ ਅਜੋਕੇ ਵਿਗਿਆਨਕ ਯੁੱਗ ਵਿਚ ਸਮੇਂ ਦੀ ਮੁੱਖ ਲੋੜ ਕੰਪਿਊਟਰ ਹੈ ।
ਸੰਸਥਾ ਦੇ ਚੇਅਰਮੈਨ ਹਰਮਿੰਦਰ ਭੱਟ ਸਿੰਘ ਨੇ ਕਿਹਾ ਕਿ ਸਰਕਾਰ ਚਾਹੇ ਤਾਂ ਪ੍ਰਾਇਮਰੀ ਸਕੂਲ ‘ਚ ਵਿੱਦਿਆ ਦੇ ਪੱਧਰ ‘ਚ ਆ ਰਹੀਆਂ ਕਮੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ, ਹੈ ਪਰ ਅਫ਼ਸੋਸ ਇਸ ਗੰਭੀਰ ਮਸਲੇ ਤੇ ਕੋਈ ਵੀ ਸਮਾਜਿਕ, ਧਾਰਮਿਕ ਜਾਂ ਰਾਜਨੀਤਿਕ ਸੰਸਥਾ ਦਾ ਧਿਆਨ ਨਹੀਂ ਹੈ ।ਉਨ੍ਹਾਂ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਸਰਕਾਰ ਨੂੰ ਪਹਿਲ ਦੇ ਆਧਾਰ ‘ਤੇ ਕੰਪਿਊਟਰ ਦੀ ਸਿੱਖਿਆ ਨੂੰ ਪ੍ਰਾਈਵੇਟ ਸਕੂਲਾਂ ਵਾਂਗ ਬਗੈਰ ਕਿਸੇ ਭੇਦ ਭਾਵ ਤੋਂ ਲਾਜ਼ਮੀ ਕਰਨਾ ਚਾਹੀਦਾ ਹੈ । ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਸੰਦੌੜ ਦੇ ਅਧਿਆਪਕਾਂ ਦਾ ਇਸ ਉਪਰਾਲੇ ਦੀ ਸ਼ੁਰੂਆਤ ਕਰਨ ਵਿਚ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਮੈਡਮ ਜਸਵੀਰ ਕੌਰ ਫਰਵਾਲੀ, ਮੈਡਮ ਰਮਨਦੀਪ ਕੌਰ ਲੋਹਟਬੱਦੀ, ਮੈਡਮ ਸਨਦੀਪ ਕੌਰ, ਸਾਹਿਬਜੋਤ ਸਿੰਘ ਸੌਂਦ, ਲਖਵੀਰ ਸਿੰਘ ਸੰਦੌੜ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply