ਫਾਜ਼ਿਲਕਾ, 16 ਮਾਰਚ (ਵਨੀਤ ਅਰੋੜਾ) – ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਅੱਜ ਭਾਰਤ ਚੋਣ ਕਮਿਸ਼ਨ ਦੇ ”ਕੌਮੀ ਵੋਟਰ ਸੂਚੀ ਸੁੱਧੀਕਰਨ ਪ੍ਰੋਗਰਾਮ-2016” ਅਤੇ ਪੋਲਿੰਗ ਬੂਥਾਂ ਦੀ ਰੈਸ਼ਨੇਲਾਈਜੇਸ਼ਨ ਸਬੰਧੀ ਜ਼ਿਲ੍ਹੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ ਗਈੇ । ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਵੱਲੋਂ ਇਹ ਸੂਚਿਤ ਕੀਤਾ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋ ”ਕੌਮੀ ਵੋਟਰ ਸੂਚੀ ਸੁੱਧੀਕਰਨ ਪ੍ਰੋਗਰਾਮ-2016” ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਅਧੀਨ ਵੋਟਰ ਜਿਨ੍ਹਾਂ ਦੀ ਇੱਕ ਤੋਂ ਵੱਧ ਜਗ੍ਹਾ ਤੇ ਵੋਟ ਹੈ, ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਵੈ ਇੱਛੁਕ ਤੌਰ ਅੱਗੇ ਆਉਣ ਅਤੇ ਇਸ ਪ੍ਰੋਗਰਾਮ ਦੇ ਦੋਰਾਨ ਆਪਣੇ ਰਹਿਣ ਵਾਲੀ ਜਗ੍ਹਾ ਤੇ ਵੋਟ ਰੱਖਣ ਅਤੇ ਜੇਕਰ ਕਿਸੇ ਦੂਸਰੀ ਜਗ੍ਹਾ ਤੇ ਵੋਟ ਬਣੀ ਹੈ ਤਾਂ ਫਾਰਮ ਨੰ. 7 ਭਰ ਕੇ ਉਸ ਦੂਸਰੀ ਵੋਟ ਨੂੰ ਕਟਵਾ ਦੇਣ। ਫਾਰਮ ਨੰ. 7 ਨੂੰ ਐਨ.ਵੀ.ਐਸ.ਪੀ.ਦੇ ਵੈੱਬ ਪੋਰਟਲ, ਬੂਥ ਲੈਵਲ ਅਫਸਰਾਂ ਕੋਲ ਅਤੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰ ਵਿੱਚ ਜਮਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇੱਕ ਤੋਂ ਵੱਧ ਜਗ੍ਹਾ ਤੇ ਗਲਤ ਘੋਸ਼ਣਾਪੱਤਰ ਦੇ ਕੇ ਵੋਟ ਬਣਾਉਣਾ ਆਰ.ਪੀ. ਐਕਟ 1950 ਦੇ ਸੈਕਸ਼ਨ 31 ਅਧੀਨ ਜੁਰਮ ਹੈ। ਇਸ ਦੇ ਨਾਲ ਹੀ ਮੁੱਖ ਚੋਣ ਅਫਸਰ, ਪੰਜਾਬ ਵੱਲੋਂ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਅਧੀਨ ਵੋਟ ਬਨਾਉਣ ਲਈ ਫਾਰਮ ਨੰ. 6, ਵੋਟ ਕਟਾਉਣ ਲਈ ਫਾਰਮ ਨੰ. 7, ਵੋਟ ਵਿੱਚ ਸੋਧ ਕਰਾਉਣ ਲਈ ਫਾਰਮ ਨੰ. 8 ਅਤੇ ਉਸੇ ਹੀ ਵਿਧਾਨ ਸਭਾ ਚੋਣ ਹਲਕੇ ਵਿੱਚ ਵੋਟ ਸ਼ਿਫਟ ਕਰਾਉਣ ਲਈ ਫਾਰਮ ਨੰ. 8 ਓ ਭਰ ਕੇ ਮਿਤੀ:10-06-2016 ਤੱਕ ਬੂਥ ਲੈਵਲ ਅਫਸਰਾਂ ਕੋਲ ਜਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਦਫਤਰ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ।
Check Also
ਵਿਧਾਇਕ ਡਾ. ਗੁਪਤਾ ਨੇ ਕ੍ਰਿਕਟ ਪ੍ਰੇਮੀਆਂ ਲਈ ਮਿੰਨੀ ਗਰਾਊਂਡ ਦੇ ਨਿਰਮਾਣ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 1 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ …
Punjab Post Daily Online Newspaper & Print Media