Tuesday, March 17, 2026

ਸਟੇਟ ਬੈਂਕ ਆਫ ਇੰਡੀਆ ਵੱਲੋਂ ਡੈਫ ਐਂਡ ਡੰਬ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਭੇਂਟ

PPN1703201605

ਬਠਿੰਡਾ, 17 ਮਾਰਚ (ਅਵਤਾਰ ਸਿੰਘ ਕੈਂਥ)- ਸਟੇਟ ਬੈਂਕ ਆਫ ਇੰਡੀਆ ਦੀ ਮੁੱਖ ਬਰਾਂਚ ਵੱਲੋਂ ਅੱਜ ਮਹੰਤ ਗੁਰਬੰਤਾ ਦਾਸ ਡੈਫ ਐਂਡ ਡੰਬ ਸਕੂਲ ਦੀਆਂ ਵਿਦਿਆਰਥਣਾਂ ਨੂੰ ਸਿਲਾਈ ਮਸ਼ੀਨਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਕਰਵਾਏ ਸੰਖੇਪ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਦੇ ਮੁੱਖ ਮਹਿਮਾਨ ਸਟੇਟ ਬੈਂਕ ਆਫ ਇੰਡੀਆ ਸਰਕਲ ਚੰਡੀਗੜ੍ਹ ਦੇ ਚੀਫ ਜਰਨਲ ਮੈਨੇਜਰ ਅਨਿਲ ਕਿਸ਼ੋਰਾ ਸਨ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਖੇਤਰੀ ਮੈਨੇਜਰ ਰਜੇਸ਼ ਗੁਪਤਾ ਅਤੇ ਬਰਾਂਚ ਦੇ ਚੀਫ ਮੈਨੇਜਰ ਪਵਨ ਗਰਗ ਨੇ ਸ਼ਿਰਕਤ ਕੀਤੀ। ਇਸ ਮੌਕੇ ਸਿਲਾਈ ਮਸ਼ੀਨਾਂ ਭੇਂਟ ਕਰਦਿਆਂ ਅਨਿਲ ਕਿਸ਼ੋਰਾ ਨੇ ਬੱਚੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਜੇਕਰ ਲੜਕੀਆਂ ਤਰੱਕੀ ਕਰਦੀਆਂ ਹਨ ਤਾਂ ਇਸ ਨਾਲ ਸਮਾਜ ਨੂੰ ਦੋਹਰਾ ਫਾਇਦਾ ਹੁੰਦਾ ਹੈ। ਉਨ੍ਹਾਂ ਇਸ ਮੌਕੇ ਸਕੂਲ ਵੱਲੋਂ ਇੰਨ੍ਹਾਂ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਅਨਿਲ ਕਿਸ਼ੋਰਾ ਨੇ ਭਵਿੱਖ ‘ਚ ਵੀ ਇਸ ਸਕੂਲ ਦੀ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ। ਇਸ ਤੋਂ ਪਹਿਲਾਂ ਚੀਫ ਜਰਨਲ ਮੈਨੇਜਰ ਅਨਿਲ ਕਿਸ਼ੋਰਾ ਨੂੰ ਜੀ ਆਇਆਂ ਆਖਦਿਆਂ ਖੇਤਰੀ ਮੈਨੇਜਰ ਰਜੇਸ਼ ਗੁਪਤਾ ਕਿਹਾ ਕਿ ਬੈਂਕ ਵੱਲੋਂ ਇਹ ਕਿਸੇ ਤੇ ਅਹਿਸਾਨ ਨਹੀਂ ਹੈ ਬਲਕਿ ਇਸ ਤਰਾਂ ਕਰਕੇ ਇੱਕ ਸਮਾਜਿਕ ਜਿੰਮੇਵਾਰੀ ਦੀ ਪੂਰਤੀ ਕੀਤੀ ਜਾ ਰਹੀ ਹੈ। ਬਰਾਂਚ ਦੇ ਚੀਫ ਮੈਨੇਜਰ ਪਵਨ ਗਰਗ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸਮਾਜ ਦੇ ਹਰ ਵਰਗ ਨੂੰ ਸਟੇਟ ਬੈਂਕ ਆਫ ਇੰਡੀਆਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਹਾਜਰ ਸਕੂਲ ਪ੍ਰਬੰਧਕਾਂ ਨੇ ਬੈਂਕ ਅਧਿਕਾਰੀਆਂ ਦਾ ਇਸ ਉਪਰਾਲੇ ਪ੍ਰਤੀ ਧੰਨਵਾਦ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਬੈਂਕ ਆਉਣ ਵਾਲੇ ਸਮੇਂ ਦੌਰਾਨ ਵੀ ਇੰਨ੍ਹਾਂ ਬੱਚਿਆਂ ਦੀ ਸਹਾਇਤਾ ਲਈ ਅੱਗੇ ਆਉਂਦਾ ਰਹੇਗਾ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply