
ਅੰਮ੍ਰਿਤਸਰ, 18 ਮਾਰਚ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਕਾਲਜ ਪ੍ਰਬੰਧਕੀ ਕਮੇਟੀ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ.ਏ.ਵੀ. ਸੰਸਥਾਵਾਂ ਦੇ ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਦੀ ਸੁਯੋਗ ਅਗਵਾਈ ਹੇਠ ਕੰਮ ਕਰ ਰਹੀ ਡੀ.ਏ.ਵੀ.ਸੀ.ਏ.ਈ. ਵੱਲੋਂ ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਵੱਖਸ਼ਵੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਅਧਿਆਪਨ ਸਮੱਰਥਾ ਵਧਾਊ ਕਾਰਜਸ਼ਾਲਾਵਾਂ ਦਾ ਆਯੋਜਨ ਕੀਤਾ ਗਿਆ।ਇਹਨਾਂ ਵਿਸ਼ਿਆਂ ਵਿੱਚ ਮਿਊਜ਼ਿਕ/ਡਾਂਸ, ਐਸੱ. ਐਸੱ. ਟੀ., ਸਾਇੰਸ, ਮੈਥ, ਕੰਪਿਊਟਰ, ਅੰਗਰੇਜ਼ ਪੋਲੀਟੀਕਲ ਸਾਇੰਸ ਅਤੇ ਹਿਸਟਰੀ ਸ਼ਾਮਿਲ ਸਨ।ਇਹਨਾਂ ਕਾਰਜਸ਼ਾਲਾਵਾਂ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਕੀਤਾ ਅਤੇ ਵੱਖ ਵੱਖ ਸੰਸਥਾਵਾਂ ਤੋਂ ਆਏ ਅਧਿਆਪਕਾਂ ਨੂੰ ‘ਜੀ ਆਇਆਂ ਨੂੰ” ਆਖਿਆ । ਇਨ੍ਹਾਂ ਕਾਰਜਸ਼ਾਲਾਵਾਂ ਵਿੱਚ ਰਿਸੋਰਸ ਪਰਸਨਜ਼ ਵਜੋਂ ਕੁਮਾਰੀ ਸ਼ਮਾ ਸ਼ਰਮਾ, ਸ਼੍ਰੀਮਤੀ ਕਨਿਕਾ ਸ਼ਰਮਾ, ਸ਼੍ਰੀਮਤੀ ਸੁਮਨ ਸੋਹਲ (ਮਿਊਜ਼ਿਕ/ਡਾਂਸ), ਸz. ਮਨਵਿੰਦਰ ਸਿੰਘ, ਸz. ਬਲਵਿੰਦਰ ਸਿੰਘ (ਐਸ.ਐਸ.ਟੀ), ਸ਼੍ਰੀਮਤੀ ਸੁਨੀਤਾ ਚੋਪੜਾ, ਸ਼੍ਰੀਮਤੀ ਰਵਿੰਦਰ ਕੌਰ, ਸ਼੍ਰੀ ਵਿਕਾਸ ਖੰਨਾ, (ਸਾਇੰਸ), ਸ਼੍ਰੀਮਤੀ ਨਿਧੀ ਸ਼ਰਮਾ (ਮੈਥ), ਕੁਮਾਰੀ ਮੋਨਿਕਾ ਭੱਲਾ ਅਤੇ ਸ਼੍ਰੀਮਤੀ ਇੰਦਰਜੀਤ ਕੌਰ ਸੇਖੋਂ (ਕੰਪਿਊਟਰ), ਸ਼੍ਰੀ ਗੌਰਵ ਗੁਪਤਾ (ਇੰਨਫਾਰਮੈਟਿਕ ਪ੍ਰੈਕਟਿਸ) ਡੀ.ਏ.ਵੀ ਪਬਲਿਕ ਸਕੂਲ ਤੋਂ ਸਨ।ਕੁਮਾਰੀ ਕੰਵਲਪ੍ਰੀਤ ਕੌਰ (ਅੰਗਰੇਜ਼ੀ) ਅਤੇ ਸ਼੍ਰੀਮਤੀ ਅੰਜੂ ਸਹਿਗਲ (ਪੋਲੀਟੀਕਲ ਸਾਇੰਸ) ਪੁਲਿਸ ਡੀ.ਏ.ਵੀ ਪਬਲਿਕ ਸਕੂਲ, ਜਲੰਧਰ ਤੋ ਰਿਸੋਰਸ ਪਰਸਨ ਵਜੋਂ ਅਤੇ ਸ਼੍ਰੀ ਮੁਕੇਸ਼ ਗੁਪਤਾ (ਹਿਸਟਰੀ) ਪੁਲਿਸ ਡੀ.ਏ.ਵੀ ਪਬਲਿਕ ਸਕੂਲ, ਅੰਮ੍ਰਿਤਸਰ ਤੋਂ ਰਿਸੋਰਸ ਪਰਸਨ ਵਜੋਂ ਹਾਜ਼ਰ ਸਨ।ਇਸ ਮੌਕੇ ਵੱਖਸ਼ਵੱਖ ਡੀ.ਏ.ਵੀ. ਸੰਸਥਾਵਾਂ ਤੋਂ ਉਪਰੋਕਤ ਵਿਸ਼ਿਆਂ ਨਾਲ ਸੰਬੰਧਿਤ 95 ਅਧਿਆਪਕ ਸਾਹਿਬਾਨ ਹਾਜ਼ਰ ਸਨ।ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਆਪਣੇ ਸੰਦੇਸ਼ ਵਿੱਚ ਜਿੱਥੇ ਰਿਸੋਰਸ ਪਰਸਨਜ਼ ਦਾ ਧੰਨਵਾਦ ਕੀਤਾ ਉਥੇ ਸਮੂਹ ਅਧਿਆਪਕਾਂ ਨੂੰ ਆਪੋ ਆਪਣੇ ਵਿਸ਼ੇ ਵਿੱਚ ਹੋ ਰਹੀਆਂ ਤਕਨੀਕੀ ਤਬਦੀਲੀਆਂ ਤੋਂ ਜਾਣੂੰ ਹੋਣ ਲਈ ਵੀ ਕਿਹਾ ਅਤੇ ਵਿਦਿਆਰਥੀਆਂ ਨੂੰ ਹਰ ਤਬਦੀਲੀ ਨਾਲ ਨਜਿੱਠਣ ਦੇ ਸਮੱਰਥ ਬਣਾਉਣ ਲਈ ਪ੍ਰੇਰਿਆ । ਸਕੂਲ ਦੇ ਪ੍ਰਬੰਧਕ ਅਤੇ ਪ੍ਰਿੰਸੀਪਲ ਡੀ.ਏ.ਵੀ ਕਾਲਜ ਡਾ. ਰਾਜੇਸ਼ ਕੁਮਾਰ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਅਜਿਹੀਆਂ ਕਾਰਜਸ਼ਾਲਾਵਾਂ ਹੀ ਅਧਿਆਪਕਾਂ ਅੰਦਰ ਲਗਨ ਅਤੇ ਉਤਸ਼ਾਹ ਬਣਾਈ ਰੱਖਣ ਵਿੱਚ ਸਹਾਇਕ ਸਿੱਧ ਹੁੰਦੀਆਂ ਹੈ ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਣ ਅਤੇ ਸਿਖਾਉਣ ਵਰਗੀ ਪ੍ਰਕਿਰਿਆ ਲਗਾਤਾਰ ਚਲਦੀ ਰਹਿਣੀ ਚਾਹੀਦੀ ਹੈ।ਡੀ.ਏ.ਵੀ. ਵੱਲੋਂ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ ।
Punjab Post Daily Online Newspaper & Print Media