
ਬਟਾਲਾ, 20 ਮਾਰਚ – (ਨਰਿੰਦਰ ਬਰਨਾਲ) – ਵਿਦਿਅਕ ਖੇਤਰ ‘ਚ ਆਪਣੀਆਂ ਸ਼ਲਾਘਾਯੋਗ ਸੇਵਾਵਾਂ ਪ੍ਰਦਾਨ ਕਰ ਰਹੇ ਵਿਦਿਅਕ ਅਦਾਰਿਆ ‘ਚੋਂ ਇਕ ਹੈ ਸਵੇਰ ਚੜਦੇ ਸੂਰਜ ਦੀ ਕਿਰਨ ਨਾਲ ਹੀ ਇਸ ਸੰਸਥਾ ਵਿਚ ਸਿਖਿਆ ਦੀ ਸ਼ੁਰੂਆਤ ਹੋ ਜਾਂਦੀ ਹੈ, ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ, ਜੋ ਵਿਦਿਆ ਦੇ ਚਾਨਣ ਮੁਨਾਰੇ ਵਜੋਂ ਸਹਾਈ ਹੋ ਰਿਹਾ ਹੈ ਸੀ.ਬੀ.ਐਸ.ਈ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਇਸ ਸਕੂਲ ਨੇ 1997 ਤੋਂ ਆਪਣੀਆਂ ਸੇਵਾਵਾਂ ਆਰੰਭ ਕੀਤੀਆਂ ਅਤੇ ਸਮੇਂ-ਸਮੇਂ ‘ਤੇ ਚੰਗੀਆਂ ਸੇਵਾਵਾਂ ਪ੍ਰਦਾਨ ਕਰਦਿਆਂ ਕਈ ਅਹਿਮ ਪ੍ਰਾਪਤੀਆਂ ਕੀਤੀਆਂ ਸਕੂਲ ਐਮ.ਡੀ ਸ: ਹਰਸਿਮਰਤ ਸਿੰਘ ਸੰਧੂ ਅਤੇ ਪ੍ਰਿੰਸੀਪਲ ਸ੍ਰੀਮਤੀ ਸੰਤੋਸ਼ ਵੈਦ ਨੇ ਦੱਸਿਆ ਕਿ ਸੰਸਥਾ ਵੱਲਾ ਵਿਦਿਅਕ ਖੇਤਰ ‘ਚ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਘੱਟ ਫੀਸਾਂ ਤੇ ਵੱਧ ਸਹੂਲਤਾਂ ਨਾਲ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਧਾਰਮਿਕ, ਸਮਾਜਿਕ ਤੇ ਨੈਤਿਕ ਸਿੱਖਿਆ ਦੇ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਹਰ ਉਪਰਾਲਾ ਕੀਤਾ ਜਾਦਾ ਹੈ ਜਾਂ ਵਿਦਿਆਰਥੀ ਭਵਿੱਖ ਵਿਚ ਪੜ ਲਿਖ ਕੇ ਕਾਮਯਾਬ ਹੋਣ, ਸਮਾਜ ਤੇ ਦੇਸ਼ ਦਾ ਸਨਮਾਨ ਕਰਨ ਦੇ ਨਾਲ ਮਾਤਾ ਪਿਤਾ ਦਾ ਵੀ ਨਾ ਚਮਕਾਉਣ।ਵਿਦਿਆਰਥੀਆਂ ਦੀ ਸਖਸੀਅਤ ਨਿਘਾਰਨ ਵਿਚ ਹਰ ਪੱਧਰ ਦੇ ਮੁਕਾਬਲੇ ਇਥੇ ਕਰਵਾਏ ਜਾਦੇ ਹਨ, ਟੀਮਾਂ ਦੇ ਰੂਪ ਵਿਚ ਮੁਕਾਬਲਿਆਂ ਵਿਚ ਦੇਸ਼ ਭਗਤੀ, ਸਤਿਕਾਰ, ਭਰੂਣ ਹੱਤਿਆ, ਦਹੇਜ ਪ੍ਰਥਾ, ਏਡਜ ਦਿਵਸ, ਮਾਤਾ ਪਿਤਾ ਦਿਵਸ ਗੱਲ ਕੀ ਹਰੇਕ ਦਿਨ ਇਥੇ ਵਿਭਾਗ ਦੀਆਂ ਦਿਤੀਆਂ ਹਦਾਇਤਾਂ ਤੇ ਨਿਯਮਾਂ ਅਨੂਸਾਰ ਹੀ ਮਨਾਇਆ ਜਾਦਾ ਹੈ।ਸਾਇੰਸ ਵਿਸ਼ੇ ਨੂੰ ਪੜਾਉਣ ਦੀ ਬਜਾਏ ਪ੍ਰੈਕਟੀਕਲ ਵੱਲ ਵਿਸ਼ੇਸ ਧਿਆਨ ਦੇ ਕੇ ਊਸ ਨੂ ਵਿਦਿਆਰਥੀਆਂ ਦੀ ਪਹੁੰਚ ਤੱਕ ਪਹੁੰਚਾਇਆ ਜਾਦਾ ਹੈ। ਸਮੇ ਦੀ ਲੋੜ ਸਮਾਰਟ ਕਲਾਸਾਂ ਪ੍ਰਮੁੱਖ ਹਨ, ਵਿਸ਼ੇ ਨੂੰ ਇੰਟਰਨੈਟ ਤੇ ਪੀ.ਪੀ.ਟੀ ਤੋ ਇਲਾਵਰ ਸਲਾਇਡਾਂ ਦੀ ਮੱਦਦ ਨਾਲ ਹਰ ਪਾਠ ਪੜਾਂਇਆ ਜਾਦਾ ਹੈ, ਜਿਸ ਕਾਰਨ ਭਾਰਤ ਸਰਕਾਰ ਵੱਲੋ ਸੂਰੂ ਕੀਤਾ ਡਿਜੀਟਲ ਇੰਡੀਆ ਪ੍ਰੋਜੈਕਟ ਵੀ ਵਿਦਿਆਰਥੀਆ ਨੂੰ ਸਮਝਾ ਕੇ ਉਹਨਾ ਨੂੰ ਨਵੀਆਂ ਤਕਨੀਕਾਂ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ।ਸਾਰੇ ਸਕੂਲ ਵਿਚ ਅਧਿਆਪਕਾਂ ਦੁਆਰਾ ਕਲਾਸ ਵਿਚ ਕਰਵਾਈਆਂ ਜਾਦੀਆਂ ਕ੍ਰਿਰਿਆਵਾਂ ਤੇ ਸਹਾਇਕ ਕ੍ਰਿਰਿਆਵਾ ਨੂੰ ਸੀ ਸੀ ਟੀ ਵੀ ਮੱਦਦ ਨਾਲ ਵਾਚਿਆਂ ਜਾਦਾ ਹੈ, ਇਸ ਤਰਾਂ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਗੂਣਵੱਤਾ ਵਿਚ ਵਾਧਾ ਹੁੰਦਾ ਹੈ। ਲਾਇਬਰੇਰੀ ਦੇ ਨਾਲ ਈ ਲਾਇਬਰੇਰੀ ਦੀ ਮੱਦਦ ਨਾਲ ਬੱਚਿਆਂ ਨੂੰ ਟ੍ਰੇਡ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਵਿਚ ਸਮਾਜਿਕ ਕਦਰਾਂ ਕੀਮਤਾ ਨੂੰ ਮੁੱਖ ਰੱਖਦਿਆਂ ਹਰ ਧਾਰਮਿਕ ਤਿਉਹਾਰ ਭਾਵੇ ਕਿਸੇ ਧਰਮ ਦੀ ਵੀ ਹੋਵੇ ਪੂਰੀ ਸ਼ਰਧਾ ਨਾਲ ਮਨਾਇਆਂ ਜਾਦਾ ਹੈ ਸਾਝੀਵਾਲਤਾ ਸੁਨੇਤਾਂ ਦਿਤਾ ਜਾਂਦਾ ਹੈ। ਸਕੂਲ ਦਾ ਖੁੱਲਾ ਡੁੁੱਲ ਹਵਾਦਾਰ ਵਾਤਾਵਰਨ ਆਪਣੀ ਵੱਖਰੀ ਹੀ ਦਿਖ ਦਾ ਮਾਲਕ ਹੈ।ਦੂਰ ਦੂਰੇਡੇ ਪਿੰਡਾਂ ਤੇ ਕਸਬਿਆ ਵਿਚੋ ਵਿਦਿਆਰਥੀਆਂ ਨੂੰ ਸਕੂਲ ਤੱਕ ਲਿਆਉਣ ਤੇ ਘਰ ਘਰ ਤੱਕ ਛੱਡਣ ਦਾ ਦਾ ਪ੍ਰਬੰਧ ਬੱਸਾਂ ਦੁਆਰਾ ਕੀਤਾ ਕੀਤਾ ਜਾਦਾ ਹੈ, ਇਹਨਾ ਦੇ ਡਰਾਇਵਰ ਦੇ ਕੰਡਕਟਰ ਟ੍ਰੇਡ ਤੇ ਸੁਲਝੇ ਹੋਏ ਹਨ,ਜਿਹੜੇ ਹਰ ਸਮੇ ਟ੍ਰੇਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ। ਸਕੂਲ ਦੇ ਮਿਹਨਤੀ ਸਟਾਫ ਤੇ ਵਧੀਆ ਪ੍ਰਬੰਧਾਂ ਸਦਕਾ ਸਾਰੀਆਂ ਜਮਾਤਾਂ ਦੇ ਨਤੀਜੇ ਹਰ ਸਾਲ ਹੀ 100 ਫੀਸਦੀ ਰਹਿੰਦੇ ਹਨ। ਗੁਰੂ ਨਾਨਕ ਦੇਵ ਅਕੈਡਮੀ ਕਾਦੀਆਂ ਦੇ ਵਿਚੋ ਜਿੰਨਾਂ ਵਿਦਿਆਰਥੀਆਂ ਨੇ ਸਿਖਿਆ ਪ੍ਰਾਪਤ ਕੀਤੀ ਹੈ, ਦੇਸਾਂ ਵਿਦੇਸਾ ਵਿਚ ਅਹਿਮ ਅਹੁਦਿਆਂ ਦੇ ਬਿਰਾਜਮਾਨ ਦੇ ਸਮਾਜ ਦੀ ਸੇਵਾ ਕਰ ਰਹੇ ਹਨ।ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਉਚ ਵਿਦਿਅਕ ਸਟਾਫ਼ ਦੀ ਮਿਹਨਤ ਸਦਕਾ ਚੰਗੇ ਨਤੀਜੇ ਪ੍ਰਾਪਤ ਕਰਦਿਆਂ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਵਚਨਬੱਧ ਹੋਣ ਦੇ ਨਾਲ ਸਮਾਜ ਪ੍ਰਤੀ ਤੇ ਬੱਚਿਆਂ ਦੇ ਮਾਤਾ ਪਿਤਾ ਦੀਆਂ ਆਸਾਂ ਤੇ ਖਰਾ ਉਤਰਨ ਵਾਸਤੇ ਦਿਨ ਰਾਤ ਇਕ ਕਰਦਿਆਂ ਕੋਸ਼ਿਸ਼ਾਂ ਕਰ ਰਿਹਾ ਹੈ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media