Sunday, April 26, 2026

ਐਸ.ਆਰ ਸਰਕਾਰੀ ਕਾਲਜ ਵਿਖੇ ਮਾਂ ਬੋਲੀ ਕਵੀ ਦਰਬਾਰ ਆਯੋਜਿਤ

PPN2003201614

ਅੰਮ੍ਰਿਤਸਰ, 20 ਮਾਰਚ (ਸੁਖਬੀਰ ਖੁਰਮਨੀਆ)- ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਐਸ.ਆਰ ਸਰਕਾਰੀ ਕਾਲਜ (ਇ:) ਵਿਖੇ ਵਿਦਿਆਰਥੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ ਵਿਦਿਆਰਥੀਆਂ ਦੇ ਸਿਰਜਣਾਤਮਕ ਪ੍ਰਤਿਭਾ ਨੂੰ ਨਿਖਾਰਣ ਲਈ ਨਵੀਆਂ ਕਰੁੂੰਬਲਾਂ ਨੂੰ ਮੋਕਾ ਦਿੱਤਾ ਗਿਆ। ਸਮਾਰੋਹ ਦੀ ਪ੍ਰਧਾਨਗੀ ਪ੍ਰਿੰ: ਸੁਨੀਤਾ ਸਹਿਗਲ ਢਿੱਲੌਂ ਨੇ ਕੀਤੀ ਤੇ ਕਿਹਾ ਅੱਜ ਦੇ ਯੁੱਗ ਵਿਚ ਜਦੋਂ ਹਰ ਚੀਜ ਵਿਕਾਊ ਹੈ, ਅਤੇ ਕਦਰਾਂ ਕੀਮਤਾਂ ਗਵਾਚ ਰਹੀਆਂ ਹਨ, ਰਿਸ਼ਤੇ ਨਾਤੇ ਤਿੜਕ ਰਹੇ ਹਨ। ਅਜਿਹੇ ਮੋਕੇ ਤੇ ਅਜਿਹੀ ਊਸਾਰੂ ਸੋਚ ਨੂੰ ਸਿਜਦਾ ਕਰਨਾ ਬਣਦਾ ਹੈ। ਅਜਿਹੀ ਸੋਚ ਹੀ ਭਵਿੱਖ ਰੁਸ਼ਨਾਏਗੀ। ਇਸ ਮੋਕੇ ਬੇਹਤਰੀਨ ਕਵਿਤਾਵਾਂ ਪੇਸ਼ ਕਰਨ ਵਾਲੀਆਂ ਵਿਦਿਆਰਥਣਾਂ ਦਾ ਸਵਾਗਤ ਵੀ ਕੀਤਾ ਗਿਆ। ਮੰਚ ਦਾ ਸੰਚਾਲਨ ਮੈਡਮ ਕੁਲਦੀਪ ਕੋਰ ਵਲੋਂ ਬਾਖੂਬੀ ਨਿਭਾਇਆ ਗਿਆ। ਇਸ ਮੋਕੇ ਪ੍ਰੋਫ: ਸਤਨਾਮ ਸਿੰਘ, ਲਖਵਿੰਦਰ ਸਿੰਘ ਗਿੱਲ, ਸਵਿਤਾ ਸਚਦੇਵਾ, ਗੀਤਾ ਸ਼ਰਮਾ, ਸੁਮਨ ਸ਼ਰਮਾ, ਪ੍ਰੋਫ: ਕੁਲਵੰਤ ਸਿੰਘ, ਅਰਵਿੰਦਰਪਾਲ ਕੋਰ, ਬਲਜੀਤ ਕੋਰ, ਰੁਪਿੰਦਰ ਕੋਰ, ਬਲਵਿੰਦਰ ਕੋਰ ਰੰਧਾਵਾ, ਦਲਬੀਰ ਸੋਹਲ ਆਦਿ ਹਾਜਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply