Tuesday, April 28, 2026

ਮਾਲਵੇ ਦੀਆਂ ਸੰਗਤਾਂ ਨੇ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕੱਢੀ ਸ਼ੋਭਾ ਯਾਤਰਾ

PPN2103201604

ਸੰਦੌੜ, 21 ਮਾਰਚ (ਹਰਮਿੰਦਰ ਭੱਟ ਸਿੰਘ)- ਸ਼੍ਰੀ ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਮੁੱਖ ਰੱਖਦਿਆ ਹਲਵਾਰੇ ਤੋਂ ਖੁਰਾਲਗੜ੍ਹ ਸਾਹਿਬ ਤੱਕ ਸ਼ੋਭਾ ਯਾਤਰਾ ਕੱਢੀ ਗਈ । ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਪਿੰਡ ਟੁੂਸੇ, ਸਹੋੌਲੀ, ਭੋਰਾ ਬੜੇਲਾ, ਫੱਲੇਵਾਲ, ਮਨਸੂਰਾਂ, ਢੈਪਈ, ਰਤਨ, ਜੋਧਾਂ ਆਦਿ ਇਲਾਕੇ ਦੀਆਂ ਸੰਗਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕਾਰਨ ਉਪਰੰਤ ਖੁਰਾਲਗੜ੍ਹ ਸਾਹਿਬ ਨੂੰ ਚਾਲੇ ਪਾਏ । ਇਸ ਸ਼ੋਭਾ ਯਾਤਰਾ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਮੂਲੀਅਤ ਕੀਤੀ।ਇਸ ਮੌੋਕੇ ਬਾਬਾ ਬਲਰਾਜ ਸਿੰਘ ਟੂਸੇ, ਹਰਬੰਸ ਸਿੰਘ ਸਰਾਭਾ, ਪ੍ਰੀਤਮ ਸਿੰਘ ਹਲਵਾਰਾ, ਕਰਨੈਲ ਸਿੰਘ ਸਹੋਲੀ, ਰਣਜੀਤ ਸਿੰਘ ਢੈਪਈ, ਬਲਦੇਵ ਸਿੰਘ ਸਰਾਭਾ, ਫਕੀਰ ਸਿੰਘ ਹਲਵਾਰਾ ਨੇ ਜਾਣਕਾਰੀ ਦਿੰਦੀਆ ਆਖਿਆ ਕਿ ਗੁਰੂ ਰਵਿਦਾਸ ਜੀ ਨੇ ਸਾਨੂੰ ਵਹਿਮਾਂ ਭਰਮਾ ਤੋਂ ਕੱਢ ਕੇ ਉਸ ਇਕ ਪ੍ਰਮਾਤਮਾ ਦੀ ਭਗਤੀ ਕਰਨ ਲਈ ਇਸ ਦੁਨੀਆਂ ਵਿੱਚ ਜਨਮ ਲਿਆ ਸੀ । ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀ ਵੀ ਦੀਨ ਦੁੱਖੀਆਂ ਦੀ ਮਦਦ ਲਈ ਅੱਗੇ ਹੋ ਕੇ ਸੇਵਾ ਭਾਵਨਾ ਨਾਲ ਉਨ੍ਹਾਂ ਦੀ ਮਦਦ ਕਰੀਏ ।ਇਸ ਮੋੌਕੇ ਬੂਟਾ ਸਿੰਘ ਟੂਸੇ, ਹਾਕਮ ਸਿੰਘ, ਰਾਮ ਪਾਲ ਸਿੰਘ ਦੋਲੋ, ਅਮਨ ਦੀਪ, ਹਰਦੀਪ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ, ਹਰਜੀਤ ਸਿੰਘ, ਕੁਲਜੀਤ ਸਿੰਘ, ਰਣਜੀਤ ਸਿੰਘ ਆਦਿ ਹਾਜ਼ਿਰ ਸਨ ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply