
ਅੰਮ੍ਰਿਤਸਰ, 22 ਮਾਰਚ (ਦੀਪ ਦਵਿੰਦਰ ਸਿੰਘ)- ਵਿਦਿਆ ਦੇ ਖੇਤਰ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਮੁੱਖ ਮਹਿਮਾਨ ਅਤੇ ਜਿਲ੍ਹਾ ਵਧੀਕ ਡਿਪਟੀ ਕਮਿਸ਼ਨਰ ਤੇ ਨਾਮਵਰ ਸੂਫੀ ਸ਼ਾਇਰ ਜਨਾਬ ਬਖਤਾਵਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਕੂਲ ਦੇ ਡਾਇਰੈਕਟਰ ਅਤੇ ਪ੍ਰਮੁੱਖ ਸ਼ਾਇਰ ਸ੍ਰੀ ਦੇਵ ਦਰਦ ਨੇ ਮੰਚ ਸੰਚਾਲਨ ਕਰਦਿਆਂ ਆਏ ਮਹਿਮਾਨਾਂ ਦੀ ਜਾਣ ਪਹਿਚਾਣ ਕਰਵਾਈ ਅਤੇ ਦੱਸਿਆ ਕਿ ਆਤਮ ਪਬਲਿਕ ਸਕੂਲ ਵਿਦਿਆ ਦੇ ਬਹੁ ਪੱਖੀ ਵਿਸਥਾਰ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਨੂੰ ਹਾਈਟੈਕ ਟੈਕਨਾਲੋਜੀ ਨਾਲ ਜੋੜਿਆ ਜਾ ਰਿਹਾ ਹੈ ਤਾਂ ਜੋ ਬੱਚੇ ਅਗਲੇਰੇ ਖੇਤਰ ਵਿੱਚ ਸਮੇਂ ਦੇ ਹਾਣੀ ਬਣ ਸਕਣ।
ਇਸ ਸਮੇਂ ਸz: ਇੰਦਰਬੀਰ ਸਿੰਘ ਬੁਲਾਰੀਆ, ਜਨਾਬ ਬਖਤਾਵਰ ਸਿੰਘ, ਕਥਾਕਾਰ ਦੀਪ ਦਵਿੰਦਰ ਸਿੰਘ, ਕਾਲਮ ਨਵੀਸ ਮਨਮੋਹਨ ਢਿੱਲੋਂ, ਵਰਿੰਦਰ ਸਹਿਦੇਵ, ਕੌਂਸਲਰ ਸੁਰਿੰਦਰ ਵਿੱਕੀ ਅਤੇ ਸੂਫੀ ਗਾਇਕ ਯਾਕੂਬ ਆਦਿ ਨੇ ਸਾਂਝੇ ਤੌਰ ਤੇ ਸਮਾਂ ਰੋਸ਼ਨ ਕਰਕੇ ਸਮਾਗਮ ਦਾ ਅਗਾਜ਼ ਕਰਦਿਆਂ ਦੱਸਿਆ ਕਿ ਆਤਮ ਪਬਲਿਕ ਸਕੂਲ ਵਰਗੀਆਂ ਵਿਦਿਅਕ ਸੰਸਥਾਵਾਂ ਵਿੱਚ ਪੜ੍ਹ ਲਿਖ ਕੇ ਨਿਕਲੇ ਬੱਚੇ ਆਉਣ ਵਾਲੇ ਸਮਾਜ ਦੀ ਬੇਹਤਰੀ ਅਤੇ ਤਰੱਕੀ ਦੀਆਂ ਨਵੀਆਂ ਰਾਹਾਂ ਖੋਲਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸਲਾਮਾਬਾਦ ਵਰਗੇ ਪੱਛੜੇ ਖੇਤਰ ਵਿੱਚ ਇਹੋ ਜਿਹਾ ਸਕੂਲ ਬਗੈਰ ਮੁਨਾਫੇ ਤੋਂ ਚਲਾਉਣਾ ਇਲਾਕਾ ਨਿਵਾਸੀਆਂ ਲਈ ਵਰਦਾਨ ਸਾਬਤ ਹੁੰਦਾ ਹੈ।
ਆਏ ਮਹਿਮਾਨਾਂ ਨੇ ਸਾਂਝੇ ਤੌਰ ਤੇ ਸਲਾਨਾ ਨਤੀਜਿਆਂ ਵਿੱਚ ਮੋਹਰਲੀਆਂ ਪੁਜੀਸ਼ਨਾਂ ਲੈ ਕੇ ਚੰਗਾ ਨਾਮ ਕਮਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਅਰਵਿੰਦਰ ਸਿੰਘ ਭਾਟੀਆ, ਪ੍ਰਬੋਦ ਵਿੱਕੀ, ਸਤਬੀਰ ਸਿੰਘ ਲਾਲੀ, ਪ੍ਰਿੰਸੀਪਲ ਮੈਡਮ ਟੀਨਾ ਸ਼ਰਮਾ, ਮੈਡਮ ਅੰਕਿਤਾ ਸਹਿਦੇਵ, ਪ੍ਰਤੀਕ ਸਹਿਦੇਵ, ਸੁਭਾਸ਼ ਸ਼ਰਮਾ, ਮੈਡਮ ਮਮਤਾ, ਮੈਡਮ ਅੰਜੁ ਅਨੰਦ, ਮੈਡਮ ਗੀਤਾ, ਸੁਨੀਲ ਕੁਮਾਰ, ਨਵਨੀਤ ਕੌਰ, ਅਮਨਪ੍ਰੀਤ ਕੌਰ, ਪੂਜਾ ਬਖਸ਼ੀ ਅਤੇ ਮਿਨਾਕਸ਼ੀ ਭਾਟੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਦਾ ਸਟਾਫ ਅਤੇ ਬੱਚਿਆਂ ਦੇ ਮਾਪੇ ਆਦਿ ਹਾਜ਼ਰ ਸਨ।
ਕੈਪਸ਼ਨ :- ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਇਨਾਮ ਵੰਡ ਸਮਾਰੋਹ ਵਿੱਚ ਬੱਚਿਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਜਨਾਬ ਬਖਤਾਵਰ ਸਿੰਘ, ਕਥਾਕਾਰ ਦੀਪ ਦਵਿੰਦਰ ਸਿੰਘ ਅਤੇ ਹੋਰ ਪਤਵੰਤੇ।
Punjab Post Daily Online Newspaper & Print Media