
ਬਟਾਲਾ, 23 ਮਾਰਚ (ਨਰਿੰਦਰ ਬਰਨਾਲ)- ਕਿਸੇ ਵੀ ਸਿਖਿਆ ਸੰਸਥਾ ਨੂੰ ਵਧੀਆਂ ਤੇ ਸਮਾਜ ਦੇ ਭਲੇ ਵਾਸਤੇ ਚਲਾਉਣ ਵਾਸਤੇ ਸਭ ਤੋ ਪਹਿਲੀ ਲੋੜ ਹੈ ਕਿ ਸੰਸਥਾ ਦੀ ਵਧੀਆ ਇਮਾਰਤ ਤੇ ਉਥੇ ਸਾਰਾ ਸਟਾਫ ਬੱਚਿਆਂ ਦੀ ਲੋੜ ਮੁਤਾਬਕ ਹੋਏ, ਅਜਿਹਾ ਹੀ ਸਰਕਾਰੀ ਹਾਈ ਸਕੂਲ ਚਾਹਲ ਦੇ ਮੁਖ ਅਧਿਆਪਕ ਸੀz ਸਤਨਾਮ ਸਿੰਘ ਮੰਡ ਨਾਲ ਮਿਲਣ ਤੇ ਪਤਾ ਲੱਗਾ ਹੈ। ਬਟਾਲਾ ਤੇ ਆਸ ਪਾਸ ਦੇ ਪਿੰਡਾਂ ਦੀ ਡਾਇਰੀ ਫਰੋਲੀਏ ਤਾਂ ਅੱਚਲ ਸਾਹਿਬ ਦੇ ਨਜਦੀਕ ਪਿੰਡ ਚਾਹਲ ਦਾ ਜਿਕਰ ਆਉਦਾ ਹੈ, ਫਿਰ ਤੁਰਦੀ ਹੈ, ਉਸ ਪਿੰਡ ਦੇ ਸਕੂਲ ਦੀ ਗੱਲ। ਇਸ ਪਿੰਡ ਵਿਚ ਦੋ ਸਰਕਾਰੀ ਸਕੂਲ ਹਨ। ਇਕ ਪ੍ਰਾਇਮਰੀ ਸਕੂਲ ਹੈ ਦੂਜਾ ਸਰਕਾਰੀ ਹਾਈ ਸਕੂਲ ਹੈ। ਪ੍ਰਾਇਮਰੀ ਸਕੂਲ ਵਿਚ ਵੀ ਸਾਰੀਆਂ ਅਸਾਮੀਆਂ ਭਰੀਆ ਹੋਈਆ ਹਨ ਤੇ ਵਿਦਿਅਕ ਮਾਹੋਲ ਪੱਖੋ ਬਲਾਕ ਪੱਧਰ ਤੇ ਪੰਜਵੀ ਦੀ ਪ੍ਰੀਖਿਆ ਵਿਚ ਲੋਹਾ ਮਨਵਾਇਆ। ਸਰਕਾਰੀ ਹਾਈ ਸਕੂਲ ਚਾਹਲ ਦਾ ਵਿਦਿਅਕ ਮਹੌਲ ਇਸ ਦੀ ਦਿਖ ਤੋ ਹੀ ਪਤਾ ਲੱਗਦਾ। ਆਮ ਕਰਕੇ ਪ੍ਰਾਈਵੇਟ ਸਕੂਲਾਂ ਦੀਆ ਸਿਫਤਾ ਕਰਦੇ ਲੋ ਕ ਥਕਦੇ ਨਹੀ ਪਰ ਕੋਈ ਓਪਰਾ ਵਿਅਕਤੀ ਪਹਿਲੀ ਨਜ਼ਰੇ ਇਹ ਕਹੇਗਾ ਕਿ ਇਹ ਸਕੂਲ ਕਿਸੇ ਪ੍ਰਾਈਵੇਟ ਸਕੂਲ ਤੋਂ ਘੱਟ ਨਹੀ ਹੈ।ਇਸ ਸਕੂਲ ਵਿਚ ਸਾਰੀਆ ਅਧਿਆਪਕਾਂ ਦੀ ਅਸਾਮੀਆ ਭਰੀਆਂ ਹੋਣ ਕਰਕੇ ਇਥੇ ਵਿਦਿਆਰਥੀਆਂ ਦੇ ਮਾਪਿਆ ਦੀ ਚਾਹਤ ਹੁੰਦੀ ਹੈ ਕਿ ਆਪਣੇ ਬੱਚੇ ਨੂੰ ਚਾਹਲ ਕਲਾਂ ਹੀ ਦਾਖਲ ਕਰਵਾਇਆ ਜਾਵੇ। ਇਸ ਸਕੂਲ ਨੇ ਪੜਾਈ ਦੇਨਾਲ ਹਰ ਖੇਤਰ ਵਿਚ ਮੱਲਾਂ ਮਾਰੀਆ ਹਨ, ਹਰ ਸਾਂਇੰਸ ਪ੍ਰਦਸ਼ਨੀ, ਸਾਇੰਸ ਮੇਲਾ, ਬਲਾਕ ਪੱਧਰੀ ਪ੍ਰੋਗਰਾਮ, ਜਿਲਾ ਪੱਧਰੀ ਵਿਦਿਅਕ ਮੁਕਾਬਲੇ, ਸਕੂਲ ਖੇਡਾਂ ਹਰ ਕੇਡਰ ਵਿਚ ਇਸ ਸਕੂਲ ਦੀ ਝੰਡੀ ਰਹੀ ਹੈ। ਇਸ ਸਕੂਲ ਦੇ ਸਟਾਫ ਦੇ ਆਪਸੀ ਸਹਿਯੋਗ ਤੇ ਪਿਆਰ ਸਦਕਾ ਇਹ ਸਮਾਗਮ ਬੜੇ ਵਧੀਆ ਤੇ ਸਦਭਾਵਨਾ ਨੂੰ ਮੁਖ ਰੱਖ ਕੇ ਮਨਾਇਆ ਜਾਦਾ ਹੈ। ਸਕੂਲ ਦੀ ਗਿੱਧੇ ਦੀ ਟੀਮ ਤਾ ਆਪਣਾਂ ਹੀ ਰੰਗ ਹੈ, ਹਰ ਸਮਾਗਮ ਵਿਚ ਇਸ ਟੀਮ ਦੀ ਪੇਸ਼ਕਾਰੀ ਵਧੀਆ ਹੁੰਦੀ ਹੈ। ਖੁੱਲਾ ਦੇ ਹਵਾਦਾਰ ਵਾਤਾਵਰਨ ਤੇ ਖੇਡ ਦਾ ਮੈਦਾਨ ਹੋਣ ਕਰਕੇ ਇਲਾਕੇ ਵਿਚ ਇਸ ਸਕੂਲ ਦੀ ਬੱਲੇ ਬੱਲੇ ਹੈ। ਨਵੇ ਵਿਦਿਅਕ ਸਾਲ ਦੀ ਯੋਜਨਾ ਦੇ ਸਬੰਧ ਵਿਚ ਮੁੱਖ ਅਧਿਆਪਕ ਸ੍ਰੀ ਸਤਨਾਮ ਸਿੰਘ ਮੰਡ ਨੇ ਦੱਸਿਆ ਕਿ ਸਾਲ ਦੇ ਸ਼ੁਰੂ ਵਿਚ ਹੀ ਯੋਜਨਾ ਬਣਾ ਕੇ ਵਿਦਿਆਰਥੀਆਂ ਦੀ ਭਲਾਈ ਵਾਸਤੇ ਕਾਰਜ ਆਰੰਭ ਦਿਤੇ ਜਾਣਗੇ।
Punjab Post Daily Online Newspaper & Print Media